Serial Sperm Donor: ਸ਼ੁਕ੍ਰਾਣੂ ਦਾਨ ਕਰਕੇ 57 ਬੱਚਿਆਂ ਦਾ ਜੈਵਿਕ ਪਿਤਾ ਬਣਨ ਵਾਲਾ ਵਿਅਕਤੀ ਇੱਕ ਵਾਰ ਫਿਰ ਸੁਰਖੀਆਂ ‘ਚ ਹੈ। ਸੋਸ਼ਲ ਮੀਡੀਆ ‘ਤੇ ਉਸ ਨੂੰ ‘ਸੀਰੀਅਲ ਸਪਰਮ ਡੋਨਰ’ ਵੀ ਕਿਹਾ ਜਾ ਰਿਹਾ ਹੈ। ਹੁਣ ਇਸ ਵਿਅਕਤੀ ਨੇ ਆਪਣੀ ਜ਼ਿੰਦਗੀ ਨਾਲ ਜੁੜਿਆ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਉਸ ਨੇ ਕਿਹਾ ਹੈ ਕਿ ਉਹ ਸਰੀਰਕ ਸਬੰਧ ਨਹੀਂ ਬਣਾਉਂਦਾ ਤਾਂ ਜੋ ਉਸ ਦੇ ਸਪਰਮ ਬਰਬਾਦ ਨਾ ਹੋਣ।
31 ਸਾਲਾ ਕੈਲ ਗੋਰਡੀ (Kyle Gordy) ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਦੀ ਰਹਿਣ ਵਾਲਾ ਹੈ। ਕੈਲ ਨੇ ਦੱਸਿਆ ਕਿ ਉਸ ਨੇ ਪਹਿਲੀ ਵਾਰ ਸਾਲ 2014 ਵਿੱਚ ਸ਼ੁਕਰਾਣੂ ਦਾਨ ਕੀਤਾ ਸੀ। ਉਹ ਪਿਛਲੇ 9 ਸਾਲਾਂ ਤੋਂ ਇਹ ਕੰਮ ਕਰ ਰਿਹਾ ਹੈ ਤੇ ਹੁਣ ਤੱਕ 4 ਦਰਜਨ ਤੋਂ ਵੱਧ ਔਰਤਾਂ ਨੂੰ ਮਾਂ ਬਣਨ ਵਿੱਚ ਮਦਦ ਕਰ ਚੁੱਕਿਆ ਹੈ।
ਕੈਲ ਨੇ ਕਿਹਾ ਕਿ ਹੁਣ ਉਹ ਸ਼ੁਕਰਾਣੂ ਨੂੰ ਬਚਾਉਣਾ ਚਾਹੁੰਦਾ ਹੈ। ਉਸ ਨੇ ਕਿਹਾ- ਮੈਂ ਕਿਸੇ ਤਰ੍ਹਾਂ ਦਾ ਸੈਕਸੂਅਲ ਇਨਫੈਕਸ਼ਨ ਨਹੀਂ ਕਰਨਾ ਚਾਹੁੰਦਾ, ਇਸ ਲਈ ਮੈਂ ਰਿਲੇਸ਼ਨਸ਼ਿਪ ਤੋਂ ਬਚਦਾ ਹਾਂ। ਮੇਰੇ ਮੋਢਿਆਂ ‘ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ।
ਕੈਲ ਨੇ ਕੁਝ ਦਿਨ ਪਹਿਲਾਂ ਬ੍ਰਿਟੇਨ, ਫਰਾਂਸ ਦੀ ਯਾਤਰਾ ਕੀਤੀ। ਇੱਥੇ ਉਸ ਨੇ ਆਪਣੇ ਸਪਰਮ ਤਿੰਨ ਔਰਤਾਂ ਨੂੰ ਦਾਨ ਕੀਤੇ। ਹੁਣ ਇਹ ਤਿੰਨੋਂ ਔਰਤਾਂ ਗਰਭਵਤੀ ਹਨ। ਉਸ ਨੇ ਅਮਰੀਕਾ ਵਾਪਸ ਆ ਕੇ ਵੀ ਸ਼ੁਕਰਾਣੂ ਦਾਨ ਕੀਤੇ। ਕੈਲ ਨੇ ਕਿਹਾ ਕਿ ਭਵਿੱਖ ਵਿੱਚ ਉਹ 14 ਹੋਰ ਬੱਚਿਆਂ ਦਾ ਪਿਤਾ ਬਣੇਗਾ, ਫਿਲਹਾਲ ਉਹ ਸ਼ੁਕਰਾਣੂ ਦਾਨ ਕਰਨਾ ਜਾਰੀ ਰੱਖਣਾ ਚਾਹੁੰਦਾ ਹੈ।
ਕੈਲ ਨੇ ‘ਨਿਊਯਾਰਕ ਪੋਸਟ’ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੋ ਲੋਕ ਪਿਤਾ ਬਣਨ ਬਾਰੇ ਸੋਚ ਰਹੇ ਹਨ, ਉਨ੍ਹਾਂ ਨੂੰ ਚੰਗੀ ਨੀਂਦ ਲੈਣੀ ਚਾਹੀਦੀ ਹੈ ਤੇ ਆਪਣੇ ਆਪ ਨੂੰ ਤਣਾਅ ਤੋਂ ਦੂਰ ਰੱਖਣਾ ਚਾਹੀਦਾ ਹੈ। ਉਸ ਨੇ ਅੱਗੇ ਕਿਹਾ- ਮੈਂ ਹਰ ਰੋਜ਼ ਕਰੀਬ 10 ਘੰਟੇ ਸੌਂਦਾ ਹਾਂ, ਜੇਕਰ ਲੋੜ ਹੋਵੇ ਤਾਂ ਮੈਂ ਇਸ ਤੋਂ ਜ਼ਿਆਦਾ ਵੀ ਸੌਂਦਾ ਹਾਂ।
ਕੈਲ ਨੇ ਪਹਿਲਾਂ ਕਿਹਾ ਸੀ ਕਿ ਡੇਟਿੰਗ ਕਰਦੇ ਸਮੇਂ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਜਿਵੇਂ ਹੀ ਔਰਤਾਂ ਨੂੰ ਪਤਾ ਲੱਗਾ ਕਿ ਉਹ ਦਰਜਨਾਂ ਬੱਚਿਆਂ ਦਾ ਬਾਪ ਹੈ ਤਾਂ ਉਸ ਦੀ ਲਵ ਸਟੋਰੀ ਉੱਥੇ ਹੀ ਰੁਕ ਜਾਂਦੀ ਸੀ।
ਕੈਲ ਨੇ ਪਿਛਲੇ ਸਾਲ ਯੂਕਰੇਨ ਦੀ ਰਹਿਣ ਵਾਲੀ 31 ਸਾਲਾ ਔਰਤ ਏਲੀਨਾ ਨੂੰ ਸ਼ੁਕਰਾਣੂ ਦਾਨ ਕੀਤੇ। ਜਦੋਂ ਏਲੀਨਾ ਗਰਭਵਤੀ ਹੋਈ ਤੇ ਬੱਚੇ ਨੂੰ ਜਨਮ ਦਿੱਤਾ ਤਾਂ ਉਹ ਬਹੁਤ ਭਾਵੁਕ ਹੋਈ। ਉਸ ਨੇ ਕੈਲ ਦਾ ਧੰਨਵਾਦ ਕੀਤਾ ਤੇ ਇਸ ਨੂੰ ਚਮਤਕਾਰ ਦੱਸਿਆ। ਏਲੀਨਾ ਨੇ ਫਿਰ ਕਿਹਾ ਕਿ ਉਸ ਦਾ ਮਾਂ ਬਣਨ ਦਾ ਸੁਪਨਾ ਪੂਰਾ ਹੋ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h