Punjab Buses Srtike:ਟਰਾਂਸਪੋਰਟ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਦੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਅਤੇ ਮਿੰਨੀ ਬੱਸ ਆਪਰੇਟਰ 9 ਅਗਸਤ ਨੂੰ 1 ਦਿਨ ਲਈ ਚੱਕਾ ਜਾਮ ਕਰਨਗੇ। ਜਿਕਰਯੋਗ ਹੈ ਕਿ ਮੰਗਾਂ ਨੂੰ ਲੈ ਕੇ ਨਿੱਜੀ ਅਤੇ ਮਿੰਨੀ ਬੱਸਾਂ ਵੱਲੋਂ ਸੂਬੇ ਭਰ ਵਿੱਚ 9 ਅਗਸਤ ਨੂੰ ਚੱਕਾ ਜਾਮ ਕਾਰਨ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਦਕਿ ਯੂਨੀਅਨ ਨੇ ਦੋਸ਼ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਮੁੱਖ ਮੰਤਰੀ, ਟਰਾਂਸਪੋਰਟ ਮੰਤਰੀ ਅਤੇ ਹੋਰ ਅਧਿਕਾਰੀਆਂ ਨੂੰ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੱਸਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਸਰਕਾਰ ਯੂਨੀਅਨ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈ।
ਇਸ ਮੌਕੇ ਆਗੂਆਂ ਕਿਹਾ ਕਿ ਪ੍ਰਾਈਵੇਟ ਬੱਸ ਅਪਰੇਟਰ ਅੱਜ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ ਅਤੇ ਜੇਕਰ ਸਰਕਾਰ ਨੇ ਇਸ ਧੰਦੇ ਨੂੰ ਬਚਾਉਣ ਲਈ ਕੋਈ ਉਪਰਾਲਾ ਨਾ ਕੀਤਾ ਤਾਂ ਇਹ ਕਾਰੋਬਾਰ ਆਪਣੇ ਆਪ ਬੰਦ ਹੋ ਜਾਵੇਗਾ, ਜਿਸ ਕਾਰਨ ਲੱਖਾਂ ਲੋਕ ਬੇਰੁਜ਼ਗਾਰ ਹੋ ਜਾਣਗੇ।
ਇਹ ਵੀ ਪੜ੍ਹੋ : ਬਿਜਲੀ ਸੋਧ ਬਿੱਲ ‘ਤੇ ਕੇਂਦਰ ਨੇ ਨਹੀਂ ਕੀਤੀ ਸੂਬਿਆਂ ਨਾਲ ਸਲਾਹ, ਸੁਖਬੀਰ ਬਾਦਲ ਨੇ PM ਮੋਦੀ ਨੂੰ ਲਿਖੀ ਚਿੱਠੀ…
\ਉਹਨਾਂ ਕਿਹਾ ਕਿ ਅਸੀਂ ਖੁਦ ਆਪਣੀਆਂ ਬੱਸਾਂ ਦੀਆਂ ਚਾਬੀਆਂ 9 ਅਗਸਤ ਤੋਂ ਬਾਅਦ ਮੁੱਖ ਮੰਤਰੀ ਨੂੰ ਸੌਂਪ ਦੇਵਾਂਗੇ, ਇਸ ਤੋਂ ਪਹਿਲਾਂ ਕਿ ਸਰਕਾਰ ਟੈਕਸ ਡਿਫਾਲਟਰਾਂ ਜਾਂ ਫਾਈਨਾਂਸਰਾਂ ਅਤੇ ਪੈਟਰੋਲ ਪੰਪਾਂ ਦੇ ਪੈਸੇ ਨਾ ਦੇਣ ਵਾਲੇ ਪ੍ਰਾਈਵੇਟ ਚਾਲਕਾਂ ਨੂੰ ਫੜੇ।
ਉਨ੍ਹਾਂ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿੱਚ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ, ਜਿਸ ਕਾਰਨ ਪ੍ਰਾਈਵੇਟ ਬੱਸਾਂ ਦੇ ਮਾਲਕਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।
ਪੰਜਾਬ ਮੋਟਰ ਯੂਨੀਅਨ ਦੇ ਮੈਂਬਰ ਸੰਦੀਪ ਸ਼ਰਮਾ ਨੇ ਕਿਹਾ ਕਿ ਸਾਰੇ ਬੱਸ ਅਪਰੇਟਰਾਂ ਦੀ ਹਾਲਤ ਤਰਸਯੋਗ ਹੈ ਅਤੇ ਉਹ ਕਰਜ਼ੇ ਹੇਠ ਦੱਬੇ ਹੋਏ ਹਨ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਮੁਫਤ ਬੱਸ ਸੇਵਾ ਵਰਗੀਆਂ ਫ੍ਰੀ ਬੀਜ਼ਾਂ ਨਾਲ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਭਾਰੀ ਨੁਕਸਾਨ ਹੋਇਆ ਹੈ। ”
31 ਦਸੰਬਰ, 2020 ਤੱਕ 6 ਮਹੀਨਿਆਂ ਲਈ ਟੈਕਸ ਮੁਆਫ ਕੀਤਾ ਗਿਆ ਸੀ ਅਤੇ ਬਾਅਦ ਵਿੱਚ 1 ਅਪ੍ਰੈਲ ਤੋਂ 31 ਜੁਲਾਈ ਤੱਕ ਕਿਲੋਮੀਟਰ ਦੇ ਅਧਾਰ ‘ਤੇ ਟੈਕਸ ਮੁਆਫ ਕੀਤਾ ਗਿਆ ਸੀ। ਜਦੋਂ ਕਿ ਹਿਮਾਚਲ ਪ੍ਰਦੇਸ਼ ਨੇ 19 ਮਹੀਨਿਆਂ ਲਈ ਟੈਕਸ ਮੁਆਫ ਕਰ ਦਿੱਤਾ ਹੈ, ”ਉਸਨੇ ਕਿਹਾ। ਟਰਾਂਸਪੋਰਟਰਾਂ ਨੇ ਕਿਹਾ, “ਅਸੀਂ ਟੈਕਸ ਛੋਟ ਚਾਹੁੰਦੇ ਹਾਂ, ਕਿ ਟੈਕਸ ਨੂੰ ਘਟਾ ਕੇ 1 ਰੁਪਏ ਪ੍ਰਤੀ ਕਿਲੋਮੀਟਰ ਕੀਤਾ ਜਾਵੇ ਅਤੇ ਛੋਟ ਵਾਲੇ ਦਿਨ 4 ਤੋਂ 10 ਦਿਨ ਕੀਤੇ ਜਾਣ।”
ਇਹ ਵੀ ਪੜ੍ਹੋ :CSIR ਦੀ ਪਹਿਲੀ ਮਹਿਲਾ ਡਾਇਰੈਕਟਰ ਬਣਨ ਵਾਲੀ ਨੱਲਥੰਬੀ ਕਲਾਈਸੇਲਵੀ ਕੌਣ ਹੈ ?ਪੜ੍ਹੋ ਖ਼ਬਰ