ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੇਜਰੀਵਾਲ ਜਲੰਧਰ ਤੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ ਤੱਕ ਲਗਜ਼ਰੀ ਬੱਸ ਸੇਵਾ ਦੀ ਸ਼ੁਰੂਆਤ ਕਰਨ ਲਈ ਜਲੰਧਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਿਰਫ਼ 3 ਮਹੀਨਿਆਂ ਵਿੱਚ ਉਹ ਟੀਚਾ ਹਾਸਲ ਕਰ ਲਿਆ ਹੈ ,ਜੋ ਪਿਛਲੀਆਂ ਸਰਕਾਰਾਂ ਸਾਲਾਂ ਤੱਕ ਸੱਤਾ ਵਿੱਚ ਰਹਿਣ ਤੋਂ ਬਾਅਦ ਵੀ ਪੂਰਾ ਨਹੀਂ ਕਰ ਸਕੇ।
ਕੇਜਰੀਵਾਲ ਨੇ ਵਿਰੋਧੀਆਂ ਨੂੰ ਲਿਆ ਨਿਸ਼ਾਨੇ ਤੇ
ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਵਿਰੋਧੀ ਧਿਰ ਨੂੰ ਪੁੱਛਦਾ ਹਾਂ, ਕੀ ਮਾਨ ਸਾਹਿਬ ਆਪਣੇ ਨਾਲ ਗੈਂਗਸਟਰ ਲੈ ਕੇ ਆਏ ਹਨ? ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਗੈਂਗਸਟਰਾਂ ਨੂੰ ਪਿਛਲੀਆਂ ਸਰਕਾਰਾਂ ਵੱਲੋਂ ਸਿਆਸੀ ਹਮਾਇਤ ਦਿੱਤੀ ਗਈ ਸੀ ਅਤੇ ਪੰਜਾਬ ਵਿੱਚੋਂ ਗੈਂਗਸਟਰਾਂ ਅਤੇ ਦੇਸ਼ ਵਿਰੋਧੀ ਅਨਸਰਾਂ ਦਾ ਸਫਾਇਆ ਕਰਨ ਦਾ ਵਾਅਦਾ ਕੀਤਾ ਗਿਆ ਸੀ।3 ਮਹੀਨਿਆਂ ਵਿੱਚ, ਅਸੀਂ ਅਧਿਕਾਰੀਆਂ ਅਤੇ ਸਟਾਫ ਦੇ ਸਮਾਨ ਸਮੂਹ ਨਾਲ ਸਥਿਤੀ ਨੂੰ ਬਦਲ ਦਿੱਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੰਬੋਧਨ ਕਰਦਿਆਂ ਕਰਦਿਆਂ ਵਿਰੋਧੀ ਪਾਰਟੀਆਂ ਤੇ ਦੋਸ਼ ਲਾਏ ਕਿ
ਅੱਜ ਅਸੀਂ ਇੱਕ ਮਾਫੀਆ ਨੂੰ ਖਤਮ ਕਰਨ ਜਾ ਰਹੇ ਹਾਂ ,ਜਿਸ ਨੂੰ ਪਿਛਲੀਆਂ ਸਾਰੀਆਂ ਸਰਕਾਰਾਂ ਦੀ ਸਰਪ੍ਰਸਤੀ ਹਾਸਲ ਸੀ,ਪ੍ਰਾਈਵੇਟ ਕੰਪਨੀ ਅਜੀਬ ਹਾਲਾਤਾਂ ਵਿੱਚ ਵੀ 4000 ਰੁਪਏ ਤੋਂ ਲੈ ਕੇ 5000 ਰੁਪਏ ਪ੍ਰਤੀ ਟ੍ਰਿਪ ਦੀ ਵਸੂਲੀ ਕਰ ਰਹੀ ਸੀ।
ਨਾਜਾਇਜ਼ ਕਾਬਜ਼ਕਾਰਾਂ ਤੋਂ 500 ਏਕੜ ਜ਼ਮੀਨ ਵਾਪਸ ਲੈ ਲਈ ਗਈ ਹੈ। ਮਾਨ ਨੇ 1 ਅਪ੍ਰੈਲ ਨੂੰ ਸਕੂਲਾਂ ਨੂੰ ਫੀਸਾਂ ਨਾ ਵਧਾਉਣ ਦੀ ਗੱਲ ਕਹਿ ਕੇ ਸਿੱਖਿਆ ਮਾਫੀਆ ਦਾ ਅੰਤ ਕੀਤਾ ਅਤੇ ਮਾਪਿਆਂ ਨੂੰ ਕਿਤੇ ਵੀ ਕਿਤਾਬਾਂ ਖਰੀਦਣ ਦੀ ਆਜ਼ਾਦੀ ਦਿੱਤੀ।
ਜ਼ਿਕਰਯੋਗ ਹੈ ਕਿ 23 ਜੂਨ ਨੂੰ ਹੋਣ ਵਾਲੀ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਣੀ ਚੋਣ ਲਈ ਆਮ ਆਦਮੀ ਪਾਰਟੀ ਨੇ ਚੋਣ ਪ੍ਰਚਾਰ ਲਈ ਆਪਣੇ ਛੇ ਕੈਬਨਿਟ ਮੰਤਰੀ ਨਿਯੁਕਤ ਕਰ ਦਿੱਤੇ ਹਨ ,ਜਿਨਾ ਚ ਕੁਲਦੀਪ ਸਿੰਘ ਧਾਲੀਵਾਲ,ਮੀਤ ਹੇਅਰ,ਬ੍ਰਹਮ ਸ਼ੰਕਰ ਜ਼ਿੰਪਾ,ਡਾ ਬਲਜੀਤ ਕੌਰ,ਹਰਭਜਨ ਸਿੰਘ ਈਟੀਉ,ਲਾਲਜੀਤ ਸਿੰਘ ਭੁੱਲਰ ਨੂੰ ਸੰਗਰੂਰ ਸੰਸਦੀ ਹਲਕੇ ਚ ਆਂਉਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਚ ਚੋਣ ਪ੍ਰਚਾਰ ਲਈ ਨਿਯੁਕਤ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਇਨਾ ਮੰਤਰੀਆਂ ਨੇ ਆਪੋ-ਆਪਣੇ ਹਲਕਿਆਂ ਚ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ।