Punjab: ਜੁਲਾਈ ਵਿੱਚ ਮਹਾਂਨਗਰ ਦੇ ਆਬਕਾਰੀ ਵਿਭਾਗ ਨੇ ਸਤਲੁਜ ਦਰਿਆ ਦੇ ਆਸ-ਪਾਸ ਫਿਲੌਰ, ਨਕੋਦਰ, ਨੂਰਮਹਿਲ ਸਰਕਲਾਂ ਅਧੀਨ ਪੈਂਦੇ ਪਿੰਡਾਂ ਵਿੱਚ ਛਾਪੇਮਾਰੀ ਕਰਕੇ ਇੱਕ ਲੱਖ ਲੀਟਰ ਤੋਂ ਵੱਧ ਨਾਜਾਇਜ਼ ਸ਼ਰਾਬ ਨਸ਼ਟ ਕੀਤੀ ਸੀ। ਆਬਕਾਰੀ ਵਿਭਾਗ ਦੇ ਡਿਪਟੀ ਕਮਿਸ਼ਨਰ ਰਾਜਪਾਲ ਸਿੰਘ ਖਹਿਰਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਜਲੰਧਰ-2 ਰਣਜੀਤ ਸਿੰਘ ਦੀ ਅਗਵਾਈ ‘ਚ ਈ.ਟੀ.ਓ ਹਰਜੋਤ ਸਿੰਘ ਬੇਦੀ, ਜਸਪ੍ਰੀਤ ਸਿੰਘ ਤੇ ਹੋਰਨਾਂ ਦੀ ਟੀਮ ਨੇ ਨਕੋਦਰ, ਨੂਰਮਹਿਲ ਦੇ ਇਲਾਕਿਆਂ ‘ਚ ਚੈਕਿੰਗ ਕੀਤੀ | , ਸ਼ਾਹਕੋਟ, ਫਿਲੌਰ ਆਦਿ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਨਜ਼ਾਇਜ਼ ਸ਼ਰਾਬ ਦੇ ਵਿਰੁੱਧ ਕਾਰਵਾਈ ਕਰਨ ਲਈ ਵਿਭਾਗ ਦੇ ਅਧਿਕਾਰੀਆਂ ਨੇ 20 ਜੁਲਾਈ ਨੂੰ 43 ਹਜ਼ਾਰ ਲੀਟਰ ਲਾਹਨ ਇੱਕ ਥਾਂ ਤੋਂ ਬਰਾਮਦ ਕੀਤੀ ਅਤੇ 870 ਲੀਟਰ ਇੱਕ ਹੋਰ ਪਿੰਡ ਤੋਂ ਬਰਾਮਦ ਕਰਕੇ ਨਸ਼ਟ ਕੀਤੀ।ਇਸ ਤਰ੍ਹਾਂ 29 ਜੁਲਾਈ ਨੂੰ 52 ਹਜ਼ਾਰ ਲੀਟਰ ਲਾਹਨ ਨਸ਼ਟ ਕੀਤੀ ਅਤੇ ਇੱਕ ਹੋਰ ਪਿੰਡ ‘ਚ ਛਾਪੇਮਾਰੀ ਕਰਕੇ 11 ਹਜ਼ਾਰ ਲਿਟਰ ਲਾਹਨ ਨਸ਼ਟ ਕੀਤੀ।
ਇਸ ਤਰਹਾਂ ਨਾਲ ਐਕਸਾਈਜ਼ ਵਿਭਾਗ ਨੇ 1 ਮਹੀਨੇ ਦੌਰਾਨ 1.06,870 ਲੀਟਰ ਨਜ਼ਾਇਜ ਸ਼ਰਾਬ ਨਸ਼ਟ ਕਰ ਦਿੱਤੀ।ਵਿਭਾਗ ਦੇ ਅਸਿਸਟੈਟ ਕਮਿਸ਼ਨਰ ਰਣਜੀਤ ਸਿੰਘ ਨੇ ਦੱਸਿਆ ਕਿ ਨਜ਼ਾਇਜ ਸ਼ਰਾਬ ਦੇ ਵਿਰੁੱਧ ਉਨਾਂ੍ਹ ਦਾ ਅਭਿਆਨ ਪਿਛਲੇ ਕਾਫੀ ਸਮੇਂ ਤੋਂ ਚਲ ਰਿਹਾ ਹੈ।ਹਾਲਾਂਕਿ ਬਰਸਾਤ ਦੇ ਦਿਨਾਂ ‘ਤੇ ਇਹ ਕਾਰਵਾਈ ਨਹੀਂ ਹੁੰਦੀ।ਇਸਦੇ ਬਾਵਜੂਦ ਉਨਾਂ੍ਹ ਦਾ ਵਿਭਾਗ ਨਿਰੰਤਰ ਛਾਪੇਮਾਰੀ ਕਰਦਾ ਰਹਿੰਦਾ ਹੈ।
ਇੱਥੋਂ ਤੱਕ ਕਿ ਆਸਪਾਸ ਦੀਆਂ ਪੰਚਾਇਤਾਂ ਦੀ ਮੱਦਦ ਵੀ ਲਈ ਜਾਂਦੀ ਹੈ।ਅਸਿਸਟੈਂਟ ਕਮਿਸ਼ਨਰ ਰਣਜੀਤ ਸਿੰਘ ਨੇ ਕਿਹਾ ਕਿ ਦਰਿਆ ਦੇ ਕੋਲ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਜਿਸ ਪਾਣੀ ਦੀ ਵਰਤੋਂ ਕਰਦੇ ਹਨ ਉਸ ਪਾਣੀ ‘ਚ ਲੁਧਿਆਣਾ ਦੀਆਂ ਫੈਕਟਰੀਆਂ ਦਾ ਕੈਮੀਕਲ ਵੀ ਮਿਲਿਆ ਹੁੰਦਾ ਹੈ।ਇਸ ਕੈਮੀਕਲ ਨਾਲ ਮਨੁੱਖੀ ਸਰੀਰ ਨੂੰ ਹਾਨੀ ਪਹੁੰਚ ਸਕਦੀ ਹੈ।ਇਸ ਲਈ ਸਤਲੁਜ ਦਰਿਆ ਦੇ ਕੋਲ ਨਿਰੰਤਰ ਛਾਪੇਮਾਰੀ ਹੁੰਦੀ ਰਹਿੰਦੀ ਹੈ ਤਾਂ ਕਿ ਕੋਈ ਅਣਹੋਣੀ ਘਟਨਾ ਨਾ ਹੋਵੇ ਅਤੇ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ।