Punjab defense and tourism Budget: ਪੰਜਾਬ ਬਜਟ ‘ਚ ਸੈਨਿਕ ਸਕੂਲ ਕਪੂਰਥਲਾ ਲਈ ਤਿੰਨ ਕਰੋੜ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ ਹੀ ਐਨਆਰਆਈ ਪੰਜਾਬ ਐਜੂਕੇਸ਼ਨ ਹੈਲਥ ਫੰਡ ਰਜਿਸਟਰਡ ਕੀਤਾ ਗਿਆ ਹੈ। ਹੁਣ ਪ੍ਰਵਾਸੀ ਭਾਰਤੀ ਸਿੱਧੇ ਤੌਰ ‘ਤੇ ਆਪਣੇ ਦੇਸ਼ ਦੀ ਸੇਵਾ ਕਰ ਸਕਣਗੇ।
Punjab Budget for Defense
ਪੰਜਾਬ ਵਿੱਤ ਮੰਤਰੀ ਚੀਮਾ ਨੇ ਸੂਬੇ ਦੀ ਰੱਖਿਆ ਲਈ 84 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਸੈਨਿਕ ਸਕੂਲ ਕਪੂਰਥਲਾ ਲਈ ਤਿੰਨ ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ। ਨਾਲ ਹੀ 40 ਕਰੋੜ ਰੁਪਏ ਅੰਤਰ ਰਾਸ਼ਟਰੀ ਸਰਹੱਦ ਦੇ ਨੇੜਲੇ ਇਲਾਕਿਆਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ, ਰੌਸ਼ਨੀ ਦੇ ਚੰਗੇ ਪ੍ਰਬੰਧ ਕਰਨ ਲਈ ਰੱਖੇ ਗਏ ਹਨ। ਪੁਲਿਸ ਲਾਈਨ, ਪੁਲਿਸ ਸਟੇਸ਼ਨਾਂ ਅਤੇ ਹੋਰ ਪੁਲਿਸ ਦਫ਼ਤਰਾਂ ਲਈ ਜ਼ਮੀਨ ਖਰੀਦਣ ਵਾਸਤੇ 33 ਕਰੋੜ ਰੁਪਏ ਅਤੇ ਪੁਲਿਸ ਕੰਪਲੈਕਸ਼ਾਂ ਅਤੇ ਇਮਾਰਤਾਂ ਦੇ ਨਿਰਮਾਣ ਅਤੇ ਨਵੀਨੀਕਰਨ ਲਈ 10 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ।
ਪੁਲਿਸ ਤੇ ਕਾਨੂੰਨ ਵਿਵਸਥਾ ਲਈ 64 ਕਰੋੜ ਦਾ ਐਲਾਨ : ਹਰਪਾਲ ਚੀਮਾ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਪੰਜਾਬ ਦੀ ਕਾਨੂੰਨ ਵਿਵਸਥਾ ਵਿਗਾੜਦੇ ਹਨ। ਹਰਪਾਲ ਚੀਮਾ ਨੇ ਕਿਹਾ ਕਿ, “ਮੈਂ ਪੰਜਾਬ ਸਰਕਾਰ ਵੱਲੋਂ ਮੈਂ ਦੁਸ਼ਮਣਾਂ ਨੂੰ ਚੇਤਾਵਨੀ ਦਿੰਦਾ ਹਾਂ ਕਿ ਉਹ ਪੰਜਾਬ ਦਾ ਮਾਹੌਲ ਖਰਾਬ ਨਾ ਕਰਨ, ਨਹੀਂ ਤਾਂ ਅਸੀਂ ਉਨ੍ਹਾਂ ਨੂੰ ਜੜ੍ਹੋ ਹੀ ਪੁੱਟ ਦਿਆਂਗੇ।”
ਉਨ੍ਹਾਂ ਕਿਹਾ ਕਿ ਸੂਬੇ ਅੰਦਰ ਕਾਨੂੰਨ ਵਿਵਸਥਾ ਬਣਾਏ ਰੱਖਣ 10,522 ਕਰੋੜ ਰੁਪਏ ਦੀ ਤਜਵੀਜ਼ ਰਖੀ ਗਈ, ਜਿਸ ਵਿੱਚ ਬੀਤੇ ਵਿੱਤੀ ਸਾਲ ਲਈ 11 ਫੀਸਦੀ ਵਾਧਾ ਹੈ। ਗੈਂਗਸਟਰਾਂ ਵਿਰੁੱਧ ਕਾਰਵਾਈ ਕਰਨ ਲਈ ਏਜੀਟੀਐਫ ਨੇ ਸਮਰਪਿਤ ਮੁੰਹਿਮਾਂ ਚਲਾਈਆਂ।
ਚੀਮਾ ਨੇ ਕਿਹਾ ਕਿ AGTF ਨੇ 567 ਗੈਂਗਸਟਰਾਂ-ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ, 5 ਗੈਂਗਸਟਰਾਂ ਨੂੰ ਖ਼ਤਮ ਕੀਤਾ ਅਤੇ 156 ਗੈਂਗਸਟਰਾਂ ਦਾ ਪਰਦਾਫਾਸ਼ ਕੀਤਾ, ਅਪਰਾਧ ਸਮੇਂ ਵਰਤੇ ਗਏ 563 ਹਥਿਆਰ ਤੇ 125 ਵਾਹਨ ਬਰਾਮਦ ਕੀਤੇ ਗਏ। ਰਾਜ ਵਿੱਚ ਪੁਲਿਸ ਤੇ ਕਾਨੂੰਨ ਵਿਵਸਥਾ ਦੇ ਆਧੁਨਿਕੀਕਰਨ ਲਈ 2023-24 ਲਈ 64 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ। ਡਿਫੈਂਸ ਲਈ 84 ਕਰੋੜ ਰੁਪਏ ਦਾ ਬਜਟ ਅਤੇ ਕਾਊਂਟਰ ਇੰਟੈਲੀਜੈਂਸੀ ਵਿੰਗ ਲਈ 40 ਕਰੋੜ ਰੁਪਏ ਦੇ ਬਜਟ ਦਾ ਐਲਾਨ ਕੀਤਾ ਗਿਆ।
ਪੰਜਾਬ ਦੇ ਸੈਰ-ਸਪਾਟੇ ‘ਤੇ 281 ਕਰੋੜ ਰੁਪਏ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ 5 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h