Punjab Cabinet sub-committee: ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਪੰਜਾਬ (ਪੀਪੀਪੀ ਤਰਜ਼) ਦੇ ਸੂਬਾਈ ਆਗੂਆਂ ਦਾ ਵਫ਼ਦ ਕੈਬਨਿਟ ਸਬ ਕਮੇਟੀ ਦੇ ਪ੍ਰਮੁੱਖ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮਾਨਸਾ ਵਿਖੇ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਉਪਰੰਤ ਮਿਲਿਆ।
ਆਗੂਆਂ ਨੇ ਮਿਲ ਕੇ ਯੂਨੀਅਨ ਦੀਆਂ ਸਮੁੱਚੀਆਂ ਹੱਕੀ ਤੇ ਜਾਇਜ਼ ਮੰਗਾਂ ਕੈਬਨਿਟ ਵਜ਼ੀਰਾਂ ਅੱਗੇ ਰੱਖੀਆਂ ਤੇ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ ਹੈ। ਵਫ਼ਦ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ, ਜਨਰਲ ਸਕੱਤਰ ਸੁਖਬੀਰ ਸਿੰਘ ਪਾਤੜਾਂ, ਪ੍ਰਚਾਰਕ ਸਕੱਤਰ ਅਮਨਦੀਪ ਸ਼ਾਸਤਰੀ, ਮੀਡੀਆ ਇੰਚਾਰਜ ਸਲੀਮ ਮੁਹੰਮਦ,ਮੀਤ ਪ੍ਰਧਾਨ ਵਿਸ਼ਾਲ ਭਠੇਜਾ , ਸੂਬਾ ਕਮੇਟੀ ਮੈਂਬਰ ਮੈਡਮ ਪਰਮਿੰਦਰ ਕੌਰ, ਵੀਰਪਾਲ ਕੌਰ,ਕਿਰਨਜੀਤ ਕੌਰ, ਮੋਨਿਕਾ ਅਰੋੜਾ, ਜਗਤਾਰ ਸਿੰਘ ਗੰਢੂਆਂ ਸ਼ਾਮਲ ਰਹੇ।
ਆਗੂਆਂ ਵੱਲੋਂ ਕੈਬਨਿਟ ਸਬ ਕਮੇਟੀ ਅੱਗੇ ਪੇਸ਼ ਮੰਗਾਂ ਨੂੰ/ਪੜ੍ਹਨ /ਸੁਣਨ ਤੋਂ ਬਾਅਦ ਚੀਮਾ ਧਾਲੀਵਾਲ ਅਤੇ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਆਦਰਸ਼ ਸਕੂਲਾਂ ਨੂੰ ਸਿੱਖਿਆ ਵਿਭਾਗ ਅਧੀਨ ਮਰਜ਼ ਕਰਕੇ ਅਧਿਆਪਕਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਦੀਆਂ ਨੌਕਰੀਆਂ ਪੱਕੀਆਂ ਕਰਨ ਸਮੇਤ ਹੋਰ ਸਾਰੀਆਂ ਮੰਗਾਂ ਪੂਰੀਆਂ ਕਰੇਗੀ।
ਉਨ੍ਹਾਂ ਕਿਹਾ ਕਿ ਥੋੜ੍ਹਾ ਸਮਾਂ ਹੋਰ ਸਬਰ ਜ਼ਰੂਰ ਕਰਨਾ ਪਵੇਗਾ ਪਰ ਇਹ ਨਿਸ਼ਚਿਤ ਹੈ ਕਿ ਮੁਲਾਜ਼ਮ ਯੂਨੀਅਨ ਦੀਆਂ ਸਮੁੱਚੀਆਂ ਮੰਗਾਂ ਮੰਨੀਆਂ ਜਾਣਗੀਆਂ। ਉੱਧਰ ਜਥੇਬੰਦੀ ਦੇ ਆਗੂਆਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਹੋਰ ਟਾਲ ਮਟੋਲ ਦੀ ਨੀਤੀ ਅਪਣਾਏਗੀ ਤਾਂ ਯੂਨੀਅਨ ਕੋਲ ਤਿੱਖੇ ਘੋਲਾਂ ਤੋਂ ਸਵਾਏ ਹੋਰ ਕੋਈ ਰਸਤਾ ਵੀ ਬਾਕੀ ਨਹੀਂ ਬਚਦਾ ਹੈ। ਮਜਬੂਰੀ ਵੱਸ ਅਪਣਾਉਣਾ ਪਵੇਗਾ।
ਹੋਰਨਾਂ ਤੋਂ ਇਲਾਵਾ ਵਫ਼ਦ ਵਿੱਚ ਗੁਰਜਿੰਦਰ ਸਿੰਘ, ਗੋਪਾਲ ਕ੍ਰਿਸ਼ਨ, ਰੋਹਿਤ ਕੁਮਾਰ, ਜਗਤਾਰ ਸਿੰਘ, ਗੁਰਜੀਤ ਸਿੰਘ,ਮੈਡਮ ਹਰਦੀਪ ਸ਼ਰਮਾ, ਸਤਨਾਮ ਸਿੰਘ ਤੁੰਗਾਂ, ਸੁਖਵੀਰ ਸਿੰਘ, ਸੁਖਪਾਲ ਸਿੰਘ ਆਦਿ ਆਗੂ ਮੌਜੂਦ ਰਹੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h