CM Mann Watched Carry on Jatt 3 With Wife Dr Gurpreet Kaur: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਕੈਬਨਿਟ ਸਾਥੀਆਂ, ਵਿਧਾਇਕਾਂ ਨਾਲ ਨਵੀਂ ਰਿਲੀਜ਼ ਹੋਈ ਪੰਜਾਬੀ ਫਿਲਮ ਕੈਰੀ ਆਨ ਜੱਟਾ-3 ਦੇਖਣ ਲਈ ਪੀਵੀਆਰ ਸਿਨੇਮਾ ਪਹੁੰਚੇ। ਦੱਸ ਦਈਏ ਮੰਤਰੀਆਂ ਦੇ ਨਾਲ ਇਸ ਦੌਰਾਨ ਉਨ੍ਹਾਂ ਦੇ ਨਾਲ ਫਿਲਮ ਦੇ ਹੀਰੋ ਤੇ ਨਿਰਮਾਤਾ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਕਾਮੇਡੀਅਨ ਭੱਲਾ ਅਤੇ ਸਮੁੱਚੀ ਸਟਾਰ ਕਾਸਟ ਵੀ ਸੀ। ਜਿਨ੍ਹਾਂ ਨੇ ਸੀਐਮ ਮਾਨ ਦਾ ਸਵਾਗਤ ਕੀਤਾ।
ਇਸ ਮੌਕੇ ਭਗਵੰਤ ਮਾਨ ਫਿਲਮ ਦੇਖਣ ਲਈ ਇਕੱਲੇ ਨਹੀਂ ਆਏ ਸਗੋਂ ਉਨ੍ਹਾਂ ਦੀ ਪਤਨੀ ਡਾ: ਗੁਰਪ੍ਰੀਤ ਕੌਰ ਵੀ ਉਨ੍ਹਾਂ ਦੇ ਨਾਲ ਸੀ। ਫਿਲਮ ਦੇਖਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਕਲਾਕਾਰਾਂ ਨੂੰ ਫਿਲਮਾਂ ਦੀ ਸ਼ੂਟਿੰਗ ਲਈ ਵਿਦੇਸ਼ ਨਹੀਂ ਜਾਣਾ ਪਵੇਗਾ।
ਸੁਣੋ ਸੀਐਮ ਮਾਨ ਨੇ ਕੀ ਕੁਝ ਕੀ ਐਲਾਨ:
ਉਨ੍ਹਾਂ ਕੈਰੀ ਆਨ ਜੱਟਾ-3 ਦੇ ਹੀਰੋ ਅਤੇ ਨਿਰਮਾਤਾ ਗਿੱਪੀ ਗਰੇਵਾਲ ਨੂੰ ਕਿਹਾ ਕਿ ਕੈਰੀ ਆਨ ਜੱਟਾ-3 ਤੋਂ ਬਾਅਦ ਉਨ੍ਹਾਂ ਨੂੰ ਫੋਰ, ਫਾਈਵ, ਸਿਕਸ, ਸੈਵਨ ਦੇ ਸਾਰੇ ਸੰਸਕਰਣਾਂ ਲਈ ਲੰਡਨ ਜਾਂ ਕੈਨੇਡਾ ਨਹੀਂ ਜਾਣਾ ਪਵੇਗਾ। ਸ਼ੂਟਿੰਗ ਲਈ ਸਾਰਾ ਬੁਨਿਆਦੀ ਢਾਂਚਾ ਪੰਜਾਬ ਵਿੱਚ ਹੀ ਮੁਹੱਈਆ ਕਰਵਾਇਆ ਜਾਵੇਗਾ। ਇੱਥੇ ਹੀ ਲੰਡਨ ਅਤੇ ਕੈਨੇਡਾ ਨੂੰ ਵੈਨਕੂਵਰ ਬਣਾਇਆ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h