Brahm Shankar Jimpa on Stamp Paper: ਕਿਸੇ ਵੀ ਸੂਬੇ ‘ਚ ਆਮ ਲੋਕਾਂ ਨੂੰ ਸਰਕਾਰੀ ਕੰਮਕਾਜ ਲਈ ਅਕਸਰ ਸਰਕਰਾੀ ਦਫ਼ਤਰਾਂ ‘ਚ ਲੰਬੀਆਂ ਲਾਈਨਾਂ ‘ਚ ਲੱਗ ਕੇ ਖੱਜਲ ਖੁਆਰ ਹੁੰਦਿਆਂ ਵੇਖਿਆ ਜਾਂਦਾ ਹੈ। ਸੂਬਾ ਸਰਕਾਰਾਂ ਆਮ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਕੋਸ਼ਿਸ਼ ਹਮੇਸ਼ਾ ਕਰਦੀ ਹੈ। ਇਸੇ ਸਿਲਸਿਲੇ ‘ਚ ਪੰਜਾਬ ਸਰਕਾਰ ਵੀ ਇੱਕ ਹੋਰ ਵੱਡਾ ਕਦਮ ਚੁੱਕਣ ਜਾ ਰਹੀ ਹੈ ਜਿਸ ਨਾਲ ਸੂਬੇ ਦੇ ਲੋਕਾਂ ਦੀ Stamp Paper ਨੂੰ ਲੈ ਕੇ ਖੱਜਲ ਖੁਆਰੀ ਖ਼ਤਮ ਹੋ ਜਾਵੇਗੀ।
ਦੱਸ ਦਈਏ ਕਿ Stamp Paper ਦੀ ਹਰ ਤਰ੍ਹਾਂ ਦੇ ਡਾਕਿਊਮੈਂਟ ‘ਚ ਲੋੜ ਪੈਂਦੀ ਹੈ। ਇਸ ਸੰਬਧੀ ਪੰਜਾਬ ਕੈਬਿਨਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਨੇ ਪ੍ਰੋ ਪੰਜਾਬ ਟੀਵੀ ਦੀ ਟੀਮ ਨਾਲ ਖਾਸ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਜ਼ਿੰਪਾ ਨੇ ਕਿਹਾ ਕਿ Stamp Paper ਨੂੰ ਲੈ ਕੇ ਲੋਕਾਂ ਨੂੰ ਵੱਡੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਤਾਂ ਬਾਅਦ ‘ਚ ਪਤਾ ਲੱਗਦਾ ਸੀ ਕਿ Stamp Paper ਜਾਅਲੀ ਹੈ। ਜਿਸ ਨੂੰ ਲੈ ਕੇ ਕਈ ਕੇਸ ਵੀ ਦਰਜ ਹਨ।
ਜ਼ਿੰਪਾ ਨੇ ਕਿਹਾ ਕਿ ਇਸ ਨੂੰ ਰੋਕਣ ਲਈ ਅਸੀਂ ਪਹਿਲਾਂ ਈ-ਸਟਾਂਪ ਪੇਪਰ ਲੈ ਕੇ ਆਏ ਸੀ। ਜਿਸ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਸੂਬੇ ਦੇ ਲੋਕ ਘਰ ਬੈਠੇ 500 ਰੁਪਏ ਤੱਕ ਦੇ ਸਟਾਂਪ ਪੇਪਰ ਐਪ ਰਾਹੀਂ ਡਾਉਨਲੋਡ ਕਰ ਸਕਣਗੇ। ਜ਼ਿੰਪਾ ਨੇ ਇਹ ਵੀ ਦੱਸਿਆ ਕਿ ਇਹ ਸੁਵਿਧਾ ਅਗਲੇ 15 ਦਿਨਾਂ ‘ਚ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੇ ਲਈ ਲੋਕਾਂ ਨੂੰ ਫੀਸ ਵੀ ਆਨਲਾਈਨ ਹੀ ਜਮਾ ਕਰਨੀ ਪਿਆ ਕਰੇਗੀ।
ਪੰਜਾਬ ਸਰਕਾਰ ਦੀ ਇਸ ਸੁਵਿਧਾ ਦੇ ਨਾਲ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਈ-ਸਟਾਂਪ ਪੇਪਰ ਸੰਬਧੀ ਜਾਅਲੀ ਹੋਣ ‘ਤੇ ਜ਼ਿੰਪਾ ਨੇ ਕਿਹਾ ਕਿ ਇਹ 100 ਫੀ ਸਦੀ ਸੁਰਖੀਅਤ ਹੈ, ਜਿਸ ਬਾਰੇ ਲੋਕਾਂ ਨੂੰ ਵਧੇਰੇ ਫਿਕਰਮੰਦ ਹੋਣ ਦੀ ਲੋੜ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਇਸ ਬਾਰੇ ਲਿਖ ਕੇ ਅਪੀਲ ਕੀਤੀ ਗਈ ਹੈ ਅਤੇ ਸੂਬਾ ਸੀਐਮ ਜਲਦ ਐਲਾਨ ਕਰਨਗੇ।
ਇਸ ਤੋਂ ਇਲਾਵਾ ਕੈਬਿਨਟ ਮੰਤਰੀ ਨੇ ਕਈ ਹੋਰ ਮੁੱਦਿਆਂ ‘ਤੇ ਗੱਲ ਕੀਤੀ। ਹੇਠ ਤੁਸੀਂ ਬ੍ਰਹਮ ਸ਼ੰਕਰ ਜ਼ਿੰਪਾ ਨਾਲ ਪ੍ਰੋ ਪੰਜਾਬ ਟੀਵੀ ਨਾਲ ਹੋਈ ਖਾਸ ਗੱਲਬਾਤ ਵੇਖ ਸਕਦੇ ਹੋ:
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h