ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਵਿਆਹ ਹਰਿਆਣਾ ਦੇ ਪਿਹੋਵਾ ਦੀ ਰਹਿਣ ਵਾਲੀ ਡਾਕਟਰ ਗੁਰਪ੍ਰੀਤ ਕੌਰ ਨਾਲ ਹੋਇਆ ਹੈ।
ਆਮ ਆਦਮੀ ਪਾਰਟੀ ‘ਚ ਹੁਣ 8 ਜਾਣੇ ਕੁਆਰੇ ( bachelor ) ਹਨ, ਜਿਨ੍ਹਾਂ ‘ਚ 2 ਬੀਬੀਆਂ ਵੀ ਸ਼ਾਮਿਲ ਹੈ.
ਜਿੰਨ੍ਹਾਂ ‘ਚ ਗੁਰਮੀਤ ਸਿੰਘ ਮੀਤ ਹੇਅਰ ਬਰਨਾਲਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਹਨ ‘ਤੇ ਪੰਜਾਬ
ਦੇ ਕੈਬਨਿਟ ਮੰਤਰੀ ਵੀ ਹੈ। ਉਸਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਹਰਾਇਆ ਸੀ , ਮੀਤ ਹੇਅਰ ਵੀ ( ਬੈਚਲਰ )ਅਣਵਿਆਹੇ ਹਨ
ਖਰੜ ਤੋਂ ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਪੰਜਾਬ ਵਿਧਾਨ ਸਭਾ ਵਿੱਚ ਖਰੜ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੀ ਵਿਧਾਇਕ ਹੈ। ਉਹ ਆਮ ਆਦਮੀ ਪਾਰਟੀ ਦੀ ਮੌਜੂਦਾ ਮੈਂਬਰ ਹੈ। ਉਹ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵਿਧਾਇਕ ਵਜੋਂ ਚੁਣੀ ਗਈ ਸੀ। ਅਨਮੋਲ ਗਗਨ ਮਾਨ ਨੂੰ ਗਗਨਦੀਪ ਕੌਰ ਮਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।ਅਨਮੋਲ ਗਗਨ ਮਾਨ ਵੀ ਕੁਆਰੀ ਹੈ
ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਉਮਰ 27 ਸਾਲ ਹੈ, ਉਨ੍ਹਾਂ ਦਾ ਵਿਆਹ ਵੀ ਨਹੀਂ ਹੋਇਆ ‘ਤੇ ਵਕੀਲ ਹੈ, ਅਤੇ ਸੰਗਰੂਰ ਵਿਧਾਨ ਸਭਾ ਹਲਕੇ ਤੋਂ ਵਿਧਾਨ ਸਭਾ ਦੀ ਮੈਂਬਰ ਹੈ। ਉਸਨੇ 2022 ਦੀਆਂ ਚੋਣਾਂ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਵਿਜੇ ਇੰਦਰ ਸਿੰਗਲਾ ਨੂੰ ਹਰਾਇਆ। ਨਾਲ ਹੀ, ਉਹ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਵਿਧਾਇਕ ਬਣੀ , ਨਰਿੰਦਰ ਕੌਰ ਭਰਾਜ ਵੀ ਕੁਆਰੀ ਹੈ
ਰਾਜ ਸਭਾ ਮੈਂਬਰ ਰਾਘਵ ਚੱਢਾ,ਭਾਵੇਂ ਉਹ ਦਿੱਲੀ ਦੇ ਰਹਿਣ ਵਾਲੇ ਹਨ ਪਰ ਹੁਣ ਉਹ ਪੰਜਾਬ ਦੇ ਐਮ.ਪੀ. ਬਣ ਚੁੱਕੇ ਹਨ, ਉਹ ਦਿੱਲੀ ਜਲ ਬੋਰਡ ਦੇ ਉਪ ਚੇਅਰਮੈਨ ਅਤੇ ਦਿੱਲੀ ਦੇ ਰਾਜੇਂਦਰ ਨਗਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸਨ। ਰਾਘਵ ਚਾਰਟਰਡ ਅਕਾਊਂਟੈਂਟ ਵੀ ਹੈ। ਰਾਘਵ ਚੱਢਾ ਦਾ ਵਿਆਹ ਵੀ ਨਹੀਂ ਹੋਇਆ
ਪੰਜਾਬ ਦੇ ਜੇਲ੍ਹ ਅਤੇ ਖਾਣ ਮੰਤਰੀ ਹਰਜੋਤ ਬੈਂਸ ਪੇਸ਼ੇ ਤੋਂ ਵਕੀਲ ਰਹੇ ਹਨ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਹਨ।ਪੰਜਾਬ ਦੇ ਜ਼ਿਲ੍ਹਾ ਰੋਪੜ ਦੀ ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਦੇ ਪਿੰਡ ਗੰਭੀਰਪੁਰ ਦਾ ਰਹਿਣ ਵਾਲਾ ਹੈ ਸਕੂਲੀ ਪੜ੍ਹਾਈ ਲੁਧਿਆਣਾ ਤੋਂ ਕੀਤੀ ਅਤੇ ਬੀ.ਏ.ਐਲ.ਐਲ.ਬੀ. ਪੰਜਾਬ ਯੂਨੀਵਰਸਿਟੀ ਤੋਂ ਉਹ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਦੇ ਕੋਰਸ ਵੀ ਲੰਡਨ ਸਕੂਲ ਆਫ਼ ਇਕਨਾਮਿਕਸ ਐਂਡ ਪੋਲੀਟਿਕਲ ਸਾਇੰਸ ਕੀਤਾ ਹੈ।ਹਰਜੋਤ ਬੈਂਸ ਵੀ ਬੈਚਲਰ ਹਨ
ਅੰਮ੍ਰਿਤਪਾਲ ਸਿੰਘ ਸੁਖਨੰਦ ਬਾਘਾਪੁਰਾਣਾ ਤੋਂ ਵਿਧਾਇਕ ਹਨ ‘ਤੇ ਪੀ.ਐਚ.ਡੀ. ਵੀ ਕਰ ਰਹੇ ਹਨ।ਅੰਮ੍ਰਿਤਪਾਲ ਵੀ ਬੈਚਲਰ ਹਨ
ਅਮਲੋਹ ਤੋਂ ਵਿਧਾਇਕ ਗੈਰੀ ਬਡਿੰਗ ਦਾ ਵਿਆਹ ਵੀ ਨਹੀਂ ਹੋਇਆ ਫਾਜ਼ਿਲਕਾ ਤੋਂ ਵਿਧਾਇਕ ਬਣੇ
ਫਾਜ਼ਿਲਕਾ ਤੋਂ ਵਿਧਾਇਕ ਨਰਿੰਦਰਪਾਲ ਸਿੰਘ ਸਵਾਨਾ ਵੀ ਅਜੇ ਬੈਚਲਰ ਹਨ।ਨਰਿੰਦਰਪਾਲ ਸਿੰਘ ਸਵਾਨਾ ਵੀ ਅਜੇ ਬੈਚਲਰ ਹਨ।