ਵੀਰਵਾਰ, ਜਨਵਰੀ 15, 2026 03:11 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਆਪਸ ‘ਚ ਭਿੜੇ ਕੈਦੀ, 7 ਜਖਮੀ

ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਦੇਰ ਸ਼ਾਮ ਪੁਰਾਣੀ ਰੰਜਿਸ਼ ਦੇ ਚੱਲਦਿਆਂ ਜੇਲ੍ਹ ਵਿਚ ਬੰਦ ਹਵਾਲਾਤੀਆਂ ਦੇ ਦੋ ਘੜੀ ਆਪਸ ਵਿਚ ਭਿੜ ਗਏ ਜਿਸ ਕਾਰਨ 7 ਹਵਾਲਾਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖ

by Gurjeet Kaur
ਸਤੰਬਰ 15, 2022
in ਪੰਜਾਬ
0
ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਆਪਸ 'ਚ ਭਿੜੇ ਕੈਦੀ, 7 ਜਖਮੀ

ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਆਪਸ 'ਚ ਭਿੜੇ ਕੈਦੀ, 7 ਜਖਮੀ

ਕੇਂਦਰੀ ਜੇਲ੍ਹ ਵਿੱਚ ਹਵਾਲਾਤੀਆਂ ਦੇ ਦੋ ਗੁਟਾਂ ਵਿੱਚ ਜ਼ਬਰਦਸਤ ਝਗੜਾ ਹੋਇਆ ਜਿਸ ਵਿੱਚ ਇੱਕ ਧਿਰ ਦੇ 7 ਹਵਾਲਾਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਬੈਰਕ ਨੰਬਰ 9 ਅਤੇ 10 ਦੀਆਂ ਚੱਕੀਆਂ ਦੇ ਕੁਝ ਹਵਾਲਾਤੀਆਂ ਦੀ ਦੋ ਦਿਨ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਬੈਰਕ ਨੰਬਰ 4 ਦੇ ਕੁਝ ਹਵਾਲਾਤੀਆਂ ਨਾਲ ਝੜਪ ਹੋਈ ਸੀ। ਉਸ ਦੇ ਸਿੱਟੇ ਵਜੋਂ ਹੀ ਅੱਜ 9 ਅਤੇ 10 ਨੰਬਰ ਬੈਰਕ ਦੇ ਹਵਾਲਾਤੀਆਂ ਨੇ ਇਕੱਠੇ ਹੋ ਕੇ ਬੈਰਕ ਨੰਬਰ 4 ਦੇ ਹਵਾਲਾਤੀਆਂ ਤੇ ਹਮਲਾ ਕਰ ਦਿੱਤਾ।

ਜਾਣਕਾਰੀ ਅਨੁਸਾਰ ਹਮਲਾਵਰਾਂ ਕੋਲ ਪਾਈਪਾਂ ਅਤੇ ਸਰੀਏ ਨੂੰ ਤਿੱਖੇ ਕਰਕੇ ਬਣਾਏ ਗਏ ਸੂਏ ਵੀ ਸੀ ਜੋ ਇਸ ਹਮਲੇ ਕਰਨ ਲਈ ਵਰਤੇ ਗਏ। ਹਮਲੇ ਦੌਰਾਨ 7 ਹਵਾਲਾਤੀ ਜ਼ਖ਼ਮੀ ਹੋਏ ਅਤੇ ਉਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਵਿੱਚ ਜੇਲ੍ਹ ਅਧਿਕਾਰੀਆਂ ਦੀ ਰਿਪੋਰਟ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ :

ਜਾਣਕਾਰੀ ਦਿੰਦਿਆਂ ਇਕ ਜ਼ਖ਼ਮੀ ਹਵਾਲਾਤੀ ਨੇ ਦੱਸਿਆ ਕਿ ਉਹ ਅਤੇ ਉਸਦਾ ਭਰਾ ਪੇਸ਼ੀ ਤੋਂ ਵਾਪਸ ਆ ਕੇ ਖਾਣਾ ਬਣਾ ਰਹੇ ਸਨ ਕਿ ਬੈਰਕ ਨੰਬਰ 9 ਅਤੇ 10 ਦੇ 20 ਤੋ 25 ਹਵਾਲਾਤੀਆਂ ਨੇ ਉਹਨਾਂ ਦੀ ਬੈਰਕ ਨੰਬਰ 4 ਦੇ ਹਵਾਲਾਤੀਆਂ ਤੇ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਬੈਰਕ ਦੇ ਕੁਝ ਹਵਾਲਾਤੀਆਂ ਨਾਲ ਇਨ੍ਹਾਂ ਦਾ ਮਾਮੂਲੀ ਝਗੜਾ ਹੋਇਆ ਸੀ ਜਿਸ ਦਾ ਬਦਲਾ ਲੈਣ ਲਈ ਹੀ ਉਹਨਾਂ ਨੇ ਹਮਲਾ ਕੀਤਾ ਹੈ। ਉਸ ਨੇ ਦੱਸਿਆ ਕਿ ਹਮਲਾਵਰਾਂ ਨੇ ਪਾਈਪਾਂ ,ਸਰੀਏ ਅਤੇ ਸਰੀਏ ਨੂੰ ਤਿੱਖੇ ਕਰਕੇ ਬਣਾਏ ਸੂਏਆਂ ਦਾ ਹਮਲੇ ਦੌਰਾਨ ਜੰਮ ਕੇ ਪ੍ਰਯੋਗ ਕੀਤਾ ਜਿਸ ਕਾਰਨ ਉਨ੍ਹਾਂ ਦੀ ਬੈਰਕ ਦੇ ਕੁੱਲ 7 ਲੋਕਾਂ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਉਣਾ ਪਿਆ।

ਉਥੇ ਹੀ ਮੌਕੇ ਤੇ ਪਹੁੰਚੇ ਡੀ ਐਸ ਪੀ ਸਿਟੀ ਰਿਪੁਤਪਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜੇਲ੍ਹ ਵਿੱਚ ਹੋਈ ਲੜ੍ਹਾਈ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਦੋ ਧਿਰ ਆਪਸ ਵਿੱਚ ਭਿੜੇ ਹਨ ਅਤੇ ਕੁੱਲ 7 ਹਵਾਲਾਤੀ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਜੇਲ੍ਹ ਅਧਿਕਾਰੀਆਂ ਦੀ ਰਿਪੋਰਟ ਦੇ ਅਨੁਸਾਰ ਹੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ।

ਦੱਸ ਦੇਈਏ ਕਿ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਦੇਰ ਸ਼ਾਮ ਪੁਰਾਣੀ ਰੰਜਿਸ਼ ਦੇ ਚੱਲਦਿਆਂ ਜੇਲ੍ਹ ਵਿਚ ਬੰਦ ਹਵਾਲਾਤੀਆਂ ਦੇ ਦੋ ਘੜੀ ਆਪਸ ਵਿਚ ਭਿੜ ਗਏ ਜਿਸ ਕਾਰਨ 7 ਹਵਾਲਾਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਸੁਖਜੀਤ ਲਾਲ ਪੁੱਤਰ ਕਸ਼ਮੀਰ ਸਿੰਘ ਵਾਸੀ ਤਲਵੰਡੀ, ਜਗਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਕਪੂਰਥਲਾ, ਸੁਖਚੈਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਜਲੰਧਰ, ਬਲਵਾਨ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਕਾਹਨੂੰਵਾਨ, ਨਿਰਮਲ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਕਾਹਨੂੰਵਾਨ, ਹਰੀਸ਼ ਕੁਮਾਰ ਪੁੱਤਰ ਬਾਲਕਰਾਮ ਵਾਸੀ ਮੁਕੇਰੀਆਂ ਅਤੇ ਅਸ਼ੀਸ਼ ਕੁਮਾਰ ਪੁੱਤਰ ਜਗਦੀਸ਼ ਕੁਮਾਰ ਨੇ ਦੱਸਿਆ ਕਿ ਉਹ ਖਾਣਾ ਬਣਾ ਰਹੇ ਸਨ।

ਇਸ ਦੌਰਾਨ ਦੂਜੇ ਧੜੇ ਦੇ ਕਰੀਬ 35 ਹਵਾਲਾਤੀਆਂ ਨੇ ਉਨ੍ਹਾਂ ’ਤੇ ਚਮਚਿਆਂ ਅਤੇ ਤਿੱਖੀ ਵਸਤੂਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਹ ਸਾਰੇ ਜ਼ਖਮੀ ਹੋ ਗਏ। ਜੇਲ੍ਹ ਗਾਰਡ ਨੇ ਬੜੀ ਮੁਸ਼ਕਲ ਨਾਲ ਸਾਰਿਆਂ ਨੂੰ ਛੁਡਾਇਆ ਅਤੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਉਸ ਨੇ ਦੋਸ਼ ਲਾਇਆ ਕਿ ਕਪੂਰਥਲਾ ਜੇਲ੍ਹ ਵਿੱਚ ਵੀ ਉਸ ਨਾਲ ਦੂਜੇ ਧੜਿਆਂ ਦੇ ਲੋਕਾਂ ਨੇ ਝਗੜਾ ਕੀਤਾ ਸੀ। ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਵੀ ਮਾਮੂਲੀ ਤਕਰਾਰ ਤੋਂ ਬਾਅਦ ਇਨ੍ਹਾਂ ਦੋ ਧੜਿਆਂ ਵਿੱਚ ਲੜਾਈ ਹੋ ਗਈ ਸੀ, ਜਿਸ ਵਿੱਚ ਤਿੰਨ ਜ਼ਖ਼ਮੀ ਹੋ ਗਏ ਸਨ। ਇਸੇ ਰੰਜਿਸ਼ ਕਾਰਨ ਇੱਕ ਵਾਰ ਫਿਰ ਇੱਕ ਧੜੇ ਦੇ ਵਿਅਕਤੀਆਂ ਨੇ ਨੇ ਦੂਜੇ ਧੜੇ ‘ਤੇ ਹਮਲਾ ਕਰ ਦਿੱਤਾ।

 

Tags: 7 injuredcentral jailconvicts clashedgurdaspurpro punjab tvpunjabpunjabi news
Share214Tweet134Share53

Related Posts

ਪੰਜਾਬ ਵਿੱਚ ਬਦਲਿਆ ਸਕੂਲਾਂ ਦਾ ਸਮਾਂ

ਜਨਵਰੀ 15, 2026

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੇਸ਼ ਹੋਏ CM ਮਾਨ, ਬਿਆਨਾਂ ਬਾਰੇ ਦਿੱਤਾ ਸਪਸ਼ਟੀਕਰਨ

ਜਨਵਰੀ 15, 2026

ਮਾਘੀ ਮੇਲੇ ‘ਤੇ ਹੋਈ ਰੈਲੀ ਵਿੱਚ ਭਾਰੀ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਜਨਤਾ ਨੇ ਭਗਵੰਤ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਚੁਣਨ ਦਾ ਫੈਸਲਾ ਕਰ ਲਿਆ ਹੈ – ਮਨੀਸ਼ ਸਿਸੋਦੀਆ

ਜਨਵਰੀ 15, 2026

ਭਗਵੰਤ ਮਾਨ ਸਰਕਾਰ ਵੱਲੋਂ ਸਹਿਕਾਰੀ ਹਾਊਸਿੰਗ ਸੁਸਾਇਟੀਆਂ ਵਿੱਚ ਜਾਇਦਾਦ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਲਈ ਮਿਸਾਲੀ ਸੁਧਾਰ ਪੇਸ਼

ਜਨਵਰੀ 15, 2026

ਜਨਤਾ ਦੀ ਸੁਰੱਖਿਆ ਸਭ ਤੋਂ ਉੱਪਰ: ਗੈਂਗਸਟਰਵਾਦ ਦੇ ਖਿਲਾਫ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਤੇਜ਼ ਕਾਰਵਾਈ

ਜਨਵਰੀ 15, 2026

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ CM ਭਗਵੰਤ ਮਾਨ

ਜਨਵਰੀ 15, 2026
Load More

Recent News

ਇੱਕ ਵਾਰ ਚਾਰਜ ਕਰਨ ‘ਤੇ 30 ਦਿਨ ਚੱਲੇਗਾ ਫੋਨ, 10,000mAh ਬੈਟਰੀ ਵਾਲਾ ਸਮਾਰਟਫੋਨ ਲਾਂਚ ਕਰਨ ਜਾ ਰਹੀ ਇਹ ਕੰਪਨੀ

ਜਨਵਰੀ 15, 2026

ਅਮਰੀਕਾ ਨੇ 75 ਦੇਸ਼ਾਂ ਲਈ ਇਮੀਗ੍ਰੈਂਟ ਵੀਜ਼ਾ ਪ੍ਰੋਸੈਸਿੰਗ ਕੀਤੀ ਫ੍ਰੀਜ਼ : ਦੇਖੋ ਪੂਰੀ ਸੂਚੀ

ਜਨਵਰੀ 15, 2026

ਪੰਜਾਬ ਵਿੱਚ ਬਦਲਿਆ ਸਕੂਲਾਂ ਦਾ ਸਮਾਂ

ਜਨਵਰੀ 15, 2026

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੇਸ਼ ਹੋਏ CM ਮਾਨ, ਬਿਆਨਾਂ ਬਾਰੇ ਦਿੱਤਾ ਸਪਸ਼ਟੀਕਰਨ

ਜਨਵਰੀ 15, 2026

ਮਾਘੀ ਮੇਲੇ ‘ਤੇ ਹੋਈ ਰੈਲੀ ਵਿੱਚ ਭਾਰੀ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਜਨਤਾ ਨੇ ਭਗਵੰਤ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਚੁਣਨ ਦਾ ਫੈਸਲਾ ਕਰ ਲਿਆ ਹੈ – ਮਨੀਸ਼ ਸਿਸੋਦੀਆ

ਜਨਵਰੀ 15, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.