ਐਤਵਾਰ, ਨਵੰਬਰ 9, 2025 08:10 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਬਾਲੀਵੁੱਡ

Preity Zinta: ਐਡ ਤੋਂ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਐਕਟਰਸ ਨੂੰ ਮਿਲਿਆਂ ਸੀ ਅੰਡਰਵਰਲਡ ਤੋਂ ਧਮਕੀ, ਜਾਣੋ ਐਕਟਰਸ ਦਾ ਮੁਸ਼ਕਲ ਭਰਿਆ ਸਫਰ

Preity Zinta ਨੇ ਆਪਣੇ ਕਰੀਅਰ 'ਚ ਕਈਂ ਸ਼ਾਨਦਾਰ ਫਿਲਮਾਂ ਦਿੱਤੀਆਂ। ਐਕਟਰਸ ਦੇ ਕਰੀਅਰ ਦੀ ਸ਼ੁਰੂਆਤ ਬਹੁਤ ਵਧੀਆ ਰਹੀ ਤੇ ਉਸਨੇ ਕੁਝ ਵੱਡੀਆਂ ਫਿਲਮਾਂ ਵਿੱਚ ਕੰਮ ਕੀਤਾ।

by ਮਨਵੀਰ ਰੰਧਾਵਾ
ਜਨਵਰੀ 31, 2023
in ਬਾਲੀਵੁੱਡ, ਮਨੋਰੰਜਨ
0

Preity Zinta Birthday: ਬਾਲੀਵੁੱਡ ਦੀ ਕਿਊਟ ਅਤੇ ਡਿੰਪਲ ਗਰਲ ਦੇ ਨਾਂ ਨਾਲ ਮਸ਼ਹੂਰ ਪ੍ਰਿਟੀ ਜ਼ਿੰਟਾ ਅੱਜ ਯਾਨੀ 31 ਜਨਵਰੀ ਨੂੰ ਆਪਣਾ 47ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਸ਼ਿਮਲਾ ‘ਚ ਜਨਮੀ ਐਕਟਰਸ ਨੇ ਆਪਣੇ ਕਰੀਅਰ ਵਿੱਚ ਕਈ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ ਤੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ।

1996 ‘ਚ ਪ੍ਰੀਤੀ ਨੇ ਐਡ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਮਣੀ ਰਤਨਮ ਦੀ ਸੁਪਰਹਿੱਟ ਫਿਲਮ ‘ਦਿਲ ਸੇ’ ਨਾਲ ਫਿਲਮਾਂ ‘ਚ ਡੈਬਿਊ ਕੀਤਾ। ਇਸ ਤੋਂ ਬਾਅਦ ਉਹ ਹਰ ਦਿਲ ਜੋ ਪਿਆਰ ਕਰੇਗਾ, ਕਲ ਹੋ ਨਾ ਹੋ, ਦਿਲ ਚਾਹਤਾ ਹੈ, ਵੀਰ-ਜ਼ਾਰਾ, ਕੋਈ ਮਿਲ ਗਿਆ ਵਰਗੀਆਂ ਕਈ ਹਿੱਟ ਫਿਲਮਾਂ ਵਿੱਚ ਨਜ਼ਰ ਆਏ। ਹਾਲਾਂਕਿ ਵਿਆਹ ਤੋਂ ਬਾਅਦ ਪ੍ਰੀਤੀ ਨੇ ਫਿਲਮਾਂ ਤੋਂ ਦੂਰੀ ਬਣਾ ਲਈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਅਤੇ ਕਰੀਅਰ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸਦੇ ਹਾਂ।

ਇਸ ਤਰ੍ਹਾਂ ਕੀਤੀ ਕਰੀਅਰ ਦੀ ਸ਼ੁਰੂਆਤ

1998 ‘ਚ ‘ਦਿਲ ਸੇ’ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਪ੍ਰਿਟੀ ਜ਼ਿੰਟਾ ਸੋਲਜਰ, ਚੋਰੀ ਚੋਰੀ ਚੁਪਕੇ ਚੁਪਕੇ, ਦਿਲ ਚਾਹਤਾ ਹੈ, ਕੋਈ ਮਿਲ ਗਿਆ, ਸਲਾਮ ਨਮਸਤੇ, ਵੀਰ ਜ਼ਾਰਾ ਵਰਗੀਆਂ ਫਿਲਮਾਂ ‘ਚ ਨਜ਼ਰ ਆਈ। ਉਹ ਆਪਣੀ ਦਮਦਾਰ ਐਕਟਿੰਗ ਲਈ ਜਾਣੀ ਜਾਂਦੀ ਹੈ। ਪ੍ਰੀਤੀ ਜ਼ਿੰਟਾ ਆਖਰੀ ਵਾਰ ਪਰਦੇ ‘ਤੇ ਸਾਲ 2018 ‘ਚ ਫਿਲਮ ‘ਭਈਆਜੀ ਸੁਪਰਹਿੱਟ’ ‘ਚ ਨਜ਼ਰ ਆਈ ਸੀ।

ਪ੍ਰੀਤੀ ਜ਼ਿੰਟਾ ਦੇ ਪਿਤਾ ਦੁਰਗਾਨੰਦ ਜ਼ਿੰਟਾ ਇੱਕ ਆਰਮੀ ਅਫਸਰ ਸੀ, ਪਰ ਉਨ੍ਹਾਂ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਉਸ ਸਮੇਂ ਪ੍ਰੀਤੀ ਸਿਰਫ 13 ਸਾਲ ਦੀ ਸੀ। ਇਸ ਹਾਦਸੇ ਵਿੱਚ ਉਸ ਦੀ ਮਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਹ ਦੋ ਸਾਲਾਂ ਤੋਂ ਮੰਜੇ ’ਤੇ ਪਈ ਰਹੀ। ਪ੍ਰੀਤੀ ਬਾਲੀਵੁੱਡ ਦੀ ਸਭ ਤੋਂ ਪੜ੍ਹੀ-ਲਿਖੀ ਐਕਟਰਸ ਚੋਂ ਇੱਕ ਹੈ।

ਪ੍ਰਿਟੀ ਜ਼ਿੰਟਾ ਦੀ ਲਵ ਲਾਈਫ

ਪ੍ਰੀਤੀ ਜ਼ਿੰਟਾ ਨੇ ਸਾਲ 2016 ਵਿੱਚ ਜੀਨ ਗੁਡਨਫ ਨਾਲ ਵਿਆਹ ਕੀਤਾ। ਇਸ ਤੋਂ ਬਾਅਦ ਮਾਰਚ 2022 ‘ਚ ਉਸ ਨੇ ਪੋਸਟ ਰਾਹੀਂ ਦੱਸਿਆ ਕਿ ਉਹ ਸਰੋਗੇਸੀ ਰਾਹੀਂ ਦੋ ਬੱਚਿਆਂ ਦੀ ਮਾਂ ਬਣ ਗਈ ਹੈ। ਉਨ੍ਹਾਂ ਦੇ ਜੁੜਵਾਂ ਬੱਚਿਆਂ ਦੇ ਨਾਂ ਜੈ ਜ਼ਿੰਟਾ ਗੁਡਨਫ ਤੇ ਜੀਆ ਜ਼ਿੰਟਾ ਗੁਡਨਫ ਹਨ।

ਪ੍ਰਿਟੀ ਜ਼ਿੰਟਾ ਆਪਣੀ ਲਵ ਲਾਈਫ ਨੂੰ ਲੈ ਕੇ ਕਾਫੀ ਚਰਚਾ ‘ਚ ਰਹੀ ਹੈ। ਉਨ੍ਹਾਂ ਦਾ ਨਾਂ ਅਭਿਸ਼ੇਕ ਬੱਚਨ, ਬ੍ਰੈਟ ਲੀ, ਮਾਰਕ ਰੌਬਿਨਸਨ, ਯੁਵਰਾਜ ਸਿੰਘ ਅਤੇ ਸ਼ੇਖਰ ਕਪੂਰ ਨਾਲ ਜੁੜਿਆ। ਹਾਲਾਂਕਿ ਉਨ੍ਹਾਂ ਦਾ ਵਿਆਹ 2016 ‘ਚ ਜੀਨ ਗੁਡਨਫ ਨਾਲ ਹੋਇਆ।

ਪ੍ਰਿਟੀ ਜ਼ਿੰਟਾ ਕਦੇ ਬਿਜ਼ਨੈੱਸਮੈਨ ਨੇਸ ਵਾਡੀਆ ਦੇ ਪਿਆਰ ‘ਚ ਪਾਗਲ ਸੀ। ਦੋਵਾਂ ਨੂੰ ਅਕਸਰ ਫਿਲਮੀ ਪਾਰਟੀਆਂ, ਐਵਾਰਡ ਫੰਕਸ਼ਨ ਅਤੇ ਕ੍ਰਿਕਟ ਮੈਦਾਨ ‘ਤੇ ਇੱਕ-ਦੂਜੇ ਦਾ ਹੱਥ ਫੜਦੇ ਦੇਖਿਆ ਜਾਂਦਾ ਸੀ। ਦੋਵੇਂ ਪੰਜ ਸਾਲ ਇਕੱਠੇ ਰਹੇ ਪਰ ਫਿਰ ਉਨ੍ਹਾਂ ਦਾ ਰਿਸ਼ਤਾ ਵਿਗੜ ਗਿਆ। ਕਿਹਾ ਜਾਂਦਾ ਸੀ ਕਿ ਨੇਸ ਵਾਡੀਆ ਦੀ ਮਾਂ ਪ੍ਰੀਤੀ ਨੂੰ ਪਸੰਦ ਨਹੀਂ ਕਰਦੀ ਸੀ ਤੇ ਇਸੇ ਕਾਰਨ ਉਨ੍ਹਾਂ ਦੇ ਰਿਸ਼ਤੇ ‘ਚ ਦਰਾਰ ਆ ਗਈ ਸੀ। ਸਾਲ 2008 ਵਿੱਚ, ਦੋਵਾਂ ਨੇ ਮਿਲ ਕੇ ਆਈਪੀਐਲ ਟੀਮ ਕਿੰਗਜ਼ ਇਲੈਵਨ ਪੰਜਾਬ ਨੂੰ ਖਰੀਦਿਆ ਅਤੇ ਵਪਾਰਕ ਭਾਈਵਾਲ ਵੀ ਬਣੇ।

ਐਕਟਰਸ ਨੂੰ ਅੰਡਰਵਰਲਡ ਤੋਂ ਧਮਕੀਆਂ ਵੀ ਮਿਲੀਆਂ ਸੀ। ਉਸ ਸਮੇਂ ਉਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਸ ਤੋਂ 50 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਸਾਲ 2003 ‘ਚ ਫਿਲਮ ‘ਚੋਰੀ ਚੋਰੀ ਚੁਪਕੇ ਚੁਪਕੇ’ ਦੀ ਸ਼ੂਟਿੰਗ ਦੌਰਾਨ ਪ੍ਰਿਟੀ ਜ਼ਿੰਟਾ ਨੂੰ ਅੰਡਰਵਰਲਡ ਤੋਂ ਧਮਕੀ ਭਰੇ ਫੋਨ ਆਏ ਸੀ। ਉਸ ਸਮੇਂ ਸਲਮਾਨ ਖ਼ਾਨ, ਸ਼ਾਹਰੁਖ ਖ਼ਾਨ ਤੇ ਰਾਕੇਸ਼ ਰੋਸ਼ਨ ਸਮੇਤ ਫਿਲਮ ਇੰਡਸਟਰੀ ਦੇ ਕਈ ਲੋਕ, ਜਿਨ੍ਹਾਂ ਨੂੰ ਧਮਕੀ ਦਿੱਤੀ ਗਈ ਸੀ, ਨੇ ਆਪਣੇ ਬਿਆਨ ਵਾਪਸ ਲੈ ਲਏ ਪਰ ਪ੍ਰੀਤੀ ਆਪਣੀ ਗੱਲ ‘ਤੇ ਕਾਇਮ ਰਹੀ ਤੇ ਅਦਾਲਤ ਨੂੰ ਦੱਸਿਆ ਕਿ ਇੱਕ ਗੈਂਗਸਟਰ ਉਸ ਨੂੰ ਫਿਰੌਤੀ ਲਈ ਧਮਕੀਆਂ ਦੇ ਰਿਹਾ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: bollywoodentertainment newsHappy Birthday Preity Zintapreity zintaPreity Zinta Birthdaypro punjab tvpunjabi news
Share302Tweet189Share76

Related Posts

Big Breaking : ਇਸ ਤਾਰੀਕ ਨੂੰ ਰਿਲੀਜ਼ ਹੋਵੇਗੀ ਰਾਜਵੀਰ ਜਵੰਦਾ ਦੀ ਫ਼ਿਲਮ ‘ਯਮਲਾ’

ਨਵੰਬਰ 8, 2025

ਪੰਜਾਬ ਦੀ ਕਲਾ ਅਤੇ ਵਿਰਾਸਤ ਦਾ ਸਨਮਾਨ! ਸਰਕਾਰ ਨੇ ਗਾਇਕ ਸਤਿੰਦਰ ਸਰਤਾਜ ਦੇ ਨਾਮ ‘ਤੇ ਇੱਕ ਸੜਕ ਸਮਰਪਿਤ ਕਰਕੇ ਵਧਾਇਆ ‘ਪੰਜਾਬੀਅਤ’ ਦਾ ਮਾਣ

ਨਵੰਬਰ 8, 2025

ਅਦਾਕਾਰ ਵਿੱਕੀ ਕੌਸ਼ਲ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਕੈਟਰੀਨਾ ਕੈਫ਼ ਨੇ ਪੁੱਤ ਨੂੰ ਦਿੱਤਾ ਜਨਮ

ਨਵੰਬਰ 7, 2025

ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਨਾਂ ‘ਤੇ ਰੱਖਿਆ ਜਾਵੇਗਾ ਸੜਕ ਦਾ ਨਾਮ, CM ਮਾਨ ਕਰਨਗੇ ਉਦਘਾਟਨ

ਨਵੰਬਰ 6, 2025

ਪੰਜਾਬੀ ਅਦਾਕਾਰ ਦੇ ਸ਼ੋਅਰੂਮ ‘ਚ ਚੋਰੀ, ਚੋਰਾਂ ਨੇ ਕਰੋੜਾਂ ਦਾ ਸੋਨਾ ਅਤੇ ਹੀਰੇ ਕੀਤੇ ਚੋਰੀ

ਨਵੰਬਰ 5, 2025

ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਫ਼ਿਲਮ ਹੋਵੇਗੀ ਰਿਲੀਜ਼, ਪਰਿਵਾਰ ਨੇ ਸਾਂਝੀ ਕੀਤੀ ਪੋਸਟ

ਨਵੰਬਰ 3, 2025
Load More

Recent News

ਪੰਜਾਬ ਯੂਨੀਵਰਸਿਟੀ ‘ਚ ਬਾਹਰੀ ਲੋਕਾਂ ਦੇ ਦਾਖ਼ਲੇ ‘ਤੇ ਲੱਗੀ ਰੋਕ

ਨਵੰਬਰ 8, 2025

ਹੁਣ 1000 ਰੁਪਏ ‘ਚ ਮਿਲੇਗਾ 2GB ਡਾਟਾ? ਦਸੰਬਰ ਤੋਂ ਮਹਿੰਗੇ ਹੋਣ ਜਾ ਰਹੇ ਮੋਬਾਈਲ ਰੀਚਾਰਜ ਪਲਾਨ

ਨਵੰਬਰ 8, 2025

ਚਾਰ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਦੀ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਸ਼ੁਰੂਆਤ

ਨਵੰਬਰ 8, 2025

ਮੈਟਾ AI ਨਾਲ ਇਸ ਤਰ੍ਹਾਂ ਕਰੋ ਆਪਣੀ STORIES ਨੂੰ ਐਡਿਟ, ਬਦਲ ਜਾਵੇਗਾ ਪੂਰਾ ਲੁੱਕ

ਨਵੰਬਰ 8, 2025

ਆਸਟ੍ਰੇਲੀਆ ਦੇ ਦੂਰ-ਦੁਰਾਡੇ ਹਿੰਦ ਮਹਾਸਾਗਰ ਚੌਕੀ ‘ਤੇ AI ਡੇਟਾ ਸੈਂਟਰ ਦੀ ਯੋਜਨਾ ਬਣਾ ਰਿਹਾ GOOGLE

ਨਵੰਬਰ 8, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.