ਪੰਜਾਬ ਸਰਕਾਰ ਵੱਲੋਂ Playway ਸਕੂਲਾਂ ਲਈ ਨਵੀਆਂ ਗਾਇਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਵੱਲੋਂ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ।ਪੰਜਾਬ ਸਰਕਾਰ ਵੱਲੋਂ Playway ਸਕੂਲਾਂ ਲਈ ਜਾਰੀ ਨਵੀਆਂ ਗਾਇਡਲਾਈਨਜ਼ ਹੇਠ ਲਿਖੇ ਅਨੁਸਾਰ ਹਨ…
‘ਛੋਟੇ ਬੱਚਿਆਂ ਨੂੰ ਰਜਿਸਟਰ Playway ਸਕੂਲਾਂ ‘ਚ ਹੀ ਭੇਜੋ,
‘Playway ਸਕੂਲਾਂ ‘ਚ ਇੱਕ ਟੀਚਰ 20 ਬੱਚਿਆਂ ਨੂੰ ਹੀ ਪੜ੍ਹਾਵੇ’
‘ਸਕੂਲ ਦੀ ਬਾਊਂਡਰੀ ਪੂਰੀ ਤਰ੍ਹਾਂ ਸੇਫ ਹੋਣੀ ਚਾਹੀਦੀ ਹੈ,
Playway ਸਕੂਲਾਂ ‘ਚ ਖੇਡਣ ਦੀ ਥਾਂ ਹੋਵੇ, ‘ਬੱਚਿਆਂ ਲਈ ਪੀਣ ਵਾਲਾ ਪਾਣੀ ਸਾਫ਼ ਸੁਥਰਾ ਹੋਵੇ’
‘Playway ਸਕੂਲਾਂ ‘ਚ ਮੁੰਡੇ ਤੇ ਕੁੜੀਆਂ ਲਈ Toilet ਵੱਖੋ ਵੱਖਰੇ ਹੋਣ’
Playway ਸਕੂਲਾਂ ‘ਚ CCTV ਹੋਣ ਲਾਜ਼ਮੀ
‘ਬੱਚਿਆਂ ਨੂੰ ਥੱਪੜ ਮਾਰਨਾ ਜਾਂ ਝਿੜਕਣਾ ਪੂਰੀ ਤਰ੍ਹਾਂ ਗ਼ੈਰ ਕਾਨੂੰਨੀ’
‘ਪੇਰੈਂਟਸ-ਟੀਚਰ ਐਸੋਸੀਏਸ਼ਨ ਵੀ ਬਣਾਈ ਜਾਵੇਗੀ’
‘Playway ਸਕੂਲਾਂ ‘ਚ ਰੈਸਟ ਰੂਮ ਹੋਣਾ ਵੀ ਜ਼ਰੂਰੀ’
‘ਫਾਇਰ ਸੇਫ਼ਟੀ ਸਿਸਟਮ ਹੋਣਾ ਵੀ ਜ਼ਰੂਰੀ’
‘Playway ਸਕੂਲਾਂ ‘ਚ ਜੰਕ ਫੂਡ ਪੂਰੀ ਤਰ੍ਹਾਂ ਬੈਨ ਰਹੇਗਾ’
‘ਨਿਯਮਾਂ ਦੀ ਉਲੰਘਣਾਂ ਕਰਨ ‘ਤੇ Playway ਸਕੂਲਾਂ ਦੀ ਮਾਨਤਾ ਰੱਦ ਹੋਵੇਗੀ’
‘Playway ਸਕੂਲਾਂ ‘ਚ ਦਾਖ਼ਲੇ ਲਈ ਪੇਰੈਂਟਸ ਦਾ ਇੰਟਰਵੀਊ ਨਹੀਂ ਹੋਵੇਗਾ’
ਸਾਰੇ ਰੂਮ ਵੈਂਟੀਲੇਟਰ ਹੋਣੇ ਚਾਹੀਦੇ…