ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਚੱਲ ਰਹੀ ਹੈ ਅਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਦੁਪਹਿਰ 3 ਵਜੇ ਤੱਕ ਕਰੀਬ 49.89 ਫੀਸਦੀ ਵੋਟਿੰਗ ਹੋ ਚੁੱਕੀ ਹੈ। ਵੈਸੇ, ਰਾਜ ਚੋਣ ਦਫ਼ਤਰ ਦੀ ਸਾਈਟ ‘ਤੇ ਇਸ ਸਬੰਧੀ ਡਾਟਾ ਨਜ਼ਰ ਨਹੀਂ ਆ ਰਿਹਾ ਹੈ।
ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਕੁਝ ਥਾਵਾਂ ਤੋਂ ਈਵੀਐਮ ਵਿੱਚ ਗੜਬੜੀ ਕਾਰਨ ਪੋਲਿੰਗ ਦੇਰੀ ਨਾਲ ਸ਼ੁਰੂ ਹੋਣ ਦੀਆਂ ਖ਼ਬਰਾਂ ਵੀ ਆਈਆਂ ਹਨ। ਸੂਬੇ ‘ਚ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋ ਗਈ। ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਲਈ ਅੱਜ ਇੱਕੋ ਪੜਾਅ ਵਿੱਚ ਵੋਟਾਂ ਪੈਣਗੀਆਂ।
ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਸੂਬੇ ਦੇ 2.14 ਕਰੋੜ ਵੋਟਰ ਕੁੱਲ 1304 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਮਤਦਾਨ ਲਈ ਮੁਲਾਜ਼ਮਾਂ ਦੀਆਂ ਟੀਮਾਂ ਸਵੇਰੇ ਹੀ ਬੂਥਾਂ ‘ਤੇ ਪਹੁੰਚ ਗਈਆਂ ਅਤੇ ਸੂਬੇ ਭਰ ‘ਚ ਵੋਟਿੰਗ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ | ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਨੇ ਬੂਥਾਂ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਮੋਰਚਾ ਸੰਭਾਲ ਲਿਆ ਹੈ।
ਅੰਮ੍ਰਿਤਸਰ ‘ਚ 3 ਵਜੇ ਤੱਕ 44.29 ਫ਼ੀਸਦੀ ਹੋਈ ਵੋਟਿੰਗ
ਬਰਨਾਲਾ ‘ਚ 3 ਵਜੇ ਤੱਕ 53.09 ਫ਼ੀਸਦੀ ਹੋਈ ਵੋਟਿੰਗ
ਬਠਿੰਡਾ ‘ਚ 3 ਵਜੇ ਤੱਕ 55.48 ਫ਼ੀਸਦੀ ਹੋਈ ਵੋਟਿੰਗ
ਫਰੀਦਕੋਟ ‘ਚ 3 ਵਜੇ ਤੱਕ 51.63 ਫ਼ੀਸਦੀ ਹੋਈ ਵੋਟਿੰਗ
ਫਤਿਹਗੜ੍ਹ ਸਾਹਿਬ ‘ਚ 3 ਵਜੇ ਤੱਕ 51.79 ਫ਼ੀਸਦੀ ਹੋਈ ਵੋਟਿੰਗ
ਫਾਜ਼ਿਲਕਾ ‘ਚ 3 ਵਜੇ ਤੱਕ 56.97 ਫ਼ੀਸਦੀ ਹੋਈ ਵੋਟਿੰਗ
ਫਿਰੋਜ਼ਪੁਰ ‘ਚ 3 ਵਜੇ ਤੱਕ 55.08 ਫ਼ੀਸਦੀ ਹੋਈ ਵੋਟਿੰਗ
ਗੁਰਦਾਸਪੁਰ ‘ਚ 3 ਵਜੇ ਤੱਕ 51.22 ਫ਼ੀਸਦੀ ਹੋਈ ਵੋਟਿੰਗ
ਹੁਸ਼ਿਆਰਪੁਰ ‘ਚ 3 ਵਜੇ ਤੱਕ 49.87ਫ਼ੀਸਦੀ ਹੋਈ ਵੋਟਿੰਗ
ਜਲੰਧਰ ‘ਚ 3 ਵਜੇ ਤੱਕ 45.53ਫ਼ੀਸਦੀ ਹੋਈ ਵੋਟਿੰਗ
ਕਪੂਰਥਲਾ ‘ਚ 3 ਵਜੇ ਤੱਕ 48.86 ਫ਼ੀਸਦੀ ਹੋਈ ਵੋਟਿੰਗ
ਲੁਧਿਆਣਾ ‘ਚ 3 ਵਜੇ ਤੱਕ 45.11 ਫ਼ੀਸਦੀ ਹੋਈ ਵੋਟਿੰਗ
ਮਾਨਸਾ ‘ਚ 3 ਵਜੇ ਤੱਕ 56.94 ਫ਼ੀਸਦੀ ਹੋਈ ਵੋਟਿੰਗ
ਮੋਗਾ ‘ਚ 3 ਵਜੇ ਤੱਕ 45.36 ਫ਼ੀਸਦੀ ਹੋਈ ਵੋਟਿੰਗ
ਮਲੇਰਕੋਟਲਾ ‘ਚ 3 ਵਜੇ ਤੱਕ 57.07 ਫ਼ੀਸਦੀ ਹੋਈ ਵੋਟਿੰਗ
ਪਠਾਨਕੋਟ ‘ਚ 3 ਵਜੇ ਤੱਕ 48.01 ਫ਼ੀਸਦੀ ਹੋਈ ਵੋਟਿੰਗ
ਪਟਿਆਲਾ ‘ਚ 3 ਵਜੇ ਤੱਕ 54.30 ਫ਼ੀਸਦੀ ਹੋਈ ਵੋਟਿੰਗ
ਰੁਪਨਗਰ ‘ਚ 3 ਵਜੇ ਤੱਕ 53.80 ਫ਼ੀਸਦੀ ਹੋਈ ਵੋਟਿੰਗ
ਐਸ.ਏ.ਐਸ ਨਗਰ ‘ਚ 3 ਵਜੇ ਤੱਕ 42.00 ਫ਼ੀਸਦੀ ਹੋਈ ਵੋਟਿੰਗ
ਸੰਗਰੂਰ ‘ਚ 3 ਵਜੇ ਤੱਕ 54.18 ਫ਼ੀਸਦੀ ਹੋਈ ਵੋਟਿੰਗ
ਸ਼ਹੀਦ ਭਗਤ ਸਿੰਘ ਨਗਰ ‘ਚ 3 ਵਜੇ ਤੱਕ 50.34 ਫ਼ੀਸਦੀ ਹੋਈ ਵੋਟਿੰਗ
ਮੁਕਤਸਰ ਸਾਹਿਬ ‘ਚ 3 ਵਜੇ ਤੱਕ 56.12 ਫ਼ੀਸਦੀ ਹੋਈ ਵੋਟਿੰਗ
ਤਰਨ ਤਾਰਨ ‘ਚ 3 ਵਜੇ ਤੱਕ 45.93 ਫ਼ੀਸਦੀ ਹੋਈ ਵੋਟਿੰਗ