PSSSB Patwari Admit 2023: ਪੰਜਾਬ ਅਧੀਨ ਸੇਵਾ ਚੋਣ ਬੋਰਡ ਵੱਲੋਂ ਪੰਜਾਬ ਪਟਵਾਰੀ ਭਰਤੀ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਐਡਮਿਟ ਕਾਰਡ ਬੋਰਡ ਦੀ ਅਧਿਕਾਰਤ ਵੈੱਬਸਾਈਟ sssb.punjab.gov.in ‘ਤੇ ਜਾਰੀ ਕੀਤੇ ਗਏ ਹਨ।
ਪੰਜਾਬ ਪਟਵਾਰੀ ਭਰਤੀ ਲਈ ਬਿਨੈ ਕਰਨ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਆਨਲਾਈਨ ਮੋਡ ਰਾਹੀਂ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਐਡਮਿਟ ਕਾਰਡ ਡਾਊਨਲੋਡ ਕਰਨ ਲਈ ਬਿਨੈਕਾਰਾਂ ਨੂੰ ਰੋਲ ਨੰਬਰ ਜਾਂ ਐਪਲੀਕੇਸ਼ਨ ਨੰਬਰ ਭਰ ਕੇ ਸਬਮਿਟ ਕਰਨਾ ਪਵੇਗਾ। ਇਸ ਭਰਤੀ ਰਾਹੀਂ ਕੁੱਲ 710 ਅਸਾਮੀਆਂ ਭਰੀਆਂ ਜਾਣਗੀਆਂ।
PSSSB Patwari Admit 2023: ਕਿਵੇਂ ਡਾਊਨਲੋਡ ਕਰੀਏ ਐਡਮਿਟ ਕਾਰਡ
ਪੰਜਾਬ ਪਟਵਾਰੀ ਭਰਤੀ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਬਿਨੈਕਾਰਾਂ ਨੂੰ ਸਭ ਤੋਂ ਪਹਿਲਾਂ ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਦੀ ਅਧਿਕਾਰਤ ਵੈੱਬਸਾਈਟ sssb.punjab.gov.in ‘ਤੇ ਜਾਣਾ ਪਵੇਗਾ। ਵੈੱਬਸਾਈਟ ਦੇ ਹੋਮਪੇਜ ‘ਤੇ ਐਡਮਿਟ ਕਾਰਡ ਨਾਲ ਰਿਲੇਟਿੰਡ ਲਿੰਕ ‘ਤੇ ਕਲਿੱਕ ਕਰੋ। ਹੁਣ ਇੱਕ ਨਵੇਂ ਪੇਜ ‘ਤੇ ਐਡਮਿਟ ਕਾਰਡ ਡਾਊਨਲੋਡ ਕਰਨ ਦੇ ਲਿੰਕ ਮਿਲ ਜਾਣਗੇ।
ਹੁਣ ਰੋਲ ਨੰਬਰ ਜਾਂ ਐਪਲੀਕੇਸ਼ਨ ਨੰਬਰ ਦੇ ਲਿੰਕ ‘ਤੇ ਕਲਿੱਕ ਕਰੋ। ਹੁਣ ਤੁਹਾਨੂੰ ਅਰਜ਼ੀ ਨੰਬਰ ਦੇ ਨਾਲ ਜਨਮ ਮਿਤੀ ਜਾਂ ਰੋਲ ਨੰਬਰ ਜਾਂ ਜਨਮ ਮਿਤੀ ਦਰਜ ਕਰ ਕੇ ਤਿਆਰ ਕੀਤੇ ਐਡਮਿਟ ਕਾਰਡ ਦੇ ਲਿੰਕ ‘ਤੇ ਕਲਿੱਕ ਕਰਨਾ ਹੋਵੇਗਾ। ਹੁਣ ਤੁਹਾਡਾ ਐਡਮਿਟ ਕਾਰਡ ਨਵੀਂ ਸਕਰੀਨ ‘ਤੇ ਖੁੱਲ੍ਹੇਗਾ ਜਿੱਥੋਂ ਤੁਸੀਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਇਸ ਦਾ ਪ੍ਰਿੰਟ ਆਊਟ ਲੈ ਸਕਦੇ ਹੋ। ਉਮੀਦਵਾਰਾਂ ਨੂੰ ਦੱਸ ਦੇਈਏ ਕਿ ਪ੍ਰੀਖਿਆ ਕੇਂਦਰ ਵਿੱਚ ਐਡਮਿਟ ਕਾਰਡ ਲੈ ਕੇ ਜਾਣਾ ਲਾਜ਼ਮੀ ਹੈ, ਇਸ ਦੇ ਬਿਨਾਂ ਤੁਹਾਨੂੰ ਪ੍ਰੀਖਿਆ ਹਾਲ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।
12 ਮਈ ਤੋਂ ਜਾਣ ਸਕੋਗੇ ਪ੍ਰੀਖਿਆ ਕੇਂਦਰਾਂ ਦੀ ਡਿਟੇਲ
ਪੰਜਾਬ ਪਟਵਾਰੀ ਭਰਤੀ ਲਈ ਪ੍ਰੀਖਿਆ 14 ਮਈ ਨੂੰ ਵੱਖ-ਵੱਖ ਪ੍ਰੀਖਿਆ ਕੇਂਦਰਾਂ ‘ਤੇ ਲਈ ਜਾਵੇਗੀ। ਇਸ ਦੇ ਨਾਲ ਹੀ ਅਧਿਕਾਰਤ ਵੈੱਬਸਾਈਟ ‘ਤੇ ਇਕ ਹੋਰ ਜਾਣਕਾਰੀ ਦਿੱਤੀ ਗਈ ਹੈ ਜੋ ਤੁਹਾਡੇ ਲਈ ਫਾਇਦੇਮੰਦ ਹੈ। ਬੋਰਡ ਵੱਲੋਂ ਦੱਸਿਆ ਗਿਆ ਹੈ ਕਿ 12 ਮਈ ਨੂੰ ਪ੍ਰੀਖਿਆ ਕੇਂਦਰਾਂ ਦੀ ਜਾਣਕਾਰੀ ਅਧਿਕਾਰਤ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤੀ ਜਾਵੇਗੀ, ਜਿੱਥੋਂ ਤੁਸੀਂ ਆਪਣੇ ਪ੍ਰੀਖਿਆ ਕੇਂਦਰ ਬਾਰੇ ਜਾਣਕਾਰੀ ਪ੍ਰਾਪਤ ਕਰ ਸਕੋਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h