Visited Government High School Nangran: ਪੰਜਾਬ ‘ਚ ਸਿੱਖਿਆ, ਸਿਹਤ ਤੇ ਬੇਰੋਜ਼ਗਾਰੀ ਵਰਗੇ ਮੁੱਦਿਆਂ ਨੂੰ ਲੈ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਹਰ ਪੱਖੋਂ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਬਾਕੀਆਂ ਦੇ ਨਾਲ ਪੰਜਾਬ ਸਰਕਾਰ ਸਿੱਖਿਆ ਖੇਤਰ ਵਿੱਚ ਕੰਮ ਕਰਨ ਲਈ ਲਗਾਤਾਰ ਯਤਨਸੀਲ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਰੋਜ਼ਾਨਾ ਵੱਖ ਵੱਖ ਸਕੂਲਾਂ ਵਿੱਚ ਪਹੁੰਚ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਰੋਪੜ ਜ਼ਿਲ੍ਹੇ ਦੇ ਸਰਕਾਰੀ ਸਹਾਈ ਸਕੂਲ ਨਾਨਗਰਾਂ ਪਹੁੰਚੇ। ਸਕੂਲ ਦੀ ਤਰਸਯੋਗ ਹਾਲਤ ਦੇਖ ਕੇ ਸਿੱਖਿਆ ਮੰਤਰੀ ਹੈਰਾਨ ਰਹਿ ਗਏ, ਸਕੂਲ ਦੀ ਮੁਰੰਮਤ ਲਈ ਤੁਰੰਤ ਗ੍ਰਾਂਟ ਜਾਰੀ ਕੀਤੀ।
ਇਸ ਸਬੰਧੀ ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰੀ ਹਾਈ ਸਕੂਲ ਨਾਨਗਰਾਂ (ਜ਼ਿਲਾ ਰੂਪਨਗਰ) ਦਾ ਦੌਰਾ ਕੀਤਾ। ਸਕੂਲ ਦੀ ਤਰਸਯੋਗ ਹਾਲਤ ਦੇਖੀ, ਸਕੂਲ ਵਿੱਚ ਕੋਈ ਖੇਡ ਦਾ ਮੈਦਾਨ ਨਹੀਂ ਹੈ, ਕਲਾਸ-ਰੂਮ ਵੀ ਬਹੁਤ ਮਾੜੀ ਹਾਲਤ ਵਿੱਚ ਹਨ, ਲੜਕੇ-ਲੜਕੀਆਂ ਦੇ ਵਾਸ਼ਰੂਮ ਵੀ ਨਹੀਂ ਹਨ।
Visited Govt. High School Nangran – School had no playground, shabby classrooms, pathetic washrooms, but despite all, the students were full of life.
Issued major renovation grant on the spot. Within 6 months this will be a totally changed school, will visit & share pics again. pic.twitter.com/H1QHqm7pQL
— Harjot Singh Bains (@harjotbains) February 17, 2023
ਉਨ੍ਹਾਂ ਕਿਹਾ ਕਿ ਸੰਤੁਸ਼ਟੀ ਵਾਲਾ ਪੱਖ ਇਹ ਦੇਖਿਆ ਕਿ ਐਨੀਆਂ ਘਾਟਾਂ ਹੋਣ ਦੇ ਬਾਵਜੂਦ ਵਿਦਿਆਰਥੀ ਬਹੁਤ ਹੀ ਉਤਸ਼ਾਹੀ ਤੇ ਸਿੱਖਣ ਦੇ ਜ਼ਜ਼ਬੇ ਨਾਲ ਭਰੇ ਹੋਏ ਸਨ। ਇਹ ਦੇਖ ਕੇ ਮੈਨੂੰ ਵੀ ਬਹੁਤ ਸਕੂਨ ਮਿਲਿਆ।
ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲ ਨੂੰ ਸ਼ਾਨਦਾਰ ਬਣਾਉਣ ਵਾਸਤੇ ਮੌਕੇ ’ਤੇ ਹੀ ਮੁਰੰਮਤ ਲਈ ਵੱਡੀ ਗਰਾਂਟ ਜਾਰੀ ਕੀਤੀ ਗਈ ਅਤੇ ਵਾਅਦਾ ਕੀਤਾ ਕਿ ਇਸ ਸਕੂਲ ਨੂੰ 6 ਮਹੀਨਿਆਂ ਦੇ ਅੰਦਰ-ਅੰਦਰ ਇੱਕ ਨਮੂਨੇ ਦੇ ਸਕੂਲ ਵਜੋਂ ਵਿਕਸਿਤ ਕਰਾਂਗੇ।
ਬੈਂਸ ਨੇ ਕਿਹਾ ਕਿ 6 ਮਹੀਨੇ ਬਾਅਦ ਇਹ ਸਕੂਲ ਪੂਰੀ ਤਰ੍ਹਾਂ ਬਦਲਿਆ ਹੋਇਆ ਦਿਖਾਈ ਦੇਵੇਗਾ ਜਿੱਥੇ ਹਰ ਤਰਾਂ ਦੀਆਂ ਸੁਵਿਧਾਵਾਂ ਮੌਜੂਦ ਹੋਣਗੀਆਂ ਅਤੇ ਮੁੜ ਫਿਰ ਇਸ ਸਕੂਲ ਦਾ ਦੌਰਾ ਕਰਕੇ ਉਦੋਂ ਦੀਆਂ ਤਸਵੀਰਾਂ ਵੀ ਸਾਂਝੀਆਂ ਕਰਾਂਗਾ।
ਸਿੱਖਿਆ ਮੰਤਰੀ ਨੇ ਸਕੂਲ ਵਿੱਚ ਵਿਦਿਆਰਥੀਆਂ, ਅਧਿਆਪਕਾਂ ਦੇ ਨਾਲ ਗੱਲਬਾਤ ਵੀ ਕੀਤੀ। ਸਿੱਖਿਆ ਮੰਤਰੀ ਨੇ ਸਕੂਲ ਵਿੱਚ ਬੱਚਿਆਂ ਨਾਲ ਸਮਾਂ ਵੀ ਬਤੀਤ ਕੀਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h