ਪੰਜਾਬ ‘ਚ ਆਦਮੀ ਪਾਰਟੀ ਪਾਰਟੀ ਦੀ ਸਰਕਾਰ ਹੈ।’ਆਪ’ ਵਲੋਂ ਚੋਣਾਂ ਦੌਰਾਨ ਜਿੰਨੇ ਵੀ ਵਾਅਦੇ ਕੀਤੇ ਗਏ ਸੀ ਉਨ੍ਹਾਂ ਨੂੰ ਹੌਲੀ ਹੌਲੀ ਬੂਰ ਪੈਂਦਾ ਨਜ਼ਰ ਆ ਰਿਹਾ ਹੈ।ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਦੱਸਿਆ ਕਿ ਹੁਣ ਅਧਿਆਪਕ ਹਰ ਮਹੀਨੇ ਤਬਾਦਲੇ ਲਈ ਅਪਲਾਈ ਕਰ ਸਕਣਗੇ।
ਪੰਜਾਬ ਸਰਕਾਰ ਵਲੋਂ ਅਧਿਆਪਕ ਟਰਾਂਸਫਰ ਪਾਲਿਸੀ ‘ਚ ਸੋਧ ਕੀਤੀ ਗਈ ਹੈ।ਦੱਸ ਦੇਈਏ ਕਿ ਤਲਾਕਸ਼ੁਦਾ, ਵਿਧਵਾ ਅਧਿਆਪਕਾ, ਮਾਪੇ ਜਾਂ ਖੁਦ ਬਿਮਾਰੀ ਤੋਂ ਪੀੜਤ ਅਧਿਆਪਕ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਆਧਾਰ ‘ਤੇ ਤਬਾਦਲੇ ਲਈ ਅਰਜ਼ੀ ਦੇ ਸਕਣਗੇ।ਇਹ ਪੰਜਾਬ ਸਰਕਾਰ ਵਲੋਂ ਅਧਿਆਪਕਾਂ ਲਈ ਇੱਕ ਵਧੀਆ ਉਪਰਾਲਾ ਕੀਤਾ ਗਿਆ ਹੈ।
ਜ਼ਰੂਰਤਮੰਦ ਅਧਿਆਪਕਾਂ ਨੂੰ ਤਬਾਦਲਿਆਂ ਲਈ ਕਿਸੇ ਦੇ ਹਾੜੇ ਕੱਢਣ ਦੀ ਨਹੀਂ ਲੋੜ, ਤੁਹਾਡੀ ਸਰਕਾਰ ਤੁਹਾਡੇ ਨਾਲ ਹੈ#Transfer #TransferPolicy #Teachers #GovernmentSchools #Punjab #punjabeducationrevolution #AAPPunjab #CMBhagwantMann #HarjotSinghBains pic.twitter.com/Ea1INKcEYo
— Harjot Singh Bains (@harjotbains) September 7, 2023