ਅਕਿਲ ਮੌਤ ਮਾਮਲੇ ‘ਚ ਵੱਡੀ ਅਪਡੇਟ ਸਾਹਮਣੇ ਆਈ ਹੈ। CBI ਨੇ ਇਸ ਮਾਮਲੇ ਨੂੰ ਲੈ ਕੇ ਵੱਡਾ ਐਕਸ਼ਨ ਲਿਆ ਹੈ। ਸੀਬੀਆਈ ਵੱਲੋਂ ਮੁਸਤਫਾ ਫੈਮਿਲੀ ਖਿਲਾਫ FIR ਦਰਜ ਕੀਤੀ ਗਈ ਹੈ। ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ, ਮਾਲੇਰਕੋਟਲਾ ਤੋਂ ਤਿੰਨ ਵਾਰ ਵਿਧਾਇਕ ਤੇ ਸਾਬਕਾ ਮੰਤਰੀ ਰਹੀ ਉਨ੍ਹਾਂ ਦੀ ਪਤਨੀ ਰਜ਼ੀਆ ਸੁਲਤਾਨਾ ਤੇ ਉਨ੍ਹਾਂ ਦੀ ਪੁੱਤਰੀ ਤੇ ਨੂੰਹ ਖਿਲਾਫ ਹੁਣ ਸੀਬੀਆਈ ਜਾਂਚ ਕਰੇਗੀ। ਇਨ੍ਹਾਂ ਖਿਲਾਫ ਸੀਬੀਆਈ ਨੇ ਕਤਲ ਤੇ ਅਪਰਾਧਿਕ ਸਾਜਿਸ਼ ਰਚਣ ਦੀ ਧਾਰਾ ਤਹਿਤ FIR ਦਰਜ ਕੀਤੀ ਹੈ। ਇਨ੍ਹਾਂ ਚਾਰਾਂ ‘ਤੇ ਅਕੀਲ ਅਖਤਰ ਦੀ ਹੱਤਿਆ ਦਾ ਦੋਸ਼ ਹੈ।
ਦੱਸ ਦੇਈਏ ਕਿ 16 ਅਕਤੂਬਰ ਦੀ ਦੇਰ ਰਾਤ ਪੰਚਕੂਲਾ ਵਿਚ ਹੋਈ ਅਕੀਲ ਦੀ ਮੌਤ ਨੂੰ ਨਸ਼ੇ ਦੀ ਓਵਰਡੋਜ਼ ਨਾਲ ਜੋੜਿਆ ਗਿਆ ਸੀ। ਇਸ ਤੋਂ ਬਾਅਦ ਜਾਂਚ ਤੇਜ਼ ਕੀਤੀ ਗਈ ਤੇ ਲਗਾਤਾਰ ਇਸ ਮਾਮਲੇ ਵਿਚ ਸੀਬੀਆਈ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਜਦੋਂ ਕਿ ਸਾਬਕਾ DGP ਮੁਹੰਮਦ ਮੁਸਤਫਾ ਵੱਲੋਂ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਗਿਆ।







