ਦਾਖਾ ਤੋਂ ਆਮ ਆਦਮੀ ਪਾਰਟੀ ਦੇ ਆਗੂ ਡਾ.ਕੇ.ਐਨ.ਐਸ. ਕੰਗ ਨੇ ਦੋਸ਼ ਲਾਇਆ ਕਿ ਪਿਛਲੀ ਕਾਂਗਰਸ ਸਰਕਾਰ ਨੇ ਇਸ ਸਾਲ ਜਨਵਰੀ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਾਖਾ ਹਲਕੇ ਦੇ ਸਿੱਧਵਾਂ ਬੇਟ ਬਲਾਕ ਦੇ 26 ਪਿੰਡਾਂ ਵਿੱਚ ਸਟਰੀਟ ਲਾਈਟਾਂ ਲਗਾਉਣ ਲਈ ਜਾਰੀ ਕੀਤੀ ਗਈ 65 ਲੱਖ ਰੁਪਏ ਦੀ ਗਰਾਂਟ ਦਾ ਧੋਖਾ ਕਰਕੇ ਗਾਇਬ ਕਰ ਦਿੱਤੀ ਹੈ , ਉਨ੍ਹਾਂ ਸਪੱਸ਼ਟ ਕੀਤਾ ਕਿ ਭਾਵੇਂ ਕਿ ਚੈੱਕਾਂ ‘ਤੇ ਦਸਤਖਤ ਕਰਕੇ ਜਾਰੀ ਕੀਤੇ ਗਏ ਸਨ, ਪਰ ਕਦੇ ਵੀ ਲਾਈਟਾਂ ਨਹੀਂ ਲਗਾਈਆਂ ਗਈਆਂ ਸਨ।
ਉਨ੍ਹਾਂ ਕਿਹਾ ਕਿ ਨਾ ਸਿਰਫ਼ ਲਾਈਟਾਂ ਮਹਿੰਗੇ ਭਾਅ ‘ਤੇ ਖਰੀਦੀਆਂ ਗਈਆਂ ਸਨ, ਸਗੋਂ ਇਹ ਦਾਖਾ ਤੋਂ ਚੋਣ ਲੜ ਚੁੱਕੇ ਇਕ ਕਾਂਗਰਸੀ ਆਗੂ ਦੇ ਕਿਸੇ ਰਿਸ਼ਤੇਦਾਰ ਦੀ ਮਾਲਕੀ ਵਾਲੀ ਫਰਮ ਤੋਂ ਵੀ ਲਿਆਂਦੀਆਂ ਗਈਆਂ ਸਨ। ਕੰਗ ਨੇ ਦੋਸ਼ ਲਾਇਆ ਕਿ ਗਬਨ ਕੀਤੇ ਫੰਡਾਂ ਦੀ ਵਰਤੋਂ ਪੰਜਾਬ ਚੋਣਾਂ ਵਿੱਚ ਕਾਂਗਰਸ ਦੇ ਪ੍ਰਚਾਰ ਲਈ ਕੀਤੀ ਗਈ ਸੀ।
ਇਸ ਬਾਬਤ ਕੰਗ ਨੇ ਕੁੱਝ ,ਡਾਕੂਮੈਂਟ ਵੀ ਕਿਹਾ ਕਿ ਉਸਨੇ ਇਸ ਮਾਮਲੇ ਵਿੱਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਸ਼ਿਕਾਇਤ ਸੌਂਪੀ ਹੈ ਜਿਸ ਵਿੱਚ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਹੈ ਕਿ ਸਟਰੀਟ ਲਾਈਟਾਂ ਲਈ ਆਏ ਫੰਡ ਕਿੱਥੇ ਗਏ ਅਤੇ ਉਨਾਂ ਦੀ ਦੁਰਵਰਤੋਂ ਕਿੱਥੇ ਹੋਈ ਗਲੀਆਂ ਦੀਆਂ ਲਾਈਟਾਂ ਦੇ ਪੈਸੇ ਵੀ ਕਾਂਗਰਸੀ ਡਕਾਰ ਗਏ
“ਸਰਕਾਰ ਵੱਲੋਂ ਪਿੰਡਾਂ ਨੂੰ ਆਰ.ਓ.ਸਿਸਟਮ ਲਗਾਉਣ, ਲਾਈਟਾਂ ਲਗਾਉਣ, ਪਿੰਡਾਂ ਦੀਆਂ ਗਲੀਆਂ-ਨਾਲੀਆਂ ਦੇ ਸੁਧਾਰ ਅਤੇ ਨੌਜਵਾਨਾਂ ਨੂੰ ਖੇਡ ਕਿੱਟਾਂ ਆਦਿ ਦੇਣ ਲਈ ਚੋਣਾਂ ਤੋਂ ਪਹਿਲਾਂ ਗ੍ਰਾਂਟਾਂ ਦਿੱਤੀਆਂ ਗਈਆਂ ਸਨ ਪਰ ਇਹ ਪੈਸਾ ਕਾਂਗਰਸ ਪਾਰਟੀ ਦੀ ਚੋਣ ਮੁਹਿੰਮ ਲਈ ਵਰਤਿਆ ਗਿਆ ਸੀ। ਇੱਥ ਅਸੀਂ ਭ੍ਰਿਸ਼ਟਾਚਾਰ ਦੇ ਇਸ ਮਾਮਲੇ ਦੀ ਜਾਂਚ ਲਈ ਡੀਸੀ ਅਤੇ ਏਡੀਸੀ (ਵਿਕਾਸ) ਨੂੰ ਇਸ ਕੇਸ ਦੀ ਫਾਈਲ ਸੌਂਪ ਦਿੱਤੀ ਹੈ। ਇਹ ਦੱਸਣ ਦੀ ਲੋੜ ਹੈ ਕਿ ਇਹ ਪੈਸਾ ਕਿਸ ਨੇ ਗਬਨ ਕੀਤਾ- ਅਧਿਕਾਰੀ ਜਾਂ ਸਿਆਸਤਦਾਨ? ਲਾਈਟਾਂ ਕਦੇ ਪਿੰਡਾਂ ਤੱਕ ਨਹੀਂ ਪਹੁੰਚੀਆਂ, ”ਕੰਗ ਨੇ ਕਿਹਾ।