President Droupadi Murmu : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ‘ਚ ਖਿਡਾਰੀਆਂ ਨੂੰ ਵੱਖ ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ।ਤੀਰ ਅੰਦਾਜ਼ੀ ਕੋਚ ਜੀਵਨਜੋਤ ਸਿੰਘ ਤੇਜਾ ਨੂੰ ਦਰੋਣਾਚਾਰੀਆ ਪੁਰਸਕਾਰ ਪ੍ਰਦਾਨ ਕੀਤਾ ਗਿਆ ।ਇਹ ਪੁਰਸਕਾਰ ਲੈ ਕੇ ਉਹ ਕਾਫੀ ਖੁਸ਼ੀ ਦਿਖਾਈ ਦਿੱਤੇ।ਉਨ੍ਹਾਂ ਨੇ ਕਿਹਾ ਕਿ ਕਾਫੀ ਮੁਸ਼ਕਿਲਾਂ ਆਈਆਂ, ਪਰ ਜਜਬੇ ਦੇ ਸਾਹਮਣੇ ਕੁਝ ਦਿਖਾਈ ਨਹੀਂ ਦਿੰਦਾ।ਪਹਿਲਾਂ ਖਿਡਾਰੀ ਦੇ ਰੂਪ ‘ਚ ਸੇਵਾਵਾਂ ਨਿਭਾਈਆਂ, ਬਾਅਦ ‘ਚ ਕੋਚ ਦੇ ਰੂਪ ‘ਚ ਅਜੇ ਤੱਕ 35 ਤੋਂ ਜਿਆਦਾ ਵਿਦਿਆਰਥੀਆਂ ਨੂੰ ਇੰਟਰਨੈਸ਼ਨਲ ਖਿਡਾ ਚੁੱਕੇ ਹਨ ਕਾਫੀ ਖੁਸ਼ੀ ਹੁੰਦੀ ਹੈ ਜਦੋਂ ਬੱਚੇ ਖੇਡਦੇ ਹਨ।
ਤੀਰ ਅੰਦਾਜ਼ੀ ਦਾ ਖੇਡ ਥੋੜਾ ਮਹਿੰਗਾ ਹੈ ਪਰ ਨਵੀਆਂ ਸਰਕਾਰ ਦੀ ਨਵੀਂ ਖੇਡ ਪਾਲਿਸੀ ਬਹੁਤ ਪ੍ਰੋਤਸਾਹਣ ਦੇ ਰਹੀ ਹੈ।ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ‘ਚ ਖਿਡਾਰੀਆਂ ਨੂੰ ਵੱਖ ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ।ਧਿਆਨ ਚੰਦ ਪੁਰਸਕਾਰ 2022 ਲਾਈਫਟਾਈਮ ਐਵਾਰਡ ‘ਚ ਧਰਮਵੀਰ ਸਿੰਘ ਨੂੰ ਧਿਆਨਚੰਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਦਾ ਕਹਿਣਾ ਹੈ ਇਹ ਸੁਪਨਾ ਸੀ ਜੋ ਪੂਰਾ ਹੋ ਗਿਆ।ਹੁਣ ਆਪਣੇ ਖੇਤਰ ਦੇ ਬੱਚਿਆਂ ਲਈ ਸਟੇਡੀਅਮ ਬਣਾ ਰਹੇ ਹਾਂ ਜਿਸ ਨਾਲ ਦੂਜੇ ਖਿਡਾਰੀ ਬਣਾਏ ਜਾ ਸਕਦੇ ਹਨ ਦੂਜੇ ਪਾਸੇ ਉਨ੍ਹਾਂ ਨੇ ਕਿਹਾ ਕਿ ਖੇਡਾਂ ਨੂੰ ਲੈ ਕੇ ਸਰਕਾਰ ਕਾਫੀ ਚੰਗਾ ਕੰਮ ਕਰ ਰਹੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h