ਚੰਡੀਗੜ੍ਹ: ਕਿਸੇ ਸਮੇਂ ਖ਼ਰਚੇ ਘਟਾਉਣ ਦੇ ਦਾਅਵੇ ਕਰਨ ਵਾਲੀ ਭਗਵੰਤ ਮਾਨ ਸਰਕਾਰ (Bhagwant Mann government) ਨੇ ਹੁਣ ਇੱਕ ਨਹੀਂ ਫਰਮਾਇਸ਼ ਜ਼ਾਹਰ ਕੀਤੀ ਹੈ। ਹੈਰਾਨੀ ਦੀ ਗੱਲ ਹੈ ਕਿ ਚੋਣਾਂ ਦੌਰਾਨ ਅਤੇ ਜਿੱਤ ਤੋਂ ਬਾਅਦ ਹੁਣ ਤੱਕ ਆਮ ਲੋਕਾਂ ਦੀ ਸਰਕਾਰ ਨੇ ਹਮੇਸ਼ਾਂ ਇਹੀ ਰਾਗ ਅਲਾਪਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਹਾਲ ਹੀ ‘ਚ ਮਾਨ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਪੰਜਾਬ ਸਰਕਾਰ (Punjab government) ਦੇ ਦਫ਼ਤਰ ਆਉਣ ਵਾਲਿਆਂ ਦੀ ਆਓ-ਭਗਤ ‘ਤੇ ਹੁਣ ਖ਼ਰਚਾ ਨਹੀਂ ਕੀਤਾ ਜਾਵੇਗਾ।
ਦੱਸ ਦਈਏ ਕਿ ਹੁਣ ਪੰਜਾਬ ਸਰਕਾਰ 8 ਤੋਂ 10 ਸੀਟਰ ਵਾਲਾ ਜਹਾਜ਼ ਕਿਰਾਏ ‘ਤੇ ਲੈਣ ਦੀ ਤਿਆਰੀ ਕਰ ਰਹੀ ਹੈ। ਇਸ ਲਈ ਸਰਕਾਰ ਵੱਲੋਂ ਟੈਂਡਰ ਮੰਗੇ ਗਏ ਹਨ। ਪੰਜਾਬ ਕੋਲ ਆਪਣਾ ਹੈਲੀਕਾਪਟਰ ਹੈ ਪਰ ਹੁਣ ਸਰਕਾਰ ਨੂੰ ਏਅਰ ਕ੍ਰਾਫਟ (aircraft) ਦੀ ਵੀ ਲੋੜ ਹੈ। ਪਿਛਲੇ ਕੁਝ ਮਹੀਨਿਆਂ ਤੋਂ ਸਰਕਾਰ ਪ੍ਰਾਈਵੇਟ ਜੈੱਟ ਕਿਰਾਏ ‘ਤੇ ਲੈ ਕੇ ਕੰਮ ਚਲਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਹਰ ਮਹੀਨੇ ਲੱਖਾਂ ਵਿੱਚ ਮੇਨਟੇਨੈਂਸ ਚਾਰਜ ਹੋਵੇਗਾ। ਪੰਜਾਬ ਸਰਕਾਰ ਪਾਇਲਟ ਦਾ ਖ਼ਰਚਾ ਵੀ ਖੁਦ ਚੁੱਕੇਗੀ। ਪੰਜਾਬ ਸਰਕਾਰ ਪਹਿਲਾਂ ਹੈਲੀਕਾਪਟਰ ਦੀ ਵਰਤੋਂ ਕਰਦੀ ਸੀ।