Punjab Cabinet Decisions: ਪੰਜਾਬ ਦੀ ‘ਆਪ’ ਸਰਕਾਰ ਦੀ ਕੈਬਨਿਟ ਮੀਟਿੰਗ ਮਾਨਸਾ ‘ਚ ਹੋਈ। ਇਸ ਕੈਬਨਿਟ ਮੀਟਿੰਗ ਵਿੱਚ ਸੀਐਮ ਭਗਵੰਤ ਮਾਨ ਨੇ 14,239 ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ 10 ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਕੰਮ ਕਰਨ ਵਾਲੇ 7092 ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇਗਾ।
ਨਾਲ ਹੀ ਮਾਨ ਨੇ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੇ 6437 ਅਧਿਆਪਕ 10 ਸਾਲ ਦੀ ਨੌਕਰੀ ਤੋਂ ਬਰੇਕ ਹੋਣ ਕਾਰਨ ਪੂਰੇ ਨਹੀਂ ਕਰ ਸਕੇ। ਪੰਜਾਬ ਸਰਕਾਰ ਨੇ ਅਜਿਹੇ ਅਧਿਆਪਕਾਂ ਦੀ ਸੇਵਾ ਬਰੇਕ ਨੂੰ ਉਨ੍ਹਾਂ ਦੇ ਸੇਵਾ ਕਾਲ ਵਿੱਚ ਗਿਣਨ ਦਾ ਫੈਸਲਾ ਵੀ ਕੀਤਾ ਹੈ। ਇਸ ਹਾਲਤ ਵਿੱਚ ਸਟੇਜ ਵਿੱਚ ਨੌਕਰੀ ਦੀ ਸ਼ਰਤ ਹਟਾ ਕੇ ਰੈਗੂਲਰ ਕੀਤਾ ਜਾਵੇਗਾ। ਉਨ੍ਹਾਂ ਨੇ ਅਧਿਆਪਕਾਂ ਦੇ ਤਨਖਾਹ ਸਕੇਲ, ਪੇਡ ਲੀਵ ਅਤੇ ਮੈਟਰਨਿਟੀ ਲੀਵ ਅਤੇ ਤਨਖਾਹ ਵਿੱਚ ਹਰ ਸਾਲ ਵਾਧੇ ਦਾ ਮਾਮਲਾ ਵਿਧਾਨ ਸਭਾ ਵਿੱਚ ਲਿਆਉਣ ਦੀ ਗੱਲ ਕੀਤੀ।
14,239 ਕੱਚੇ ਅਧਿਆਪਕਾਂ ਨੂੰ ਪੱਕੇ ਕੀਤਾ ਜਾਵੇਗਾ
10 ਸਾਲ ਤੱਕ ਕੱਚੇ ਤੌਰ ‘ਤੇ ਨੌਕਰੀ ਕਰਨ ਵਾਲੇ ਅਧਿਆਪਕਾਂ ਨੂੰ ਵੀ ਪੱਕੇ ਕੀਤਾ ਜਾਵੇਗਾ
ਅਧਿਆਪਕਾਂ ਦੀਆਂ ਇਨ੍ਹਾਂ ਸਹੂਲਤਾਂ ‘ਚ ਕਰਾਂਗੇ ਵਾਧਾ :
ਤਨਖ਼ਾਹਾਂ, ਛੁੱਟੀਆਂ ਦੀ ਮਿਲੇਗੀ ਤਨਖ਼ਾਹ, ਮਹਿਲਾਵਾਂ ਲਈ ਹੋਵੇਗੀ Maternity ਛੁੱਟੀ—CM @BhagwantMann pic.twitter.com/QlcjCFxIeE
— AAP Punjab (@AAPPunjab) June 10, 2023
ਹਾਊਸ ਜਾਬ ਲਈ 435 MBBS ਡਾਕਟਰ ਨਿਯੁਕਤ ਹੋਣਗੇ
ਪੰਜਾਬ ਸਰਕਾਰ ਵੱਲੋਂ ਐਮਬੀਬੀਐਸ ਡਾਕਟਰਾਂ ਦੀਆਂ ਕੁੱਲ 435 ਅਸਾਮੀਆਂ ਹਾਊਸ ਜੌਬ ਲਈ ਨਿਯੁਕਤ ਕੀਤੀਆਂ ਜਾਣਗੀਆਂ। ਡਾਕਟਰਾਂ ਅਤੇ ਨਰਸਾਂ ਸਮੇਤ ਕੁੱਲ 1880 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ।
ਚਿੱਟ ਫੰਡ ਕੰਪਨੀਆਂ ਦੇ ਦੋਸ਼ੀਆਂ ਨੂੰ 10 ਸਾਲ ਦੀ ਸਜ਼ਾ
ਮਾਨ ਨੇ ਕਿਹਾ ਕਿ ਪੰਜਾਬ ਵਿੱਚ ਚਿੱਟ ਫੰਡ ਕੰਪਨੀਆਂ ਵੱਲੋਂ ਕਈ ਲੋਕਾਂ ਨੂੰ ਠੱਗਿਆ ਗਿਆ ਹੈ। ਉਨ੍ਹਾਂ ਨੇ ਪਰਲ ਕੰਪਨੀ ਦਾ ਜ਼ਿਕਰ ਕੀਤਾ। ਅਜਿਹੀਆਂ ਚਿੱਟ ਫੰਡ ਕੰਪਨੀਆਂ ਲਈ ਐਕਟ ਵਿੱਚ 10 ਸਾਲ ਤੱਕ ਦੀ ਸਖ਼ਤ ਸਜ਼ਾ ਦੀ ਵਿਵਸਥਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੋਸ਼ੀ ਕੰਪਨੀਆਂ ਦੇ ਪ੍ਰਬੰਧਕਾਂ/ਜਿੰਮੇਵਾਰਾਂ ਨੂੰ ਸਜ਼ਾ ਦਿਵਾਉਣ ਲਈ ਮਾਮਲਾ ਵਿਧਾਨ ਸਭਾ ਵਿੱਚ ਲਿਆਂਦਾ ਜਾਵੇਗਾ।
ਚਿੱਟ ਫੰਡ ਕੰਪਨੀਆਂ ‘ਤੇ ਸਖ਼ਤ ਕਾਰਵਾਈ ਕਰਨ ਲਈ ਲਈ ਐਕਟ ‘ਚ ਸੋਧ ਕਰਨ ਜਾ ਰਹੇ ਹਾਂ
ਇਨ੍ਹਾਂ ਕੰਪਨੀਆਂ ਦੇ ਪ੍ਰਬੰਧਕਾਂ ਨੂੰ ਲੋਕਾਂ ਨਾਲ ਧੋਖਾਧੜੀ ਕਰਨ ‘ਤੇ 10 ਸਾਲ ਤੱਕ ਦੀ ਸਜ਼ਾ ਦਾ ਕਾਨੂੰਨ ਬਣਾਵਾਂਗੇ
—CM @BhagwantMann pic.twitter.com/tFq5Rnm5fv
— AAP Punjab (@AAPPunjab) June 10, 2023
ਵਿਧਾਨ ਸਭਾ ਦਾ ਸਪੈਸ਼ਨ ਸੈਸ਼ਨ 19-20 ਜੂਨ ਨੂੰ
ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 19-20 ਜੂਨ ਨੂੰ ਬੁਲਾਇਆ ਗਿਆ ਹੈ। ਇਸ ਸੈਸ਼ਨ ਵਿੱਚ ਕੈਬਨਿਟ ਦੇ ਸਾਰੇ ਫੈਸਲੇ ਲਏ ਜਾਣਗੇ। ਜੋ ਟੇਬਲ ਏਜੰਡੇ ਲਿਆਂਦੇ ਜਾਣਗੇ, ਉਨ੍ਹਾਂ ਨੂੰ ਮੌਕੇ ‘ਤੇ ਪ੍ਰਵਾਨਗੀ ਦੇ ਕੇ ਵਿਧਾਨ ਸਭਾ ‘ਚ ਵਿਚਾਰਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਬੁਲਾਇਆ ਜਾਵੇਗਾ।
19 ਤੇ 20 ਜੂਨ ਨੂੰ ਅਸੀਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਰਹੇ ਹਾਂ
ਵਿਸ਼ੇਸ਼ ਸੈਸ਼ਨ ‘ਚ ਕੈਬਨਿਟ ਵੱਲੋਂ ਕੀਤੇ ਅਹਿਮ ਫ਼ੈਸਲਿਆਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ ਤੇ ਕਈ ਐਕਟਾਂ ‘ਚ ਸੋਧ ਕੀਤੀ ਜਾਵੇਗੀ
—CM @BhagwantMann pic.twitter.com/5i9XBm3137
— AAP Punjab (@AAPPunjab) June 10, 2023
ਪਸ਼ੂਆਂ ਲਈ ਪਾਲਿਸੀ ਲਿਆਂਦੀ ਜਾਵੇਗੀ
ਅਵਾਰਾ ਪਸ਼ੂ ਖੇਤਾਂ ਅਤੇ ਸੜਕਾਂ ਦਾ ਨੁਕਸਾਨ ਕਰਦੇ ਹਨ। ਲੋਕ ਮਰਦੇ ਹਨ। ਇਸ ਕਾਰਨ ਲੋਕਾਂ ਦੀ ਜਾਨ ਬਚਾਉਣ ਅਤੇ ਖੇਤਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਨਵੀਂ ਨੀਤੀ ਲਿਆਂਦੀ ਜਾਵੇਗੀ।
ਅਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਖ਼ਾਸ ਉਪਰਾਲਾ ਕੀਤਾ ਜਾਵੇਗਾ
ਲੋਕਾਂ ਦੀ ਸੁਰੱਖਿਆ ਤੇ ਖੇਤਾਂ ‘ਚ ਫ਼ਸਲਾਂ ਦਾ ਇਨ੍ਹਾਂ ਕਰਕੇ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਸਾਡੀ ਸਰਕਾਰ ਨਵੀਂ ਨੀਤੀ ਬਣਾਉਣ ਜਾ ਰਹੀ ਹੈ
—CM @BhagwantMann pic.twitter.com/ehlIZxUcDK
— AAP Punjab (@AAPPunjab) June 10, 2023
ਵੱਖ-ਵੱਖ ਵਿਭਾਗਾਂ ਦੇ ਸਟਾਲ ਲਗਾ ਕੇ ਬੈਠੇ ਮੰਤਰੀ
ਸੀ.ਐਮ ਭਗਵੰਤ ਮਾਨ ਨੇ ਕਿਹਾ ਕਿ ’ਸਰਕਾਰ ਤੁਹਾਡੇ ਦੁਆਰ’ ਮੁਹਿੰਮ ਤਹਿਤ ਲੋਕਾਂ ਤੱਕ ਪਹੁੰਚ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਾਰੇ ਵਿਭਾਗਾਂ ਦੇ ਸਟਾਲ ਲਗਾਏ ਗਏ ਹਨ ਅਤੇ ਵਿਭਾਗ ਨਾਲ ਸਬੰਧਤ ਮੰਤਰੀ ਵੀ ਇਕੱਠੇ ਬੈਠੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦਾ ਕੰਮ ਲੰਮੇ ਸਮੇਂ ਤੋਂ ਲਟਕਿਆ ਹੋਇਆ ਹੈ, ਉਨ੍ਹਾਂ ਦੇ ਕੰਮ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਪੂਰੀ ਕੋਸ਼ਿਸ਼ ਕਰੇਗੀ। ਜੇਕਰ ਕਿਸੇ ਪੇਪਰ ਦੀ ਕਮੀ ਹੈ ਤਾਂ ਜ਼ਿਲ੍ਹੇ ਦੇ ਡੀਸੀ ਬਿਨੈਕਾਰ ਨੂੰ ਸੂਚਿਤ ਕਰਨਗੇ ਅਤੇ ਬਾਅਦ ਵਿੱਚ ਫਾਈਲ ਪੂਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੇ ਲੋਕਾਂ ਨੂੰ ਦੂਰ-ਦੁਰਾਡੇ ਚੰਡੀਗੜ੍ਹ ਜਾਣ ਦੀ ਵੱਡੀ ਮੁਸ਼ਕਿਲ ਤੋਂ ਰਾਹਤ ਮਿਲੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h