PSSSB Patwari Recruitment 2023: ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (PSSSB) ਭਲਕੇ 2 ਅਪ੍ਰੈਲ ਨੂੰ 710 ਪਟਵਾਰੀ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ ਨੂੰ ਖਤਮ ਕਰੇਗਾ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਜਿਨ੍ਹਾਂ ਨੇ ਅਜੇ ਤੱਕ ਅਪਲਾਈ ਨਹੀਂ ਕੀਤਾ ਹੈ, ਉਹ sssb.punjab.gov ‘ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 05 ਅਪ੍ਰੈਲ 2023 ਹੈ। ਇਸ ਭਰਤੀ ਰਾਹੀਂ ਪਟਵਾਰੀ ਦੀਆਂ ਕੁੱਲ 710 ਅਸਾਮੀਆਂ ਭਰੀਆਂ ਜਾਣਗੀਆਂ।
ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਪਹਿਲਾਂ 20 ਮਾਰਚ, 2023 ਨੂੰ ਖਤਮ ਹੋ ਗਈ ਸੀ। ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੀ ਪਟਵਾਰੀ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 2 ਅਪ੍ਰੈਲ 2023 ਤੱਕ ਹੈ। ਇਹ ਉਨ੍ਹਾਂ ਉਮੀਦਵਾਰਾਂ ਲਈ ਸੁਨਹਿਰੀ ਮੌਕਾ ਹੈ ਜੋ ਪਹਿਲੀ ਕੋਸ਼ਿਸ਼ ਵਿੱਚ ਅਰਜ਼ੀ ਦੇਣ ਤੋਂ ਖੁੰਝ ਗਏ।
ਜਾਣੋ ਅਸਾਮੀਆਂ ਦੀ ਜਾਣਕਾਰੀ
ਪੰਜਾਬ ਪਟਵਾਰੀ ਭਰਤੀ ਰਾਹੀਂ ਕੁੱਲ 710 ਅਸਾਮੀਆਂ ਭਰੀਆਂ ਜਾਣਗੀਆਂ।
ਯੋਗਤਾ
ਕੋਈ ਵੀ ਉਮੀਦਵਾਰ ਜੋ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦਾ ਹੈ, ਉਸ ਕੋਲ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਉਮੀਦਵਾਰਾਂ ਨੇ 10ਵੀਂ ਜਮਾਤ ਤੱਕ ਪੰਜਾਬੀ ਦੀ ਪੜ੍ਹਾਈ ਕੀਤੀ ਹੋਵੇ ਅਤੇ ਕੰਪਿਊਟਰ ਖੇਤਰ ਵਿੱਚ 120 ਘੰਟੇ ਦਾ ਕੋਰਸ ਕੀਤਾ ਹੋਵੇ। ਵਿਦਿਅਕ ਯੋਗਤਾ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ, ਉਮੀਦਵਾਰਾਂ ਨੂੰ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰਕੇ ਭਰਤੀ ਨੋਟੀਫਿਕੇਸ਼ਨ ਪੜ੍ਹਨਾ ਚਾਹੀਦਾ ਹੈ।
ਉਮਰ ਸੀਮਾ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਦੀ ਪਟਵਾਰੀ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਸੀਮਾ 1 ਜਨਵਰੀ, 2023 ਨੂੰ 18 ਸਾਲ ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਅਰਜ਼ੀ ਦੀ ਫੀਸ
ਆਮ ਸ਼੍ਰੇਣੀ – 1000 ਰੁਪਏ
ਪੀਡਬਲਯੂਡੀ – 500
SC/ST – 250
PSSSB Recruitment 2023: ਇੰਝ ਕਰ ਸਕਦੇ ਹੋ ਅਪਲਾਈ
- ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ sssb.punjab.gov.in ‘ਤੇ ਜਾਓ।
- ਫਿਰ “ਆਨਲਾਈਨ ਐਪਲੀਕੇਸ਼ਨ” ‘ਤੇ ਕਲਿੱਕ ਕਰੋ।
- ਹੁਣ ਅਪਲਾਈ ਲਿੰਕ ‘ਤੇ ਕਲਿੱਕ ਕਰੋ।
- ਰਜਿਸਟਰ ਕਰੋ ਤੇ ਅਰਜ਼ੀ ਦੇ ਨਾਲ ਅੱਗੇ ਵਧੋ।
- ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ ਅਤੇ ਫੀਸ ਦਾ ਭੁਗਤਾਨ ਕਰੋ।
- ਹੁਣ ਫਾਰਮ ਜਮ੍ਹਾਂ ਕਰੋ ਅਤੇ ਪ੍ਰਿੰਟਆਊਟ ਲਓ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h