ਆਪਣੀ ਸਿੱਖਿਆ ਨੀਤੀ ਤਹਿਤ ਸਿੱਖਿਆ ਦੇ ਖ਼ੇਤਰ ਨੂੰ ਖਾਸ ਤਰਜੀਹ ਦੇਂਦਿਆਂ ਆਪਣੇ ਪਹਿਲੇ ਬਜਟ ਵਿਚ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਨੂੰ ਮਿਲਣ ਵਾਲੀ ਗ੍ਰਾਂਟ ਦੁਗਣੀ ਕਰ ਦਿੱਤੀ ਗਈ ਹੈ। ਯੂਨੀਵਰਸਿਟੀ ਦੇ ਮਾਨਯੋਗ ਉਪ ਕੁਲਪਤੀ ਡਾ ਬੂਟਾ ਸਿੰਘ ਸਿੱਧੂ ਨੇ ਦੱਸਿਆ ਯੂਨੀਵਰਸਿਟੀ ਚ ਕਾਫੀ ਨਵੇਂ ਕੋਰਸਾਂ ਦੀ ਸੁਰੂਆਤ ਹੋ ਚੁੱਕੀ ਹੈ ਜ਼ੋ ਨਵੇਂ ਵਿਦਿਅਰਥੀਆਂ ਲਈ ਕਾਫੀ ਲਾਹੇਵੰਦ ਸਿੱਧ ਹੋਣਗੇ।
ਪਿਛਲੇ ਕੁਝ ਸਮੇ ਤੋਂ ਕੈਂਪਸ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ , ਜਿਸ ਲਈ ਪੰਜਾਬ ਸਰਕਾਰ ਨੂੰ ਯੂਨੀਵਰਸਿਟੀ ਲਈ ਵਿਤੀ ਸਹਾਇਤਾ ਵਧਾਉਣ ਲਈ ਬੇਨਤੀ ਕੀਤੀ ਜਾਂਦੀ ਰਹੀ ਹੈ।ਓਨਾ ਨੇ ਯੂਨੀਵਰਸਿਟੀ ਦੀ ਗ੍ਰਾਂਟ ‘ਚ ਵਾਧਾ ਕਰਨ ਲਈ ਪੰਜਾਬ ਸਰਕਾਰ ਦੇ ਜਿੱਥੇ ਮਾਨਯੋਗ ਵਿੱਤ ਮੰਤਰੀ ਸ੍ਰ ਦਲਜੀਤ ਸਿੰਘ ਚੀਮਾ ਦਾ ਯੂਨੀਵਰਸਿਟੀ ਨੂੰ ਵਿੱਤੀ ਰਾਹਤ ਦੇਣ ਤੇ ਧੰਨਵਾਦ ਕੀਤਾ