ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਵੱਲੋਂ ਕਰੋਨਾ ਮਹਾਮਾਰੀ ਕਾਰਨ ਅੱਜ ਬਾਰ੍ਹਵੀਂ ਦਾ ਨਤੀਜਾ ਆਨਲਾਈਨ ਐਲਾਨਿਆ ਗਿਆ। ਪਿੱਛੇ ਜਿਹੇ ਸੁਪਰੀਮ ਕੋਰਟ ਨੇ ਵਿਦਿਆਰਥੀਆਂ ਦੀ ਅਗਲੀ ਪੜ੍ਹਾਈ ਨੂੰ ਦੇਖਦੇ ਹੋਏ ਪੰਜਾਬ ਬੋਰਡ ਸਮੇਤ ਦੇਸ਼ ਦੇ ਸਾਰੇ ਬੋਰਡਾਂ ਨੂੰ 31 ਜੁਲਾਈ ਤੋਂ ਪਹਿਲਾਂ ਬਾਰ੍ਹਵੀਂ ਦਾ ਨਤੀਜਾ ਐਲਾਨਣ ਲਈ ਕਿਹਾ ਸੀ। ਇਸ ਵਾਰ 96.48 ਫੀਸਦੀ ਵਿਦਿਆਰਥੀ ਪਾਸ ਹੋਏ। ਲੜਕੀਆਂ ਦੀਆਂ ਪਾਸ ਪ੍ਰਤੀਸ਼ਸਤਾ 97.34 ਫੀਸਦੀ ਹੈ, ਜਦੋਂਕਿ ਲੜਕਿਆਂ ਦੀ ਪਾਸ ਫੀਸਦੀ 95.74 ਹੈ। ਵਿਦਿਆਰਥੀ ਸਨਿੱਚਰਵਾਰ ਨੂੰ ਸਕੂਲ ਬੋਰਡ ਦੀ ਵੈੱਬਸਾਈਟ ’ਤੇ ਆਪਣਾ ਨਤੀਜਾ ਦੇਖ ਸਕਣਗੇ।
ਬੋਰਡ ਮੁਖੀ ਨੇ ਦੱਸਦਿਆਂ ਕਿਹਾ ਕਿ ਦਸਵੀਂ ਦੇ 30 ਅੰਕ, ਗਿਆਰ੍ਹਵੀਂ ਦੇ 30 ਅੰਕ ਅਤੇ ਬਾਰ੍ਹਵੀਂ ਦੇ ਪ੍ਰੀ-ਬੋਰਡ ਅਤੇ ਇੰਟਰਨਲ ਅਸੈਸਮੈਂਟ ਦੇ 40 ਅੰਕ ਜੋੜ ਕੇ ਬਾਰ੍ਹਵੀਂ ਦਾ ਨਤੀਜਾ ਤਿਆਰ ਕੀਤਾ ਗਿਆ ਹੈ।