ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਪਿੰਡ ‘ਚ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਦੇ ਖਿਲਾਫ ਮੋਰਚੇ ਖੋਲ੍ਹ ਦਿੱਤਾ ਹੈ।646 ਪੀਟੀਆਈ ਬੇਰੋਜ਼ਗਾਰ ਅਧਿਆਪਕ ਸ਼ਹੀਦ ਭਗਤ ਸਿੰਘ ਦੇ ਘਰ ਕੋਲ ਇੱਕ ਟੈਂਕੀ ‘ਤੇ ਚੜ੍ਹ ਗਏ ਤੇ ਉਥੇ ਆਪਣਾ ਧਰਨਾ ਲਗਾ ਦਿੱਤਾ ਹੈ।ਬੇਰੁਜ਼ਗਾਰ ਅਧਿਆਪਕਾਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਨਾਲ ਖੁਦ ਸੱਤਾਧਾਰੀ ਦਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਸੱਤਾ ‘ਚ ਆਉਂਦੇ ਹੀ ਉਨ੍ਹਾਂ ਦੀ ਭਰਤੀ ਕੀਤੀ ਜਾਵੇਗੀ ਪਰ ਅਜੇ ਤੱਕ ਕੀਤਾ ਹੋਇਆ ਵਾਅਦਾ ਸਿਰੇ ਨਹੀਂ ਚੜਿਆ ਹੈ।
ਸ਼ਹੀਦ ਭਗਤ ਸਿੰਘ ਦੇ ਪਿੰਡ ਦੀ ਟੈਂਕੀ ਤੋਂ ਇੱਕ ਬੇਰੁਜ਼ਗਾਰ ਪੀਟੀਆਈ ਔਰਤ ਅਧਿਆਪਕ ਨੇ ਆਪਣਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਹੈ।ਬੇਰੁਜ਼ਗਾਰ ਪੀਟੀਆਈ ਔਰਤ ਆਪਣੇ ਵੀਡੀਓ ‘ਚ ਕਹਿ ਰਹੀ ਹੈ ਕਿ ਉਨ੍ਹਾਂ ਦੇ ਮੂੰਹ ਬੋਲੇ ਭਰਾ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਸੱਤਾ ‘ਚ ਆਉਂਦੇ ਹੀ ਉਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ।
ਉਨ੍ਹਾਂ ਨੇ ਕਿਹਾ ਕਿ ਸੱਤਾ ‘ਚ ਆਉਣ ਤੋਂ ਬਾਅਦ ਨੌਕਰੀਆਂ ਦੇਣਾ ਦੂਰ ਉਨ੍ਹਾਂ ਨੇ ਹੁਣ ਮਿਲਣ ਤੋਂ ਕਤਰਾਉਂਦੇ ਹਨ।ਉਨ੍ਹਾਂ ਨੇ ਕਿਹਾ ਕਿ ਅੱਜ ਮਜ਼ਬੂਰੀ ‘ਚ ਆਪਣਾ ਹੱਕ ਲੈਣ ਲਈ ਉਨ੍ਹਾਂ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ‘ਤੇ ਖਟਕੜਕਲਾਂ ‘ਚ ਪਾਣੀ ਦੀ ਟੈਂਕੀ ‘ਤੇ ਧਰਨਾ ਲਗਾ ਕੇ ਬੈਠਣਾ ਪੈ ਰਿਹਾ ਹੈ।ਉਨ੍ਹਾਂ ਨੇ ਕਿਹਾ ਅੱਜ ਕੇਜਰੀਵਾਲ ਖਟਕੜਕਲਾਂ ‘ਚ ਆ ਰਹੇ ਹਨ।ਉਨ੍ਹਾਂ ਦਾ ਜਿੱਥੇ ਪੰਡਾਲ ਲਗਾਇਆ ਗਿਆ ਹੈ ਉਹ ਉਸਦੇ ਸਾਹਮਣੇ ਪਾਣੀ ਦੀ ਟੈਂਕੀ ‘ਤੇ ਬੈਠੇ ਹੋਏ ਹਨ।ਔਰਤ ਅਧਿਆਪਕ ਕਹਿ ਰਹੀ ਹੈ ਕਿ ਉਹ ਤੇ ਉਨ੍ਹਾਂ ਦੇ ਦੋ ਸਾਥੀ ਟੈਂਕੀ ‘ਤੇ ਬੈਠੇ ਹੋਏ ਹਨ।ਹੁਣ ਦੇਖਣਾ ਇਹ ਹੈ ਕਿ ਉਨ੍ਹਾਂ ਦੇ ਮੂੰਹ ਬੋਲੇ ਭਰਾ ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ਮਿਲਣ ਲਈ ਆਉਂਦੇ ਹਨ ਜਾਂ ਨਹੀਂ।
ਇਹ ਵੀ ਪੜ੍ਹੋ : ਸਾਬਕਾ CM ਚੰਨੀ ਨੇ CM ਮਾਨ ਨੂੰ ਕੀਤਾ ਚੈਲੰਜ, ”ਮੇਰਾ ਫ਼ੋਨ 24 ਘੰਟੇ ਖੁੱਲ੍ਹਾ ਰਹਿੰਦਾ ਜਦੋਂ ਮਰਜ਼ੀ…”
ਇਹ ਵੀ ਪੜ੍ਹੋ : EPFO E-Nomination: ਇੰਝ ਘਰ ਬੈਠੇ ਹੀ PF ਖ਼ਾਤੇ ‘ਚ ਜੋੜੋ ਨਾਮਿਨੀ, ਮਿਲੇਗਾ 7 ਲੱਖ ਰੁਪਏ ਤੱਕ ਦਾ ਲਾਭ