ਬੁੱਧਵਾਰ, ਅਗਸਤ 6, 2025 05:15 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਨਕੋਦਰ ਕਤਲ ਮਾਮਲੇ ਨੂੰ ਲੈ ਕੇ DGP ਗੌਰਵ ਯਾਦਵ ਨੇ ਕੀਤਾ ਖੁਲਾਸਾ, ਵੇਖੋ LIVE

ਪ੍ਰੈਸ ਕਾਨਫਰੰਸ ਦੌਰਾਨ ਯਾਦਵ ਨੇ ਦੱਸਿਆ ਕਿ ਇਸ ਮਾਮਲੇ 'ਚ 5 ਸੂਟਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 3 ਸੂ਼ਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

by ਮਨਵੀਰ ਰੰਧਾਵਾ
ਦਸੰਬਰ 14, 2022
in ਪੰਜਾਬ
0
ਫਾਈਲ ਫੋਟੋ

ਫਾਈਲ ਫੋਟੋ

Punjab DGP Gaurav Yadav: ਪੰਜਾਬ ਦੇ ਜਲੰਧਰ ਦੇ ਨਕੋਦਰ ‘ਚ ਕੱਪੜਾ ਵਪਾਰੀ ਭੁਪਿੰਦਰ ਸਿੰਘ ਉਰਫ ਟਿੰਮੀ ਚਾਵਲਾ ਅਤੇ ਉਸ ਦੇ ਗੰਨਮੈਨ ਕਾਂਸਟੇਬਲ ਮਨਦੀਪ ਸਿੰਘ ਦੇ ਕਤਲ ਦੇ ਮਾਮਲੇ ‘ਚ ਪੰਜਾਬ ਪੁਲਿਸ ਨੇ 3 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਖੁਸ਼ਕਰਨ ਸਿੰਘ ਉਰਫ ਫੌਜੀ, ਅਮਨਦੀਪ ਸਿੰਘ ਉਰਫ ਦੀਪ ਅਤੇ ਮੰਗਾ ਸਿੰਘ ਵਜੋਂ ਹੋਈ ਹੈ। ਤਿੰਨੋਂ ਮੁਲਜ਼ਮ ਬਠਿੰਡਾ ਦੇ ਰਹਿਣ ਵਾਲੇ ਕਰੀਬ 18-20 ਸਾਲ ਦੇ ਨੌਜਵਾਨ ਹਨ। ਉਸ ਦੇ ਦੋ ਹੋਰ ਸਾਥੀਆਂ ਦੀ ਪਛਾਣ ਸਤਪਾਲ ਉਰਫ ਸਾਜਨ ਅਤੇ ਠਾਕੁਰ ਵਜੋਂ ਹੋਈ ਹੈ, ਜੋ ਫਿਲਹਾਲ ਫਰਾਰ ਹਨ।

ਡੀਜੀਪੀ ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਚੰਡੀਗੜ੍ਹ ਸਥਿਤ ਪੁਲਿਸ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਦੀ ਸਾਜ਼ਿਸ਼ ਕਥਿਤ ਦੋਸ਼ੀ ਗੁਰਿੰਦਰ ਸਿੰਘ ਉਰਫ਼ ਗਿੰਦਾ ਵਾਸੀ ਪਿੰਡ ਮੱਲੜੀ ਨੇ ਰਚੀ ਸੀ, ਜੋ ਇਸ ਸਮੇਂ ਅਮਰੀਕਾ ਵਿੱਚ ਬੈਠਾ ਹੈ। ਮੁਲਜ਼ਮਾਂ ਨੇ ਵਾਰਦਾਤ ਵਿੱਚ ਸਫਾਰੀ ਅਤੇ ਸਕਾਰਪੀਓ ਕਾਰਾਂ ਦੀ ਵਰਤੋਂ ਕੀਤੀ। ਪੁਲਿਸ ਨੇ ਸਫਾਰੀ ਕਾਰ ਬਰਾਮਦ ਕਰਨ ਤੋਂ ਇਲਾਵਾ 30 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ।

ਵੇਖੋ DGP ਗੌਰਵ ਯਾਦਵ ਲਾਈਵ:

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਕਾਰੋਬਾਰੀ ਟਿੰਮੀ ਚਾਵਲਾ ਨੂੰ 1 ਤੇ 8 ਨਵੰਬਰ ਨੂੰ ਦੋ ਵਾਰ ਫਿਰੌਤੀ ਦੀਆਂ ਕਾਲਾਂ ਦਿੱਤੀਆਂ ਗਈਆਂ ਸੀ। ਅਵਾਜ਼ ਦੇ ਵਿਸ਼ਲੇਸ਼ਣ ਰਾਹੀਂ ਫਿਰੌਤੀ ਲਈ ਕਾਲ ਕਰਨ ਵਾਲੇ ਦੀ ਪਛਾਣ ਨੇੜਲੇ ਪਿੰਡ ਮਾਲੜੀ ਦੇ ਰਹਿਣ ਵਾਲੇ ਅਮਨਦੀਪ ਸਿੰਘ ਪੂਰਵਾਲ ਵਜੋਂ ਹੋਈ ਹੈ। ਹਾਲਾਂਕਿ ਮਾਮਲਾ ਧਿਆਨ ‘ਚ ਆਉਣ ਤੋਂ ਪਹਿਲਾਂ ਹੀ ਕਾਂਸਟੇਬਲ ਮਨਦੀਪ ਨੂੰ ਟਿੰਮੀ ਦੀ ਸੁਰੱਖਿਆ ਦੇ ਦਿੱਤੀ ਗਈ ਸੀ।

ਅਮਰੀਕ ਸਿੰਘ ਅਤੇ ਸਾਜਨ ਨੇ ਕੀਤੀ ਰੇਕੀ

ਡੀਜੀਪੀ ਨੇ ਦੱਸਿਆ ਕਿ ਦੋਹਰੇ ਕਤਲ ਨੂੰ ਅੰਜਾਮ ਦੇਣ ਤੋਂ ਪਹਿਲਾਂ ਮੁੱਖ ਦੋਸ਼ੀ ਅਮਨਦੀਪ ਸਿੰਘ ਪੁਰੇਵਾਲ ਨੇ ਸਾਥੀ ਅਮਰੀਕ ਸਿੰਘ ਅਤੇ ਸਾਜਨ ਨਾਲ ਰੇਕੀ ਕੀਤੀ ਸੀ। ਜਦੋਂਕਿ ਘਟਨਾ ਦੀ ਸਾਜ਼ਿਸ਼ ਅਮਰੀਕਾ ਵਿੱਚ ਬੈਠੇ ਅਮਨਦੀਪ ਸਿੰਘ ਦੇ ਸਾਥੀ ਗੁਰਿੰਦਰ ਸਿੰਘ ਗਿੰਦਾ ਨੇ ਰਚੀ ਸੀ।

ਗਿੰਦਾ ਨੇ 30 ਬੋਰ ਦੇ ਪਿਸਤੌਲਾਂ ਦਾ ਨਾਜਾਇਜ਼ ਪ੍ਰਬੰਧ ਕੀਤਾ ਸੀ। ਫਿਰ ਉਨ੍ਹਾਂ ਨੂੰ ਗੋਲੀ ਚਲਾਉਣ ਵਾਲੇ ਤਿੰਨ ਮੁਲਜ਼ਮਾਂ ਖੁਸ਼ਕਰਨ ਸਿੰਘ ਉਰਫ ਫੌਜੀ, ਅਮਨਦੀਪ ਸਿੰਘ ਉਰਫ ਦੀਪ ਅਤੇ ਮੰਗਾ ਸਿੰਘ ਨੂੰ ਦਿੱਤਾ ਗਿਆ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਗਰੋਹ ਦਾ ਕਿਸੇ ਗੈਰ-ਅਪਰਾਧਿਕ ਗਰੋਹ ਨਾਲ ਕੋਈ ਸਬੰਧ ਨਹੀਂ ਹੈ।

ਇਹ ਵੀ ਪੜ੍ਹੋ: ਕੈਮਬ੍ਰਿਜ ਡਿਕਸ਼ਨਰੀ ਨੇ ਕੀਤਾ ਵੱਡਾ ਬਦਲਾਅ, ਡਿਕਸ਼ਨਰੀ ‘ਚ ਬਦਲੀ ਮਰਦ ਤੇ ਔਰਤ ਦੀ ਪਰਿਭਾਸ਼ਾ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

 

Tags: DGP Gaurav YadavNakodar murder casepro punjab tvPunjab DGPpunjab news
Share257Tweet161Share64

Related Posts

ਮੋਹਾਲੀ ‘ਚ ਹੋਇਆ ਵੱਡਾ ਧਮਾਕਾ,ਆਕਸੀਜਨ ਸਿਲੰਡਰ ਦੀ ਲੋਡਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ

ਅਗਸਤ 6, 2025

ਸ੍ਰੀ ਅਕਾਲ ਤਖ਼ਤ ਸਾਹਿਬ ਭੁੱਲ ਬਖਸ਼ਾਉਣ ਪਹੁੰਚੇ ਮੰਤਰੀ ਹਰਜੋਤ ਬੈਂਸ

ਅਗਸਤ 6, 2025

ਪੰਜਾਬ ਵਿਜੀਲੈਂਸ ਦੀ RTO ਦਫਤਰ ‘ਚ ਵੱਡੀ ਕਾਰਵਾਈ, ਭ੍ਰਿਸ਼ਟਾਚਾਰ ਖਿਲਾਫ ਲਿਆ ਵੱਡਾ ਐਕਸ਼ਨ

ਅਗਸਤ 5, 2025

ਪੁਲਿਸ ਨੇ ਲਾਰੈਂਸ ਦੇ ਸਾਥੀ ਦਾ ਕੀਤਾ ਐਨਕਾਊਂਟਰ, ਦੇਖੋ ਕਿੰਝ ਵਿਛਾਇਆ ਜਾਲ

ਅਗਸਤ 5, 2025

ਅੰਮ੍ਰਿਤਸਰ ‘ਚ ਇਮੀਗ੍ਰੇਸ਼ਨ ਏਜੰਟ ਦੇ ਘਰ NIA ਦੀ ਰੇਡ

ਅਗਸਤ 5, 2025

ਨਸ਼ਾ ਮੁਕਤੀ ਮੁਹਿੰਮ ਤਹਿਤ ਲੁਧਿਆਣੇ ਪਹੁੰਚੇ CM ਮਾਨ, ਕੀਤਾ ਇਹ ਖਾਸ ਐਲਾਨ

ਅਗਸਤ 4, 2025
Load More

Recent News

RBI ਨੇ ਰੇਪੋ ਰੇਟ ਨੂੰ ਲੈ ਕੇ ਕਹੀ ਵੱਡੀ ਗੱਲ, ਰੇਪੋ ਰੇਟ ‘ਚ ਨਹੀਂ ਹੋਇਆ ਕੋਈ ਬਦਲਾਅ

ਅਗਸਤ 6, 2025

ਕੋਰੋਨਾ ਤੋਂ ਬਾਅਦ ਹੁਣ ਚੀਨ ‘ਚ ਇਸ ਬਿਮਾਰੀ ਨੇ ਮਚਾਈ ਤਬਾਹੀ, ਜਾਣੋ ਇਸ ਦੇ ਲੱਛਣ ਤੇ ਬਚਾਅ

ਅਗਸਤ 6, 2025

5 ਜਿਲ੍ਹਿਆਂ ਦੇ ਸਕੂਲ ਹੋਏ ਬੰਦ, ਮੌਸਮ ਵਿਭਾਗ ਦੇ ਅਲਰਟ ਮਗਰੋਂ ਲਿਆ ਫੈਸਲਾ

ਅਗਸਤ 6, 2025

ਉੱਤਰਾਖੰਡ ਤੋਂ ਬਾਅਦ ਹੁਣ ਇਥੇ ਮਚੀ ਪਾਣੀ ਕਾਰਨ ਤਬਾਹੀ, ਚੰਡੀਗੜ੍ਹ ਹਾਈਵੇ ਸਮੇਤ ਕਈ ਸੜਕਾਂ ਹੋਈਆਂ ਬੰਦ

ਅਗਸਤ 6, 2025

ਮੋਹਾਲੀ ‘ਚ ਹੋਇਆ ਵੱਡਾ ਧਮਾਕਾ,ਆਕਸੀਜਨ ਸਿਲੰਡਰ ਦੀ ਲੋਡਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ

ਅਗਸਤ 6, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.