ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਦੇ ਬਜਟ ਨੂੰ ਖਾਰਜ ਕਰਦਿਆਂ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਜਟ ਵਿਚ ਇਹ ਨਹੀਂ ਦੱਸ ਸਕੇ ਹਨ ਕਿ 300 ਯੂਨਿਟ ਮੁਫਤ ਬਿਜਲੀ ਦੇਣ ਦੀ ਸਕੀਮ, ਜਿਸ ਨੂੰ ਉਹ ਪਹਿਲੀ ਜੁਲਾਈ ਤੋਂ ਸ਼ੁਰੂ ਕਰਨ ਦੀ ਗੱਲ ਕਰ ਰਹੇ ਹਨ, ਉਸ ਲਈ ਬਜਟ ਦਾ ਪ੍ਰਬੰਧ ਕਿੱਥੇ ਕੀਤਾ ਗਿਆ ਹੈ? ਉਨਾਂ ਕਿਹਾ ਕਿ ਬਜਟ ’ਚ ਕਿਤੇ ਵੀ ‘ਆਪ’ ਨੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਗਾਰੰਟੀਆਂ ਦਾ ਜ਼ਿਕਰ ਨਹੀਂ ਕੀਤਾ ਗਿਆ।
ਪੰਜਾਬ ਸਰਕਾਰ ਨੇ ਮੁਫ਼ਤ ਬਿਜਲੀ ਸਕੀਮ ਬਾਰੇ ਅਜੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ। ਜਦਕਿ ‘ਆਪ’ ਨੇ ਵਾਅਦਾ ਕੀਤਾ ਸੀ ਕਿ ਉਹ ਮੁਹੱਲਾ ਕਲੀਨਿਕ ਬਣਾਏਗੀ।
ਹੁਣ ਬਜਟ ਵਿਚ ਸਿਰਫ਼ 117 ਮੁਹੱਲਾ ਕਲੀਨਿਕਾਂ ਦਾ ਜ਼ਿਕਰ ਕੀਤਾ ਗਿਆ ਹੈ।
ਬਾਜਵਾ ਨੇ ਸਪਸ਼ੱਟ ਕੀਤਾ ਕਿ ਮੁਹੱਲਾ ਕਲੀਨਿਕ ਦਾ ਮਤਲਬ ਹੈ ਹਰੇਕ ਮੁਹੱਲੇ ਵਿਚ ਇਕ ਕਲੀਨਿਕ। ਹੁਣ ਸਿਰਫ਼ 117 ਮੁਹੱਲਾ ਕਲੀਨਿਕ ਖੋਲ੍ਹਣ ਦੀ ਗੱਲ ਕਰ ਰਹੀ ਹੈ।