Punjab CM announced ex-gratia to four martyred soldiers of Punjab: ਜੰਮੂ-ਕਸ਼ਮੀਰ ਦੇ ਪੁੰਛ ‘ਚ ਵੀਰਵਾਰ ਨੂੰ ਫੌਜ ਦੇ ਵਾਹਨ ‘ਤੇ ਅੱਤਵਾਦੀ ਹਮਲਾ ਹੋਇਆ। ਇਸ ਹਮਲੇ ਵਿੱਚ ਸ਼ਹੀਦ ਹੋਏ ਪੰਜ ਜਵਾਨਾਂ ਚੋਂ ਚਾਰ ਪੰਜਾਬ ਨਾਲ ਸਬੰਧਤ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਨਾਂ ਦੀ ਸ਼ਹਾਦਤ ‘ਤੇ ਦੁੱਖ ਪ੍ਰਗਟਾਇਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਚਾਰ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਵੀ ਐਲਾਨ ਕੀਤਾ। ਸ਼ਹੀਦ ਹੋਏ ਜਵਾਨਾਂ ਵਿੱਚ ਲੁਧਿਆਣਾ ਦੇ ਮਨਦੀਪ ਸਿੰਘ, ਗੁਰਦਾਸਪੁਰ ਦੇ ਹਰਕਿਸ਼ਨ ਸਿੰਘ, ਮੋਗਾ ਦੇ ਕੁਲਵੰਤ ਸਿੰਘ ਅਤੇ ਬਠਿੰਡਾ ਦੇ ਸੇਵਕ ਸਿੰਘ ਦੇ ਨਾਮ ਸ਼ਾਮਲ ਹਨ।
ਸ਼ਹੀਦ ਸੇਵਕ ਸਿੰਘ: ਸ਼ਹੀਦੀ ਦਾ ਜਾਮ ਪੀਣ ਵਾਲੇ ਸਿਪਾਹੀ ਸੇਵਕ ਸਿੰਘ ਬਠਿੰਡਾ ਦੇ ਪਿੰਡ ਬਾਘਾ ਦੇ ਰਹਿਣ ਵਾਲੇ ਸੀ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੀਆਂ ਦੋ ਭੈਣਾਂ ਹਨ। ਸੇਵਕ ਸਿੰਘ 2018 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਸ਼ਹਾਦਤ ਦੀ ਖ਼ਬਰ ਸੁਣ ਕੇ ਪਰਿਵਾਰ ਸੋਗ ਵਿੱਚ ਡੁੱਬ ਗਿਆ। ਰੋ-ਰੋ ਕੇ ਦੋਵੇਂ ਭੈਣਾਂ ਦਾ ਬੁਰਾ ਹਾਲ ਹੈ। ਸੇਵਕ ਸਿੰਘ ਨੇ ਆਪਣੀ ਭੈਣ ਨੂੰ ਫੋਨ ‘ਤੇ ਕਿਹਾ ਕਿ ਉਹ ਅਗਲੀ ਛੁੱਟੀ ‘ਚ ਤੇਰਾ ਵਿਆਹ ਕਰ ਦੇਵੇਗਾ। ਇਸ ਤੋਂ ਬਾਅਦ ਮੇਰਾ ਵਿਆਹ ਹੋਵੇਗਾ। ਪਰ ਸ਼ਹਾਦਤ ਦੀ ਖ਼ਬਰ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।
कल शाम जम्मू कश्मीर के पुंछ में आतंकी हमले में शहीद हुए 5 जवानों में से 4 पंजाब के हैं…
वादे मुताबिक हमारी सरकार की तरफ़ से ₹1-1 करोड़ की सम्मान राशि और एक सरकारी नौकरी शहीद हुए जवानों के परिवारों को दी जाएगी.. हम उन्हें वापिस तो नहीं ला सकते पर दुख साँझा ज़रूर कर सकते हैं… pic.twitter.com/nljKQ5aGWu— Bhagwant Mann (@BhagwantMann) April 21, 2023
ਸ਼ਹੀਦ ਹਰਕਿਸ਼ਨ ਸਿੰਘ: ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਭਰਥ ਦੇ ਲਾਲ ਹਰਕਿਸ਼ਨ ਸਿੰਘ ਦਾ ਨਾਂ ਵੀ ਸ਼ਹੀਦਾਂ ਦੀ ਸੂਚੀ ਵਿੱਚ ਸ਼ਾਮਲ ਹੈ। ਹਰਕਿਸ਼ਨ ਸਿੰਘ (27) 49 ਰਾਸ਼ਟਰੀ ਰਾਈਫਲਜ਼ ‘ਚ ਤਾਇਨਾਤ ਸਨ। ਉਹ 2017 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਹਰਕਿਸ਼ਨ ਸਿੰਘ ਆਪਣੇ ਪਿੱਛੇ ਪਤਨੀ ਅਤੇ ਤਿੰਨ ਸਾਲ ਦੀ ਬੇਟੀ ਛੱਡ ਗਿਆ ਹੈ। ਫਰਵਰੀ 2023 ਵਿਚ ਹੀ ਉਹ ਇਕ ਮਹੀਨੇ ਦੀ ਛੁੱਟੀ ਕੱਟ ਕੇ ਡਿਊਟੀ ‘ਤੇ ਪਰਤਿਆ ਸੀ।
ਸ਼ਹੀਦ ਮਨਦੀਪ ਸਿੰਘ: ਲੁਧਿਆਣਾ ਦੇ ਪਿੰਡ ਚਣਕੋਈਆਂ ਦੇ ਮਨਦੀਪ ਸਿੰਘ ਨੇ ਵੀ ਪੁੰਛ ਹਮਲੇ ਵਿੱਚ ਆਪਣੀ ਸ਼ਹਾਦਤ ਦਿੱਤੀ ਸੀ। ਮਨਦੀਪ ਸਿੰਘ 17 ਸਾਲ ਪਹਿਲਾਂ 2005 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ। ਉਹ 20 ਦਿਨਾਂ ਦੀ ਛੁੱਟੀ ਕੱਟ ਕੇ 4 ਮਾਰਚ ਨੂੰ ਡਿਊਟੀ ‘ਤੇ ਪਰਤਿਆ ਸੀ। ਮਨਦੀਪ ਸਿੰਘ ਆਪਣੇ ਪਿੱਛੇ ਮਾਤਾ ਬਲਵਿੰਦਰ ਕੌਰ, ਪਤਨੀ ਜਗਦੀਪ ਕੌਰ, ਪੁੱਤਰ ਕਰਨਦੀਪ ਸਿੰਘ, ਬੇਟੀ ਖੁਸ਼ਦੀਪ ਕੌਰ, ਛੋਟੇ ਭਰਾ ਜਗਪਾਲ ਸਿੰਘ ਅਤੇ ਜਗਜੀਤ ਸਿੰਘ ਛੱਡ ਗਏ ਹਨ। ਮਨਦੀਪ ਦੇ ਪਿਤਾ ਦਾ 2012 ਵਿੱਚ ਦਿਹਾਂਤ ਹੋ ਗਿਆ ਸੀ।
ਸ਼ਹੀਦ ਕੁਲਵੰਤ ਸਿੰਘ: ਮੋਗਾ ਦੇ ਪਿੰਡ ਚੜਿੱਕ ਦੇ ਰਹਿਣ ਵਾਲੇ ਫੌਜੀ ਜਵਾਨ ਕੁਲਵੰਤ ਸਿੰਘ ਨੇ ਵੀ ਦੇਸ਼ ਦੀ ਸੇਵਾ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ। ਕੁਲਵੰਤ ਸਿੰਘ ਦੇ ਪਿਤਾ ਬਲਦੇਵ ਸਿੰਘ ਨੇ ਕਾਰਗਿਲ ਜੰਗ ਵਿੱਚ ਸ਼ਹੀਦੀ ਦਿੱਤੀ ਸੀ। ਬਲਦੇਵ ਸਿੰਘ ਦੀ ਥਾਂ ਪੁੱਤਰ ਕੁਲਵੰਤ ਸਿੰਘ ਨੂੰ ਨੌਕਰੀ ਮਿਲ ਗਈ। ਉਹ 14 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ। ਕੁਲਵੰਤ ਸਿੰਘ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ। ਉਨ੍ਹਾਂ ਦੀ ਡੇਢ ਸਾਲ ਦੀ ਬੇਟੀ ਅਤੇ ਤਿੰਨ ਮਹੀਨੇ ਦਾ ਬੇਟਾ ਹੈ। ਕੁਲਵੰਤ ਇੱਕ ਮਹੀਨਾ ਪਹਿਲਾਂ ਛੁੱਟੀ ਕੱਟ ਕੇ ਡਿਊਟੀ ’ਤੇ ਪਰਤਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h