Buying and Selling through ONDC: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਦੀ ਵਚਨਬੱਧਤਾ ਤਹਿਤ ਕੰਮ ਕਰਦਿਆਂ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਸਬੰਧੀ ਵੱਖ-ਵੱਖ ਸਕੀਮਾਂ ਨੂੰ ਲਾਗੂ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਮਾਧਵੀ ਕਟਾਰੀਆ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਵਿਭਾਗ ਸੂਬੇ ਦੀਆਂ ਔਰਤਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਸਬੰਧੀ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਿਹਾ ਹੈ।
ਇਸੇ ਉਦੇਸ਼ ਤਹਿਤ ਓਪਨ ਨੈਟਵਰਕ ਫਾਰਮ ਡਿਜੀਟਲ ਕਾਮਰਸ (ਓਐਨਡੀਸੀ) ਰਾਹੀਂ ਮਹਿਲਾ ਉਦਮੀ ਵਰਗ ਨੂੰ ਆਧੁਨਿਕ ਖਰੀਦੋ-ਫਰੋਖਤ ਦੇ ਤਰੀਕਿਆਂ ਤੋਂ ਹੋਰ ਜਾਣੂ ਕਰਵਾਉਣ ਦੇ ਮੰਤਵ ਨਾਲ ਇੱਕ ਕਾਨਫਰੰਸ ਆਪਣੇ ਦਫਤਰ ਸੈਕਟਰ 34 ਵਿਖੇ ਕਰਵਾਈ ਗਈ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੇ ਛੋਟੇ ਅਤੇ ਮੱਧ ਵਰਗ ਦੇ ਉਦਮੀਆਂ ਤੱਕ ਪਹੁੰਚ ਵਧਾਉਣ ਲਈ ਵਿਭਾਗ ਵਲੋਂ ਇਹ ਕਾਨਫਰੰਸ ਕੀਤੀ ਗਈ। ਜਿਸ ਵਿੱਚ ਭਾਰਤ ਸਰਕਾਰ ਦੇ ਓ.ਐਨ.ਡੀ.ਸੀ ਦੇ ਵਿਕ੍ਰੇਤਾ ਐਪ ਦੇ ਡਾਇਰੈਕਟਰ ਬ੍ਰਿਜ ਪੁਰੋਹਿਤ ਨੇ ਦੱਸਿਆ ਕਿ ਓ.ਐਨ.ਡੀ.ਸੀ. ਪੰਜਾਬ ਲਈ ਲਾਹੇਵੰਦ ਹੋ ਸਕਦਾ ਹੈ ਅਤੇ ਦੂਜੇ ਰਾਜਾਂ ਤੋਂ ਕਾਮਯਾਬੀ ਦੇ ਅਨੁਭਵ ਦੱਸ ਕੇ ਪ੍ਰੈਜਨਟੇਸ਼ਨ ਦਿੱਤੀ।
Working on its commitment towards empowering women financially, Punjab Govt is ensuring implementation of schemes related to economic empowerment of women. A Conference was organized with aim of making women entrepreneurs more aware of modern ways of buying & selling through ONDC pic.twitter.com/bZTqrQg1EV
— Government of Punjab (@PunjabGovtIndia) July 19, 2023
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਨੇ ਕਾਨਫਰੰਸ ਵਿੱਚ ਭਾਗ ਲੈਣ ਵਾਲੇ ਅਧਿਕਾਰੀਆਂ ਨੂੰ ਕਿਹਾ ਕਿ ਓ.ਐਨ.ਡੀ.ਸੀ. ਰਾਹੀਂ ਅਸੀਂ ਆਪਣੇ ਛੋਟੇ ਅਤੇ ਘਰੇਲੂ ਉਦਮੀਆਂ ਨੂੰ ਅਤੇ ਸਵੈ ਸਹਾਇਤਾ ਗਰੁੱਪਾਂ ਨੂੰ ਇਸ ਸੈਲਰ ਐਪ ਨਾਲ ਜੋੜ ਕੇ ਉਨ੍ਹਾਂ ਦੀ ਆਮਦਨੀ ਵਿੱਚ ਵਾਧਾ ਕਰਨ ਲਈ ਸਹੀ ਮੌਕਾ ਉਪਲਬੱਧ ਕਰਵਾ ਸਕਦੇ ਹਾਂ। ਓ.ਐਨ.ਡੀ.ਸੀ. ਰਾਹੀਂ ਇਕ ਆਨਲਾਈਨ ਬਾਜਾਰ ਉਪਲਬੱਧ ਹੋਵੇਗਾ ਜਿਥੇ ਇਹ ਸਾਰੇ ਅਦਾਰੇ ਅਤੇ ਉਨ੍ਹਾਂ ਦੇ ਨਾਲ ਜੁੜੇ ਉਦਮੀ ਆਪਣੀਆਂ ਵਸਤੂਆਂ ਨੂੰ ਲੋਕਾਂ ਤੱਕ ਵੱਡੇ ਪੱਧਰ ਤੇ ਪਹੁੰਚਾ ਸਕਣਗੇ ਅਤੇ ਨਾਲ ਹੀ ਦੂਜੇ ਰਾਜਾਂ ਦੇ ਉਦਮੀਆਂ ਨਾਲ ਰਾਬਤਾ ਕਾਇਮ ਕਰ ਸਕਣਗੇ।
ਇਸ ਕਾਨਫਰੰਸ ਵਿੱਚ ਪੰਜਾਬ ਐਗਰੋਂ, ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ, ਪੰਜਾਬ ਖਾਦੀ ਬੋਰਡ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਵਲੋਂ ਹਿੱਸਾ ਲਿਆ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h