PSEB 8th Class Result 2023 Date: ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਜਲਦੀ ਹੀ ਜਾਰੀ ਹੋਣ ਜਾ ਰਹੇ ਹਨ। ਪੰਜਾਬ ਬੋਰਡ ਵੱਲੋਂ 2022-23 ਲਈ ਅੱਠਵੀਂ ਜਮਾਤ ਲਈ ਲਈਆਂ ਗਈਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਜਲਦੀ ਹੀ ਐਲਾਨੇ ਜਾਣਗੇ ਤੇ ਅਜਿਹੇ ਵਿੱਚ ਸਾਰੇ ਵਿਦਿਆਰਥੀ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਨਤੀਜੇ ਕਦੋਂ ਆਉਣਗੇ।
ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਆਉਣ ਵਾਲੇ ਇੱਕ ਦੋ ਦਿਨ ‘ਚ ਐਲਾਨੇ ਜਾ ਸਕਦੇ ਹਨ। ਇਸ ਤੋਂ ਪਹਿਲਾਂ PSEB ਨੇ 8 ਅਪ੍ਰੈਲ 2023 ਨੂੰ 5 ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਸੀ, ਜਦੋਂ ਕਿ ਨਤੀਜਿਆਂ ਦੀ ਜਾਂਚ ਕਰਨ ਲਈ ਲਿੰਕ ਨੂੰ ਇੱਕ ਦਿਨ ਬਾਅਦ ਯਾਨੀ 9 ਅਪ੍ਰੈਲ ਨੂੰ pseb.ac.in ‘ਤੇ ਐਕਟਿਵ ਕੀਤਾ ਗਿਆ ਸੀ।
ਕਦੋਂ ਜਾਰੀ ਹੋਣਗੇ PSEB 8ਵੀਂ ਜਮਾਤ ਦੇ ਨਤੀਜੇ ?
ਕਈ ਮੀਡੀਆ ਰਿਪੋਰਟਾਂ ਇਹ ਅੰਦਾਜ਼ਾ ਲਗਾ ਰਹੀਆਂ ਹਨ ਕਿ ਨਤੀਜੇ 13 ਜਾਂ 14 ਅਪ੍ਰੈਲ ਨੂੰ ਜਾਰੀ ਹੋ ਸਕਦੇ ਹਨ। ਇਸ ਸਬੰਧੀ ਜਦੋਂ ਪੀਐਸਈਬੀ ਦੇ ਇੱਕ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਅਪ੍ਰੈਲ ਦੇ ਆਖਰੀ ਹਫ਼ਤੇ ਵਿੱਚ ਜਾਰੀ ਕੀਤੇ ਜਾਣਗੇ।
ਇਸ ਤਰ੍ਹਾਂ ਦੇਖ ਸਕਦੇ ਹੋ Punjab Board ਅੱਠਵੀਂ ਦੇ ਨਤੀਜੇ
ਪੰਜਾਬ ਬੋਰਡ ਅੱਠਵੀਂ ਦੇ ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਦੇ ਨਤੀਜੇ ਦੀ ਜਾਂਚ ਕਰਨ ਲਈ ਰਸਮੀ ਘੋਸ਼ਣਾ ਤੋਂ ਬਾਅਦ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ ਅਤੇ ਫਿਰ 8ਵੀਂ ਜਮਾਤ ਦੇ ਨਤੀਜੇ ਦੇ ਲਿੰਕ ‘ਤੇ ਕਲਿੱਕ ਕਰ ਸਕਦੇ ਹਨ। ਤੁਹਾਨੂੰ ਨਵੇਂ ਪੇਜ ‘ਤੇ ਬੱਚੇ ਦਾ ਰੋਲ ਨੰਬਰ, ਨਾਮ ਤੇ ਹੋਰ ਜਾਣਕਾਰੀ ਭਰਨੀ ਹੋਵੇਗੀ ਅਤੇ ਉਸ ਤੋਂ ਬਾਅਦ ਸਕਰੀਨ ‘ਤੇ ਨਤੀਜਾ ਉਪਲਬਧ ਹੋ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h