ਸੋਮਵਾਰ, ਜੁਲਾਈ 7, 2025 11:40 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

Indo-Pak border: ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਨੂੰ ਕੌਮਾਂਤਰੀ ਸਰਹੱਦ ‘ਤੇ ਕੰਡਿਆਲੀ ਤਾਰ ਅੱਗੇ ਖਿਕਾਉਣ ਦੀ ਅਪੀਲ, ਜਾਣੋ ਪੂਰਾ ਮਾਮਲਾ

ਪੰਜਾਬ ਦੀ ਕਰੀਬ ਹਜ਼ਾਰਾਂ ਏਕੜ ਦਾ ਖੇਤਰ ਭਾਰਤ-ਪਾਕਿ ਸਰਹੱਦ ਨਾਲ ਲੱਗਦਾ ਹੈ। ਜਿਸ ਨਾਲ ਪੰਜਾਬ ਦੇ ਪੰਜਾਬ ਦੇ 6 ਜ਼ਿਲ੍ਹਿਆਂ ਦੀ 21,600 ਏਕੜ ਵਾਹੀਯੋਗ ਜ਼ਮੀਨ ਭਾਰਤ-ਪਾਕਿ ਸਰਹੱਦ ਨਾਲ ਕੰਡਿਆਲੀ ਤਾਰ ਕਾਰਨ ਪਾਰ ਲੰਘ ਗਈ।

by Gurjeet Kaur
ਅਕਤੂਬਰ 28, 2022
in Featured News, ਪੰਜਾਬ
0
indo pak border

Indo-Pak border: ਪੰਜਾਬ ਦੀ ਕਰੀਬ ਹਜ਼ਾਰਾਂ ਏਕੜ ਦਾ ਖੇਤਰ ਭਾਰਤ-ਪਾਕਿ ਸਰਹੱਦ ਨਾਲ ਲੱਗਦਾ ਹੈ। ਜਿਸ ਨਾਲ ਪੰਜਾਬ ਦੇ ਪੰਜਾਬ ਦੇ 6 ਜ਼ਿਲ੍ਹਿਆਂ ਦੀ 21,600 ਏਕੜ ਵਾਹੀਯੋਗ ਜ਼ਮੀਨ ਭਾਰਤ-ਪਾਕਿ ਸਰਹੱਦ ਨਾਲ ਕੰਡਿਆਲੀ ਤਾਰ ਕਾਰਨ ਪਾਰ ਲੰਘ ਗਈ। ਹੁਣ ਇਸ ਨੂੰ ਕਿਸਾਨਾਂ ਦੇ ਹਿੱਸੇ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪੰਜਾਬ ਦੇ ਸੀਐਮ ਭਗਵੰਤ ਮਾਨ (Bhagwant Mann) ਨੇ ਵੀਰਵਾਰ ਨੂੰ ਫਰੀਦਾਬਾਦ (Faridabad) ਵਿੱਚ ਗ੍ਰਹਿ ਮੰਤਰੀਆਂ ਦੀ ਕੌਮੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੂੰ ਕੰਡਿਆਲੀ ਤਾਰ ਅਤੇ ਅਸਲ ਸਰਹੱਦ ਵਿੱਚ ਦੂਰੀ ਘਟਾਉਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਹ ਦੂਰੀ ਮੌਜੂਦਾ ਇੱਕ ਕਿਲੋਮੀਟਰ ਦੀ ਬਜਾਏ ਘਟਾ ਕੇ 150-200 ਮੀਟਰ ਕੀਤੀ ਜਾਵੇ। ਇਸ ਦੇ ਨਾਲ ਹੀ ਪੰਜਾਬ ਦੇ ਅਧਿਕਾਰੀਆਂ ਨੇ ਇਹ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦਰਅਸਲ, 1992 ‘ਚ ਜਦੋਂ ਤਾਰਬੰਦੀ ਹੋਈ ਸੀ, ਉਸ ਸਮੇਂ 1.2 ਲੱਖ ਕਿਸਾਨ ਪਰਿਵਾਰ ਪ੍ਰਭਾਵਿਤ ਹੋਏ ਸੀ ਤੇ ਉਦੋਂ ਤੋਂ ਕਿਸਾਨ ਆਪਣੀ ਜ਼ਮੀਨ ‘ਤੇ ਖੇਤੀ ਕਰਨ ਤੋਂ ਵਾਂਝੇ ਸੀ।

ਦੱਸ ਦਈਏ ਕਿ ਇੱਥੇ ਕਿਸਾਨਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੀ ਕੰਡਿਆਲੀ ਤਾਰ ਪਾਰ ਕਰਕੇ ਖੇਤੀ ਕਰਨ ਦੀ ਇਜਾਜ਼ਤ ਹੈ। ਇਸ ਦੇ ਲਈ ਪਹਿਲਾਂ ਉਨ੍ਹਾਂ ਨੂੰ ਬੀਐਸਐਫ ਦੀ ਇਜਾਜ਼ਤ ਲੈਣੀ ਪੈਂਦੀ ਹੈ। ਕਿਸਾਨ ਪਿਛਲੇ 30 ਸਾਲਾਂ ਤੋਂ ਮੰਗ ਕਰ ਰਹੇ ਹਨ ਕਿ ਜਾਂ ਤਾਂ ਉਨ੍ਹਾਂ ਨੂੰ ਕਿਸੇ ਹੋਰ ਥਾਂ ‘ਤੇ ਜ਼ਮੀਨ ਦਿੱਤੀ ਜਾਵੇ ਜਾਂ ਫਿਰ ਕੰਡਿਆਲੀ ਤਾਰ ਨੂੰ ਜ਼ੀਰੋ ਲਾਈਨ ਤੱਕ ਵਧਾ ਦਿੱਤਾ ਜਾਵੇ ਤਾਂ ਜੋ ਉਹ 12 ਮਹੀਨੇ ਹੋਰ ਆਸਾਨੀ ਨਾਲ ਖੇਤੀ ਕਰ ਸਕਣ।

ਇਹ ਵੀ ਪੜ੍ਹੋ : Ram Rahim: ਪੈਰੋਲ ‘ਤੇ ਆਇਆ ਰਾਮ ਰਹੀਮ ਕਿਵੇਂ ਕਰ ਸਕਦਾ ਗਾਣਾ ਰਿਲੀਜ਼ ਤੇ ਸਤਿਸੰਗ ? ਸਵਾਲ ‘ਤੇ ਘਿਰੇ ਭਾਜਪਾ ਮੰਤਰੀ …

2500 ਤੋਂ 3500 ਏਕੜ ਜ਼ਮੀਨ ਤਾਂ ਤਾਰਬੰਦੀ ‘ਚ ਹੀ ਚਲੀ ਗਈ

ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੀ 2500 ਤੋਂ 3500 ਏਕੜ ਜ਼ਮੀਨ ਤਾਰਬੰਦੀ ਵਿੱਚ ਚਲੀ ਗਈ। ਅਜਿਹਾ ਤਕਨੀਕੀ ਗਲਤੀਆਂ ਕਾਰਨ ਹੋਇਆ ਜਿਸ ਨੂੰ ਬਚਾਇਆ ਜਾ ਸਕਦਾ ਸੀ।

ਕਈ ਕਿਸਾਨਾਂ ਦੀ 20 ਤੋਂ 30 ਫੀਸਦੀ ਜ਼ਮੀਨ ਕੰਡਿਆਲੀ ਤਾਰ ਤੋਂ ਪਾਰ

ਕਈ ਕਿਸਾਨ ਪਰਿਵਾਰਾਂ ਦੀ 20 ਤੋਂ 30 ਫੀਸਦੀ ਜ਼ਮੀਨ ਕੰਡਿਆਲੀ ਤਾਰ ਤੋਂ ਪਾਰ ਚਲੀ ਗਈ। ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲ ਰਿਹਾ ਕਿਉਂਕਿ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜ਼ਮੀਨ ਐਕੁਆਇਰ ਨਹੀਂ ਕੀਤੀ। ਪੀੜ੍ਹੀ ਦਰ ਪੀੜ੍ਹੀ ਕਿਸਾਨ ਇਸ ਸੰਕਟ ਦਾ ਸਾਹਮਣਾ ਕਰ ਰਹੇ ਹਨ।

ਇਸ ਦੇ ਨਾਲ ਹੀ 30 ਸਾਲ ਪਹਿਲਾਂ ਕਿਸਾਨਾਂ ਨੇ 5 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਮੰਗਣਾ ਸ਼ੁਰੂ ਕਰ ਦਿੱਤਾ ਸੀ, ਜੋ ਬਾਅਦ ਵਿੱਚ ਵਧ ਕੇ 10 ਹਜ਼ਾਰ ਰੁਪਏ ਪਹੁੰਚ ਗਿਆ। ਵਧਦੀ ਮਹਿੰਗਾਈ ਅਤੇ ਹੋਰ ਨੁਕਸਾਨ ਕਾਰਨ ਕਿਸਾਨਾਂ ਨੇ ਹੁਣ ਘੱਟੋ-ਘੱਟ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਗੁਰਦਾਸਪੁਰ ਵਿੱਚ ਦਰਿਆ ਦੀ ਮਾਰ

ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਗੁਰਦਾਸਪੁਰ ਦੇ ਕਿਸਾਨ ਦਰਿਆਵਾਂ ਦੇ ਕਹਿਰ ਤੋਂ ਦੁਖੀ ਹਨ। ਇਨ੍ਹਾਂ ਜ਼ਿਲ੍ਹਿਆਂ ਵਿਚ ਦਰਿਆ ਸਰਹੱਦ ‘ਤੇ ਹੈ ਅਤੇ ਇੱਕ ਤਰ੍ਹਾਂ ਨਾਲ ਦੋਵਾਂ ਜ਼ਿਲ੍ਹਿਆਂ ਦੀ ਸਰਹੱਦੀ ਰੇਖਾ ਹੈ। ਮੌਨਸੂਨ ਦੇ ਮੌਸਮ ਵਿੱਚ ਪਾਣੀ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ। ਅਜਿਹੇ ‘ਚ ਕਿਸਾਨ ਸਾਲ ‘ਚ ਸਿਰਫ ਇੱਕੋ ਫਸਲ ਹੀ ਲੈ ਪਾਉਂਦੇ ਹਨ।

ਇਹ ਵੀ ਪੜ੍ਹੋ: ਇਹ ਤਾਂ ਹੱਦ ਹੀ ਹੋ ਗਈ, 8 ਮਿੰਟ ਦੇ ਭਾਸ਼ਣ ‘ਚ ਵਿਜ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 4 ਵਾਰ ਟੋਕਿਆ, ਜਾਣੋ ਪੂਰਾ ਮਾਮਲਾ

ਬਿਜਲੀ ਦੀ ਸਹੂਲਤ ਵੀ ਸੀਮਤ ਹੈ, ਸਿੰਚਾਈ ਵਿੱਚ ਮੁਸ਼ਕਲਾਂ ਆਉਂਦੀਆਂ ਹਨ

ਪਾਵਰਕੌਮ ਨੇ ਤਾਰਬੰਦੀ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਬਿਜਾਈ ਦੇ ਨਿਰਧਾਰਤ ਸਮੇਂ ਵਿੱਚ ਬਗੈਰ ਕਿਸੇ ਕੱਟ ਤੋਂ ਬਿਜਲੀ ਦੇਣ ਦਾ ਐਲਾਨ ਕੀਤਾ ਪਰ ਜ਼ਮੀਨੀ ਪੱਧਰ ’ਤੇ ਇਸ ‘ਤੇ ਅਮਲ ਘੱਟ ਹੀ ਹੋ ਪਾਉਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬਿਜਲੀ ਨਾ ਮਿਲਣ ਕਾਰਨ ਸਿੰਚਾਈ ਪ੍ਰਭਾਵਿਤ ਹੁੰਦੀ ਹੈ।

ਇਸ ਰਿਪੋਰਟ ਬਾਰੇ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਕਿਹਾ ਹੈ ਕਿ ਉਹ ਜਾਂ ਤਾਂ ਸਰਹੱਦ ਨਾਲ ਲੱਗਦੀ ਜ਼ਮੀਨ ਕੇਂਦਰ ਸਰਕਾਰ ਕੋਲ ਲੈ ਜਾਵੇ ਜਾਂ ਫਿਰ ਵਿਸ਼ੇਸ਼ ਪੈਕੇਜ ਦਾ ਐਲਾਨ ਕਰੇ। ਸੂਬਾ ਸਰਕਾਰ ਨੇ ਕੇਂਦਰ ਨੂੰ ਇੱਕ ਵਿਕਲਪ ਵੀ ਦਿੱਤਾ ਹੈ ਕਿ ਕੰਡਿਆਲੀ ਤਾਰ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਤਾਂ ਜੋ ਕਿਸਾਨ ਸਮਾਂ ਸੀਮਾ ਦੀ ਪਾਬੰਦੀ ਤੋਂ ਮੁਕਤ ਹੋ ਸਕਣ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰਾਲੇ ਨੂੰ ਰਿਪੋਰਟ ਭੇਜਣ ਤੋਂ ਪਹਿਲਾਂ ਸਰਹੱਦੀ ਕਿਸਾਨਾਂ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਫਿਰ ਰਿਪੋਰਟ ਤਿਆਰ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Firozpur Border: ਫ਼ਿਰੋਜ਼ਪੁਰ ‘ਚ 3 AK-47, ਤਿੰਨ ਪਿਸਤੌਲ ਤੇ 200 ਗੋਲੀਆਂ ਬਰਾਮਦ, ਜ਼ੀਰੋ ਲਾਈਨ ਨੇੜੇ ਪਿਆ ਮਿਲਿਆ ਬੈਗ 

TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ

Link ‘ਤੇ Click ਕਰਕੇ ਹੁਣੇ Download ਕਰੋ:

Android: https://bit.ly/3VMis0h

IOS: https://apple.co/3F63oER

Tags: central governmentcm bhagwant mannIndo-Pak borderlatest newspm modipro punjab tvpunjab government
Share222Tweet139Share56

Related Posts

Skin Care Tips: ਚਿਹਰੇ ਦੇ ਦਾਗ ਹੋ ਜਾਣਗੇ ਸਾਫ਼, ਅਪਣਾਓ ਇਹ ਘਰੇਲੂ ਨੁਸਖ਼ੇ

ਜੁਲਾਈ 7, 2025

ਅਬੋਹਰ ਦੇ ਮਸ਼ਹੂਰ ਕੁੜਤੇ ਪਜਾਮੇ ਦੇ ਸ਼ੋਅ ਰੂਮ ਮਾਲਕ ਦਾ ਗੋਲੀਆਂ ਮਾਰ ਕੇ ਕਤਲ

ਜੁਲਾਈ 7, 2025

ਇਜ਼ਰਾਈਲ PM ਕਰਨਗੇ ਅਮਰੀਕਾ ਦੌਰਾ, ਟਰੰਪ ਤੇ ਨੇਤਨਯਾਹੂ ਦੀ ਮੁਲਾਕਾਤ ਕੀ ਲੈ ਕੇ ਆਏਗੀ ਨਵਾਂ ਫ਼ੈਸਲਾ

ਜੁਲਾਈ 7, 2025

ਅੰਤਰਾਸ਼ਟਰੀ ਨਿਊਜ਼ ਏਜੰਸੀ Reuters ਦਾ X ਅਕਾਊਂਟ 24 ਘੰਟਿਆਂ ਬਾਅਦ ਭਾਰਤ ‘ਚ ਫ਼ਿਰ ਹੋਇਆ ਚਾਲੂ

ਜੁਲਾਈ 7, 2025

ਸ੍ਰੀ ਹਰਿਮੰਦਰ ਸਾਹਿਬ ‘ਚ ਬੱਚੇ ਨੂੰ ਇਕੱਲਾ ਛੱਡ ਚਲੇ ਗਏ ਮਾਪੇ, CCTV ‘ਚ ਤਸਵੀਰਾਂ ਕੈਦ

ਜੁਲਾਈ 7, 2025

ਕਿਸੇ ਵੀ ਅਮਰੀਕਾ ਵਿਰੋਧੀ ਦੇਸ਼ ਨਾਲ ਸਾਂਝ ਭਾਰਤ ਨੂੰ ਪਾਏਗੀ ਮੁਸ਼ਕਿਲ ‘ਚ, ਡੋਨਾਲਡ ਟਰੰਪ ਨੇ ਕਹੀ ਵੱਡੀ ਗੱਲ

ਜੁਲਾਈ 7, 2025
Load More

Recent News

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਅਸ਼ਵਨੀ ਕੁਮਾਰ ਸ਼ਰਮਾ ਨੂੰ ਭਾਜਪਾ ਸੂਬਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦੇ ਕੇਂਦਰੀ ਲੀਡਰਸ਼ਿਪ ਦੇ ਫੈਸਲੇ ਦਾ ਸਵਾਗਤ ਕੀਤਾ

ਜੁਲਾਈ 7, 2025

Skin Care Tips: ਚਿਹਰੇ ਦੇ ਦਾਗ ਹੋ ਜਾਣਗੇ ਸਾਫ਼, ਅਪਣਾਓ ਇਹ ਘਰੇਲੂ ਨੁਸਖ਼ੇ

ਜੁਲਾਈ 7, 2025

ਅਬੋਹਰ ਦੇ ਮਸ਼ਹੂਰ ਕੁੜਤੇ ਪਜਾਮੇ ਦੇ ਸ਼ੋਅ ਰੂਮ ਮਾਲਕ ਦਾ ਗੋਲੀਆਂ ਮਾਰ ਕੇ ਕਤਲ

ਜੁਲਾਈ 7, 2025

ਇਜ਼ਰਾਈਲ PM ਕਰਨਗੇ ਅਮਰੀਕਾ ਦੌਰਾ, ਟਰੰਪ ਤੇ ਨੇਤਨਯਾਹੂ ਦੀ ਮੁਲਾਕਾਤ ਕੀ ਲੈ ਕੇ ਆਏਗੀ ਨਵਾਂ ਫ਼ੈਸਲਾ

ਜੁਲਾਈ 7, 2025

ਅੰਤਰਾਸ਼ਟਰੀ ਨਿਊਜ਼ ਏਜੰਸੀ Reuters ਦਾ X ਅਕਾਊਂਟ 24 ਘੰਟਿਆਂ ਬਾਅਦ ਭਾਰਤ ‘ਚ ਫ਼ਿਰ ਹੋਇਆ ਚਾਲੂ

ਜੁਲਾਈ 7, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.