ਮੇਟ ਗਾਲਾ 2023 ਸ਼ੁਰੂ ਹੋ ਚੁੱਕਾ ਹੈ ਜਿਸ ‘ਚ ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਵੀ ਆਪਣੇ ਪਤੀ ਨਿਕ ਜੋਨਸ ਦੇ ਨਾਲ ਪਹੁੰਚੀ
ਰੈਡ ਕਾਰਪੇਟ ‘ਤੇ ਪ੍ਰਿਯੰਕਾ ਦੇ ਸਲਿਟ ਗਾਊਨ ਨੇ ਸਭ ਦਾ ਧਿਆਨ ਖਿੱਚਿਆ।ਉਥੇ ਉਨ੍ਹਾਂ ਦੇ ਮਹਿੰਗੇ ਡਾਇਮੰਡ ਨੈਕਲੈਸ ਨੇ ਵੀ ਲੋਕਾਂ ਦੇ ਹੋਸ਼ ਉਡਾ ਦਿੱਤੇ
ਪ੍ਰਿਯੰਕਾ ਚੋਪੜਾ ਨੇ ਮੈਟ ਗਾਲਾ ਦੇ ਲਈ ਬਲੈਕ ਐਂਡ ਵਾਈਟ ਕਲਰ ਆਊਟਫਿਟ ਚੁਣਿਆ।ਜਿਸ ਨੂੰ ਲਗਜ਼ਰੀ ਫੈਸ਼ਨ ਹਾਊਸ ਵੈਲੇਟੀਨੋ ਤੋਂ ਪਿਕ ਕੀਤਾ ਗਿਆ ਸੀ
ਗਾਊਨ ‘ਚ ਪਲੰਜਿੰਗ ਸਕੈਅਰ ਨੈਕਲਾਈਨ ਦਿੱਤੀ ਗਈ ਸੀ, ਜਿਸ ਨੂੰ ਇਕ ਤਰ੍ਹਾਂ ਨਾਲ ਆਫ ਸ਼ੋਲਡਰ ਪੈਟਰਨ ਦਿਤਾ ਗਿਆ ਸੀ
ਪੀਸੀ ਦੇ ਗਾਊਨ ‘ਚ ਇਕ ਪਾਸੇ ਬੋ ਡਿਜ਼ਾਇਨ ਦਿੱਤੀ ਗਈ ਸੀ ਜੋ ਉਨ੍ਹਾਂ ਦੀ ਡੈ੍ਰੱਸ ਨੂੰ ਤੇ ਹਾਈਲਾਈਟ ਕਰਨ ਦਾ ਕੰਮ ਕਰ ਰਿਹਾ ਸੀ
ਪ੍ਰਿਯੰਕਾ ਚੋਪੜਾ ਨੇ ਇਨ੍ਹਾਂ ਤਸਵੀਰਾਂ ਨੂੰ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਸੀ
ਉਨ੍ਹਾਂ ਨੇ ਮੇਟ ਗਾਲਾ 2023 ਦੇ ਲਈ ਤਿਆਰ ਹੁੰਦੇ ਹੋਏ ਵੀ ਤਸਵੀਰ ਸ਼ੇਅਰ ਕੀਤੀ ਹੈ ਜੋ ਕਾਫੀ ਵਾਇਰਲ ਹੋ ਰਹੀ ਹੈ
ਹਾਲਾਂਕਿ, ਪ੍ਰਿਯੰਕਾ ਦੇ ਇਸ ਲੁਕ ‘ਚ ਸਭ ਤੋਂ ਖਾਸ ਰਿਹਾ ਉਸਦਾ 11.6 ਕੈਰੇਟ ਦਾ ਖੂਬਸੂਰਤ ਡਾਇਮੰਡ ਨੈਕਲੈਸ। ਇਸ ਨੈੱਕਪੀਸ ਨੂੰ ਪ੍ਰਿਯੰਕਾ ਨੇ ਬੁਲਗਾਰੀ ਬੈ੍ਰਂਡ ਤੋਂ ਪਿਕ ਕੀਤਾ ਸੀ ਜਿਸ ‘ਚ ਬਹੁਤ ਮਹਿੰਗਾ ਸਟੇਟਮੈਂਟ ਹੀਰਾ ਲੱਗਿਆ ਹੋਇਆ ਸੀ
ਮੀਡੀਆ ਰਿਪੋਰਟਸ ਦੇ ਮੁਤਾਬਕ, ਪ੍ਰਿਯੰਕਾ ਦੇ ਨੈਕਪੀਸ ਦੀ ਕੀਮਤ 25 ਮਿਲੀਅਨ ਡਾਲਰ ਭਾਵ ਕਰੀਬ 204 ਕਰੋੜ ਰੁਪਏ ਹੈ।