ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਅੱਜ ਅੱਠਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜੇ ਐਲਾਨ ਕਰੇਗਾ। ਨਤੀਜਾ ਸ਼ਾਮ 4 ਵਜੇ ਐਲਾਨਿਆ ਜਾਵੇਗਾ, ਜਦਕਿ ਵਿਦਿਆਰਥੀ ਬੁੱਧਵਾਰ ਸਵੇਰੇ 7 ਵਜੇ ਤੋਂ ਬੋਰਡ ਦੀ ਵੈੱਬਸਾਈਟ ‘ਤੇ ਨਤੀਜਾ ਦੇਖ ਸਕਣਗੇ। ਬੋਰਡ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਬੋਰਡ ਅਧਿਕਾਰੀਆਂ ਮੁਤਾਬਕ ਰਿਜ਼ਲਟ ਵਿਦਿਆਰਥੀਆਂ ਦੀ ਤੁਰੰਤ ਜਾਣਕਾਰੀ ਲਈ ਹੈ। ਜੇਕਰ ਇਸ ਵਿੱਚ ਕੋਈ ਤਰੁੱਟੀ ਹੁੰਦੀ ਹੈ ਤਾਂ ਉਸ ਲਈ ਬੋਰਡ ਜ਼ਿੰਮੇਵਾਰ ਨਹੀਂ ਹੋਵੇਗਾ।
8ਵੀਂ ਜਮਾਤ ਦੀ ਪ੍ਰੀਖਿਆ PSEB ਵੱਲੋਂ 7 ਮਾਰਚ ਤੋਂ 27 ਮਾਰਚ ਵਿਚਾਲੇ ਕਰਵਾਈ ਗਈ ਸੀ, ਜਦੋਂਕਿ 12ਵੀਂ ਜਮਾਤ ਦੀ ਪ੍ਰੀਖਿਆ 13 ਫਰਵਰੀ ਤੋਂ 30 ਮਾਰਚ ਦਰਮਿਆਨ ਕਰਵਾਈ ਗਈ ਸੀ। ਪੰਜ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਬੋਰਡ ਦਾ ਦਾਅਵਾ ਹੈ ਕਿ ਅਪ੍ਰੈਲ ਮਹੀਨੇ ਵਿੱਚ ਸਾਰੀਆਂ ਜਮਾਤਾਂ ਦੇ ਨਤੀਜੇ ਐਲਾਨ ਕੇ ਬੋਰਡ ਨੇ ਨਵਾਂ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ 5ਵੀਂ ਅਤੇ 10ਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਸਨ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਲਈ ਗਈ 8ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ 30 ਅਪ੍ਰੈਲ ਨੂੰ ਐਲਾਨੇ ਜਾਣਗੇ। ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਦੋਵੇਂ ਜਮਾਤਾਂ ਦੇ ਨਤੀਜੇ ਤਿਆਰ ਹੋ ਚੁੱਕੇ ਹਨ, ਜਿਨ੍ਹਾਂ ਦਾ ਐਲਾਨ ਅੱਜ ਕਰ ਦਿੱਤਾ ਜਾਵੇਗਾ। ਐਲਾਨੇ ਜਾਣ ਵਾਲੇ ਨਤੀਜੇ ਵਿੱਚ ਮੈਰਿਟ ਸੂਚੀ ਜਾਰੀ ਕੀਤੀ ਜਾਵੇਗੀ ਅਤੇ ਹੋਰ ਨਤੀਜੇ 1 ਮਈ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ http://pseb.ac.in/ ‘ਤੇ ਉਪਲਬਧ ਹੋਣਗੇ।
ਇਹ ਵੀ ਪੜ੍ਹੋ : Patanjali ਦੇ ਇਨ੍ਹਾਂ 14 ਉਤਪਾਦਾਂ ਦੇ ਲਾਈਸੈਂਸ ਰੱਦ ,ਰੋਜ਼ਾਨਾ ਵਰਤਦੇ ਹੋ ਇਹ Product, ਦੇਖੋ ਲਿਸਟ
ਤੁਸੀਂ ਇਸ ਤਰ੍ਹਾਂ ਨਤੀਜਾ ਦੇਖ ਸਕਦੇ ਹੋ
PSEB ਦੀ ਅਧਿਕਾਰਤ ਵੈੱਬਸਾਈਟ Pseb.ac.in ‘ਤੇ ਜਾਓ
ਹੋਮ ਪੇਜ ‘ਤੇ ਉਪਲਬਧ ਨਤੀਜੇ ਲਿੰਕ ‘ਤੇ ਕਲਿੱਕ ਕਰੋ
ਇੱਕ ਨਵਾਂ ਪੇਜ ਖੁੱਲੇਗਾ, ਇੱਥੇ 8ਵੀਂ, 12ਵੀਂ ਦੇ ਨਤੀਜੇ ‘ਤੇ ਕਲਿੱਕ ਕਰੋ
ਨਤੀਜਾ ਸਕ੍ਰੀਨ ‘ਤੇ ਦਿਖਾਈ ਦੇਵੇਗਾ ਜਿਸ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ
ਇਹ ਵੀ ਪੜ੍ਹੋ : ਕੰਪਨੀ ਨੇ ਖੁਦ ਮੰਨਿਆ ਹੈ ਕਿ ਕੋਵਿਸ਼ੀਲਡ ਵੈਕਸੀਨ ਲਗਾਉਣ ਵਾਲੇ ਲੋਕਾਂ ਨੂੰ ਹੋ ਸਕਦੀਆਂ ਗੰਭੀਰ ਬਿਮਾਰੀਆਂ:ਵੀਡੀਓ