Punjab Cabinet Meeting: ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵਲੋਂ ਅੱਜ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ (Punjab Cabinet) ਬੁਲਾਈ ਗਈ ਹੈ। ਮੀਟਿੰਗ ਨੂੰ ਲੈ ਕੇ ਸੂਬੇ ਦੇ ਮੁਲਾਜ਼ਮਾਂ ਵਿਚ ਚਰਚਾ ਹੈ ਕਿ ਸਰਕਾਰ ਦੀਵਾਲੀ ਮੌਕੇ ਸਰਕਾਰੀ ਮੁਲਾਜ਼ਮਾਂ ਨੂੰ ਡੀਏ ‘ਚ ਵਾਧੇ ਦਾ ਤੋਹਫ਼ਾ (increase in DA) ਦੇ ਸਕਦੀ ਹੈ।
ਮੁੱਖ ਮੰਤਰੀ ਨੇ ਆਪਣੀ ਸਰਕਾਰ ਦੇ ਪਹਿਲੇ ਬਜਟ ਸੈਸ਼ਨ ‘ਚ ਮੁਲਾਜ਼ਮਾਂ ਲਈ ਪੇ ਕਮਿਸ਼ਨ ਤੋਂ ਇਸ ਤੋਂ ਇਲਾਵਾ ਡੀ ਏ ਦੇ ਭੱਤੇ ਦੀ ਬਕਾਇਆ ਰਕਮ ਦਾ ਬਜਟ ਰੱਖਿਆ ਗਿਆ ਸੀ ਪਰ ਅੱਜ ਤਕ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਪੱਤੇ ਨਹੀਂ ਖੋਲ੍ਹੇ ਸੀ। ਜਦਕਿ ਮੁਲਾਜ਼ਮ ਸੰਘਰਸ਼ਾਂ ਦੇ ਰਾਹ ਤੇ ਸੀ। ਹੁਣ ਇਹ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਦੀ ਕੈਬਨਿਟ ਦੇ ਪਿਟਾਰੇ ਚੋਂ ਕਿੰਨੇ ਫੀਸਦੀ ਡੀ ਏ ਦੀ ਕਿਸ਼ਤ ਨਿਕਲਦੀ ਹੈ ਅਤੇ ਕੀ ਪੁਰਾਣੀ ਪੈਨਸ਼ਨ ਸਕੀਮ ਬਾਰੇ ਵੀ ਕੋਈ ਫ਼ੈਸਲਾ ਹੋਵੇਗਾ।