ਪੰਜਾਬ ਦੇ ਸਕੂਲਾਂ ਲਈ ਅਹਿਮ ਖਬਰ ਹੈ।ਦਰਅਸਲ, ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੂਬੇ ਦੇ ਸਕੂਲਾਂ ਨੂੰ 12ਵੀਂ ਦੇ ਨਤੀਜਿਆਂ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਅਜੇ ਤੱਕ ਕਈ ਸਕੂਲ ਅਜਿਹੇ ਹਨ ਜਿਨ੍ਹਾਂ ਨੇ ਪ੍ਰੈਕਟੀਕਲ ਪ੍ਰੀਖਿਆਵਾਂ ਦੇ ਅੰਕ ਅਜੇ ਤਕ ਆਨਲਾਈਨ ਅਪਲੋਡ ਨਹੀਂ ਕੀਤੇ ਹਨ, ਜਿਸਦੇ ਤਹਿਤ ਪੀਐਸਈਬੀ ਨੇ ਅਜਿਹੇ ਸਕੂਲਾਂ ਨੂੰ 25 ਅਪ੍ਰੈਲ 2024 ਤੱਕ ਪ੍ਰੈਕਟੀਕਲ ਪ੍ਰੀਖਿਆਵਾਂ ਦੇ ਤਾਜ਼ਾ ਅੰਕ ਅਪਲੋਡ ਕਰਨ ਦੇ ਆਦੇਸ਼ ਦਿੱਤੇ ਹਨ, ਤਾਂ ਕਿ ਨਤੀਜੇ ਸਮੇਂ ‘ਤੇ ਐਲਾਨ ਜਾ ਸਕਣ।
ਨੋਟਿਸ ‘ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਅੰਕ ਅਪਲੋਡ ਨਹੀਂ ਕੀਤੇ ਤਾਂ ਸਬੰਧਿਤ ਸਕੂਲਾਂ ਦਾ ਨਤੀਜਾ ਆਰਐਲਏ ਘੋਸ਼ਿਤ ਕੀਤਾ ਜਾਵੇਗਾ।ਜਿਸਦੇ ਲਈ ਸਕੂਲ ਪ੍ਰਮੁਖ ਜ਼ਿਮੇਵਾਰ ਹੋਵੇਗਾ।