PSEB Punjab Board 10th Result 2022 pseb.ac.in ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 10ਵੀਂ ਜਮਾਤ ਦਾ ਨਤੀਜਾ (PSEB Punjab Board 10th Result 2022) ਅੱਜ 5 ਜੁਲਾਈ ਨੂੰ ਜਾਰੀ ਕਰ ਦਿੱਤਾ ਹੈ। 10ਵੀਂ ਦੇ ਨਤੀਜਿਆਂ ‘ਚ 12ਵੀਂ ਦੀ ਤਰ੍ਹਾਂ ਹੀ ਕੁੜੀਆਂ ਦੀ ਸਰਦਾਰੀ ਰਹੀ। ਪਹਿਲੇ ਤਿੰਨ ਸਥਾਨ ਕੁੜੀਆਂ ਨੇ ਕਬਜ਼ਾ ਜਮਾਇਆ ਹੈ।
ਫਿਰੋਜ਼ਪੁਰ ਦੀ ਨੈਨਸੀ ਰਾਣਾ ਨੇ ਪੰਜਾਬ ਬੋਰਡ ਦੀ 10ਵੀਂ ਦੀ ਪ੍ਰੀਖਿਆ ਵਿੱਚ ਟਾਪ ਕੀਤਾ ਹੈ। ਪਹਿਲੇ ਅਤੇ ਦੂਜੇ ਰੈਂਕ ਧਾਰਕਾਂ ਨੇ ਇੱਕੋ ਜਿਹੇ ਅੰਕ ਪ੍ਰਾਪਤ ਕੀਤੇ ਹਨ, ਹਾਲਾਂਕਿ, ਨੈਨਸੀ ਦੀ ਛੋਟੀ ਉਮਰ ਤੋਂ ਹੀ ਉਸਨੂੰ ਟਾਈ-ਬ੍ਰੇਕਰ ਫਾਰਮੂਲੇ ਅਨੁਸਾਰ ਚੋਟੀ ਦਾ ਦਰਜਾ ਦਿੱਤਾ ਗਿਆ ਹੈ।

ਨੈਨਸੀ ਰਾਣਾ ਦੇ ਹਿੱਸੇ ਆਇਆ 1 ਲੱਖ ਰੁਪਏ ਇਨਾਮ
ਪਹਿਲੀ ਪੁਜ਼ੀਸਨ ਹਾਸਲ ਕਰਨ ਦੇ ਨਾਲ ਹੀ ਨੈਨਸੀ ਨੇ ਇੱਕ ਲੱਖ ਰੁਪਏ ਦਾ ਇਨਾਮ ਜਿੱਤ ਲਿਆ ਹੈ। ਦੱਸ ਦੇਈਏ ਕਿ ਬੋਰਡ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਬੋਰਡ ਚੋਟੀ ਦੇ ਰੈਂਕ ਧਾਰਕਾਂ ਨੂੰ ਨਕਦ ਕੀਮਤ ਦੇਵੇਗਾ। ਰੈਂਕ 1 ਧਾਰਕ ਨੂੰ 1 ਲੱਖ ਰੁਪਏ ਜਦਕਿ ਰੈਂਕ 2 ਅਤੇ 3 ਨੂੰ ਵੀ ਨਕਦ ਇਨਾਮ ਦਿੱਤੇ ਜਾਣਗੇ।