Punjab Government Jobs Exams: ਸਹਾਇਕ ਕਮਿਸ਼ਨਰਾਂ, ਵਾਧੂ ਸਹਾਇਕ ਕਮਿਸ਼ਨਰ/ਤਹਿਸੀਲਦਾਰਾਂ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਅਗਲੀ ਵਿਭਾਗੀ ਪ੍ਰੀਖਿਆ 15 ਮਈ, 2023 ਤੋਂ 19 ਮਈ, 2023 ਤੱਕ ਹੋਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਿਹੜੇ ਅਧਿਕਾਰੀ ਪ੍ਰੀਖਿਆ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ 28 ਅਪ੍ਰੈਲ, 2023 ਤੱਕ ਆਪਣੇ ਵਿਭਾਗਾਂ ਰਾਹੀਂ ਪ੍ਰਸੋਨਲ ਵਿਭਾਗ ਦੇ ਸਕੱਤਰ ਅਤੇ ਸਕੱਤਰ, ਵਿਭਾਗੀ ਪ੍ਰੀਖਿਆ ਕਮੇਟੀ (PCS Branch), ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਨੂੰ ਆਪਣੀਆਂ ਅਰਜ਼ੀਆਂ ਭੇਜ ਸਕਦੇ ਹਨ।
ਉਨ੍ਹਾਂ ਕਿਹਾ ਕਿ ਸਿੱਧੇ ਤੌਰ ’ਤੇ ਭੇਜੀ ਗਈ ਅਰਜ਼ੀ ਨੂੰ ਕਿਸੇ ਵੀ ਸਥਿਤੀ ਵਿਚ ਵਿਚਾਰਿਆ ਨਹੀਂ ਜਾਵੇਗਾ, ਅਧੂਰੀਆਂ ਅਰਜ਼ੀਆਂ ਰੱਦ ਕੀਤੀਆਂ ਜਾਣਗੀਆਂ ਅਤੇ ਕੋਈ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ ਜਿਸ ਲਈ ਸਬੰਧਤ ਬਿਨੈਕਾਰ ਜ਼ਿੰਮੇਵਾਰ ਹੋਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਜਿਸ ਉਮੀਦਵਾਰ ਨੂੰ 10 ਮਈ, 2023 ਤੱਕ ਪ੍ਰੀਖਿਆਵਾਂ ਲਈ ਆਪਣਾ ਰੋਲ ਨੰਬਰ ਨਹੀਂ ਮਿਲਦਾ, ਉਹ ਈ-ਮੇਲ (supdt.pcs@punjab.gov.in) ਜਾਂ ਟੈਲੀਫੋਨ (0172-2740553 (ਪੀ.ਬੀ.ਐਕਸ. -4648) ਜ਼ਰੀਏ ਪੀ.ਸੀ.ਐਸ. ਸ਼ਾਖਾ ਨਾਲ ਸੰਪਰਕ ਕਰ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h