Bhagwant Mann: ਪੰਜਾਬ ਸੀਐਮ ਨੇ ਆਪਣੇ ਤੀਜੇ ਦਿਨ ਦੇ ਵਿਧਾਨ ਸਭਾ ਭਾਸ਼ਣ ਦੀ ਸ਼ੁਰੂਆਤ ਖੇਤੀ ਬਾਰੇ ਗੱਲ ਕਰਦਿਆਂ ਸ਼ੁਰੂ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੀ ਤੁੱਕ ਦਾ ਵੀ ਜ਼ਿਕਰ ਕੀਤਾ- ‘ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਹਤ’। ਉਨ੍ਹਾਂ ਕਿਹਾ ਕਿ ਗੁਰੂਆਂ ਨੇ ਆਉਣ ਵਾਲੇ ਸਮੇਂ ਬਾਰੇ ਵੀ ਗੱਲ ਕੀਤੀ। ਮਾਨ ਨੇ ਕਿਹਾ ਕਿ ਜਦੋਂ ਗੁਰੂ ਸਾਹਿਬ ਨੇ ਖੇਤੀ ਦੀ ਗੱਲ ਕੀਤੀ ਉਦੋ ਸਭ ਤੋਂ ਉਤਮ ਕੰਮ ਸੀ, ਪਰ ਹੁਣ ਉਲਟਾ ਹੋ ਗਿਆ ਹੈ। ਲੋਕਾਂ ਨੂੰ ਲੱਗਦਾ ਹੈ ਕਿ ਖੇਤੀ ਲਾਹੇਮੰਦ ਧੰਦਾ ਨਹੀਂ ਰਿਹਾ।
ਇਸ ਦਾ ਅੱਗੇ ਜ਼ਿਕਰ ਕਰਦਿਆਂ ਮਾਨ ਨੇ ਕਿਹਾ ਕਿ ਅਜਿਹਾ ਇਸ ਲਈ ਕਿਉਂਕਿ ਸਰਕਾਰਾਂ ਨੇ ਕਿਸਾਨਾਂ ਵੱਲ ਧਿਆਨ ਨਹੀਂ ਦਿੱਤਾ। ਸਰਕਾਰਾਂ ਨੇ ਕਦੇ ਕਿਸਾਨਾਂ ਨੂੰ ਧਰਤੀ ਦਾ ਮਾਲਕ ਹੈ ਤੇ ਕਿਸਾਨ ਨੂੰ ਕਿਮਸਤ ‘ਤੇ ਛੱਡ ਦਿੱਤਾ ਗਿਆ। ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾ ਸਾਧਦਿਆਂ ਮਾਨ ਨੇ ਕਿਹਾ ਕਿ PAU ਬਣਾਈ ਪਰ ਉੱਥੇ ਕੰਮ ਕਰਨ ਵਾਲਿਆਂ ਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਗਈਆਂ। ਇਸ ਵੱਲ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ।
ਮਾਨ ਨੇ ਕਿਹਾ ਕਿ ਸਰਕਾਰਾਂ ਨਕਲੀ ਬੀਜ ਅਤੇ ਸਪ੍ਰੇ ‘ਤੇ ਸੌਦਾ ਕਰਦੇ ਰਹੇ। ਜਿਸ ਦਾ ਪੈਸਾ ਸਪੀਕਰ ਦੇ ਖੁਦ ਦੇ ਹਲਕੇ ਚੋਂ ਇੱਕ ਨਾਕੇ ਦੌਰਾਨ ਇਨੋਵਾ ਗੱਡੀ ਚੋਂ ਬਰਾਮਦ ਕੀਤੇ ਗਏ। ਖੇਤਾਂ ਦੀਆਂ ਤਕਨੀਕਾਂ ਬਦਲੀਆਂ, ਲੋਕਾਂ ਦੀ ਮਿਹਨਤ ‘ਚ ਕੋਈ ਕਮੀ ਨਹੀਂ ਤੇ ਨਾ ਹੀ ਮੌਸਮ ‘ਚ ਕੋਈ ਖਾਸ ਤਬਦੀਲੀ ਆਈ ਪਰ ਕਿਸਾਨ ਨੂੰ ਇਸ ਬਾਰੇ ਕਦੇ ਅਪਡੇਟ ਹੀ ਨਹੀਂ ਕੀਤਾ ਗਿਆ।
ਆਪਣੇ ਭਾਸ਼ਣ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਈ-ਗਵਰਨੈਂਸ ਦੇ ਨਾਲ-ਨਾਲ ਈ-ਖੇਤੀ ਵੱਲ ਵੀ ਜਾ ਰਹੇ ਹਾਂ। ਅਸੀਂ ਪੰਜਾਬ ਦੇ ਡੂੰਘੇ ਹੁੰਦੇ ਪਾਣੀ ਲਈ ਵੱਡੀਆਂ ਵਡੀਆਂ ਫਰਮਾਂ ਨਾਲ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ 12 ਫਰਵਰੀ ਨੂੰ ਸਾਡੀ ਸਰਕਾਰ ਨੇ ਕਿਸਾਨਾਂ ਲਈ ਕਿਸਾਨ ਮਿਲਣੀ ਕੀਤੀ। ਇਸ ਤੋਂ ਪਹਿਲਾਂ ਕਦੇ ਸਰਕਾਰ ਕਿਸਾਨਾਂ ਨੂੰ ਮਿਲੀ ਹੀ ਨਹੀਂ।
ਨਰਮਾ ਉਗਾਉਣ ਵਾਲੇ ਇਲਾਕੇ ਫਾਜ਼ਿਲਕਾ, ਮਲੋਟ, ਗੁਰ ਹਰਸਾਏ ਵਾਲੇ ਹੋਰ ਕਈ ਇਲਾਕਿਆਂ ਦੇ ਕਿਸਾਨਾਂ ਨੇ ਦੱਸਿਆ ਕਿ 1 ਅਪ੍ਰੈਲ ਨੂੰ ਨਰਮੇ ਨੂੰ ਪਹਿਲਾ ਪਾਣੀ ਲੱਗਣ ਸਮੇਂ ਤੋਂ ਲੈ ਕੇ 15 ਅਪ੍ਰੈਲ ਤੱਕ ਨਰਮੇ ਨੂੰ 2-3 ਵਾਰ ਪਾਣੀ ਮਿਲ ਜਾਵੇ ਤਾਂ ਸਾਡੀ ਫਸਲ ਨੂੰ ਕੋਈ ਗੁਲਾਬੀ ਸੁੰਡੀ ਜਾਂ ਚਿੱਟੀ ਮੱਖੀ ਖ਼ਰਾਬ ਨਹੀਂ ਕਰ ਸਕਦੀ। ਇਸ ਕਰਕੇ ਨਹਿਰਾਂ ਦੀ ਸਫਾਈ ਦਾ ਕੰਮ ਚਲ ਰਿਹਾ ਹੈ। ਜਿਸ ਮਗਰੋਂ ਪਹਿਲੀ ਵਾਰ ਸੂਬੇ ਦੇ ਕਿਸਾਨਾਂ ਨੂੰ 29, 30 ਅਤੇ 31 ਮਾਰਚ ਨੂੰ ਨਹਿਰਾਂ ‘ਚ ਪਾਣੀ ਛੱਡ ਸਮੇਂ ਸਿਰ ਪਾਣੀ ਮਿਲ ਜਾਵੇਗਾ।
ਬਿਜਲੀ ਬਾਰੇ ਬੋਲੇ ਸੀਐਮ ਮਾਨ
ਨਾਲ ਹੀ ਫਸਲੀ ਵਿਭਿੰਨਤਾ ਦੇ ਨਾਲ ਬਾਸਮਤੀ ਜੋ 93 ਦਿਨਾਂ ‘ਚ ਪੱਕ ਰਹੀ ਹੈ ਨੂੰ ਪ੍ਰਮੋਟ ਕਰ ਰਹੇ ਹਾਂ। ਇਸ ਦੇ ਨਾਲ ਹੀ ਮਾਨ ਨੇ ਦਾਅਵਾ ਕੀਤਾ ਕਿ ਇਸ ਵਾਰ ਝੋਨੇ ਦੀ ਫਸਲ ਸਮੇਂ ਇੱਕ ਵੀ ਬਿਜਲੀ ਕੱਟ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਝੋਨਾ ਲਾਉਣ ਸਮੇਂ ਅੱਠ ਘੰਟੇ ਬਿਜਲੀ ਦਿੱਤੀ ਜਾਂਦੀ ਸੀ। ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਘਰਾਂ ਨੂੰ ਫਰੀ ਬਿਜਲੀ ਦਾ ਵਾਅਦਾ ਪੂਰਾ ਕੀਤਾ। ਜਿਸ ਨਾਲ 87 ਫੀਸਦ ਘਰਾਂ ਦਾ ਬਿਲਜੀ ਬਿੱਲ ਜ਼ੀਰੋ ਆਇਆ।
ਭਾਸ਼ਣ ‘ਚ ਸੀਐਮ ਮਾਨ ਨੇ ਕਿਹਾ ਕਿ ਅਸੀਂ 2015 ਤੋਂ ਬੰਦ ਪਈ ਝਾਰਖੰਡ ਦੀ ਕੋਲੇ ਦੀ ਖਾਨ ਚਲਵਾਈ। ਜਿਥੋਂ ਅਸੀਂ 30 ਲੱਖ ਟਨ ਕੋਲਾ ਲੈ ਕੇ ਆਉਣਾ ਹੈ ਤੇ ਅਸੀਂ ਆਪਣੇ ਸਰਕਾਰੀ ਧਰਮਲ ਪਲਾਂਟਾ ਰੋਪੜ ਅਤੇ ਲਹਿਰਾ ਮੁਹਬੱਤ ਚੋਂ 83 ਫੀਸਦ ਜ਼ਿਆਦਾ ਬਿਲਜੀ ਪੈਦਾ ਕੀਤੀ ਹੈ।
SYL ਦੇ ਮੁੱਦੇ ‘ਤੇ ਬੋਲੇ ਪੰਜਾਬ ਸੀਐਮ
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਮਸਲਾ ਹੱਲ ਕਰਨ ਦੀ ਨਿਅਤ ਹੋਵੇ ਤਾਂ ਮਸਲਾ ਹੱਲ ਹੋ ਜਾਂਦਾ ਹੈ। ਜ਼ਰੂਰੀ ਨਹੀਂ ਵੋਟਾਂ ਵੇਲੇ ਹੀ ਕਹੋ ਕਿ ਪੰਜਾਬੀਓ ਕੁਰਬਾਨੀਆਂ ਨਹੀਂ ਤਿਆਰ ਰਹੋ। ਇੱਕ ਨੇ ਐਸਵਾਈਐਲ ‘ਤੇ ਸਰਵੇ ਕਰਨ ਦੀ ਇਜਾਜ਼ਤ ਦਿੱਤੀ ਬਦਲੇ ‘ਚ ਗੁੜਗਾਓ ‘ਚ ਹੋਟਲ ਮਿਲੇ ਜੋ ਚਲ ਰਹੇ ਹਨ। ਇੱਕ ਨੇ ਚਾਂਦੀ ਦੀ ਕਹਿ ਨਾਲ ਕੱਟ ਲਾਇਆ ਉਹ ਪਾਣੀ ਦੇ ਰਖਵਾਲੇ ਅਖਵਾਉਂਦੇ ਰਹੇ। SYL ਦੀ ਮੀਟਿੰਗ ਦੌਰਾਨ ਮੈਂ ਕਿਹਾ ਪੰਜਾਬ ਕੋਲ ਤਾਂ ਪਾਣੀ ਹੈ ਹੀ ਨਹੀਂ।
ਮਾਨ ਨੇ ਅੱਗੇ ਕਿਹਾ ਕਿ ਜਦੋਂ ਇਸ ਦੇ ਹੱਲ ਦੀ ਗੱਲ ਆਈ ਤਾਂ ਮੈਂ ਕਿਹਾ ਕਿ ਇਸ ਦੇ ਨਾਂ ‘ਚ ਹੀ ਹੱਲ ਹੈ। ਇਸ ਨੂੰ SYL ਦੀ ਵਜਾਏ YSL ਯਾਨੀ ਯਮੁਨਾ ਸਤਲੂਜ ਲਿੰਕ ਕਰ ਦਿਓ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਜਵਾਬ ਕਿਸੇ ਨੇ ਨਹੀਂ ਦਿੱਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h