NRI Funding Scheme: ਹੁਣ ਪੰਜਾਬ ‘ਚ ਐਨਆਰਆਈ, ਪੰਚਾਇਤ ਅਤੇ ਸਰਕਾਰ ਮਿਲ ਕੇ ਪਿੰਡਾਂ ਦੀ ਨੁਹਾਰ ਬਦਲ ਦੇਣਗੇ। ਇਸ ਦੇ ਲਈ ਪੰਜਾਬ ਸਰਕਾਰ ਨੇ ਐਨਆਰਆਈ ਫੰਡਿੰਗ ਲਈ ਨਵੀਂ ਸਕੀਮ ਤਿਆਰ ਕੀਤੀ ਹੈ। ਇਸ ਸਕੀਮ ਮੁਤਾਬਕ ਪ੍ਰਵਾਸੀ ਪੰਜਾਬੀ ਹੁਣ ਗ੍ਰਾਂਟਾਂ ਸਿੱਧੀ ਪੰਚਾਇਤ ਦੇ ਖਾਤੇ ਵਿੱਚ ਭੇਜ ਸਕਣਗੇ। ਗ੍ਰਾਂਟ ਚੈੱਕ ਜਾਂ ਡਰਾਫਟ ਵਿੱਚ ਹੀ ਦੇਣੀ ਪਵੇਗੀ।
ਦੱਸ ਦਈਏ ਕਿ ਪੰਜਾਬੀ ਪ੍ਰਵਾਸੀ ਪਿੰਡ ਨੂੰ 50 ਹਜ਼ਾਰ ਤੋਂ 55 ਲੱਖ ਰੁਪਏ ਤੱਕ ਫੰਡ ਦੇ ਸਕਣਗੇ। ਨਾਲ ਹੀ ਉਨ੍ਹਾਂ ਵੱਲੋਂ ਭੇਜੇ ਫੰਡਾਂ ਨਾਲ ਤਿਆਰ ਕੀਤੇ ਗਏ ਪ੍ਰਾਜੈਕਟਾਂ ‘ਤੇ ਆਪਣੇ ਪੁਰਖਿਆਂ ਦੇ ਨਾਂ ਲਿਖਣ ਦਾ ਪੂਰਾ ਅਧਿਕਾਰ ਹੋਵੇਗਾ। ਸਰਕਾਰ ਨੇ ਇਸ ਬਾਰੇ ਵੀ ਵੱਖ-ਵੱਖ ਸ਼੍ਰੇਣੀਆਂ ਤਿਆਰ ਕੀਤੀਆਂ ਹਨ ਕਿ ਪ੍ਰਵਾਸੀ ਭਾਰਤੀ ਕਿਸ ਪ੍ਰੋਜੈਕਟ ਵਿੱਚ ਕਿੰਨੀ ਗਰਾਂਟ ਦੇ ਸਕਣਗੇ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਇਹ ਨੀਤੀ ਲਿਆਂਦੀ ਹੈ।
ਸੂਬਾ ਸਰਕਾਰ ਨੇ ਇਸ ਨੂੰ ਲਾਗੂ ਵੀ ਕਰ ਦਿੱਤਾ ਹੈ। ਕਿਹੜਾ NRI ਕਿਸ ਪਿੰਡ ਨੂੰ ਕਿਸ ਪ੍ਰੋਜੈਕਟ ਲਈ ਕਿੰਨੀ ਗਰਾਂਟ ਦੇਣਾ ਚਾਹੁੰਦਾ ਹੈ ਇਸ ਦੀ ਸੂਚੀ ਵੀ ਤਿਆਰ ਕੀਤੀ ਜਾ ਰਹੀ ਹੈ। ਇਸ ਨਾਲ ਗ੍ਰਾਂਟਾਂ ਵਿੱਚ ਧਾਂਦਲੀ ਦੀ ਸੰਭਾਵਨਾ ਖ਼ਤਮ ਹੋ ਜਾਵੇਗੀ।
ਫੰਡ ਦੇਣ ਵਾਲੇ NRI’s ਨੂੰ ਮਿਲੇਗੀ ਇਹ ਸਹੂਲਤ
ਪ੍ਰਾਇਮਰੀ ਸਕੂਲ:- ਪਿੰਡ ‘ਚ ਸਕੂਲ ਦੀ ਉਸਾਰੀ ਲਈ ਪ੍ਰਵਾਸੀ ਭਾਰਤੀ 16 ਲੱਖ ਰੁਪਏ ਪੰਚਾਇਤ ਨੂੰ ਦੇ ਸਕਦੇ ਹਨ। ਜੇਕਰ ਉਹ ਆਪਣੀ ਮਰਜ਼ੀ ਅਨੁਸਾਰ ਸਕੂਲ ਦਾ ਨਾਂ ਰੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ 5 ਸਾਲ ਤੱਕ ਸਕੂਲ ਦੇ ਰੱਖ-ਰਖਾਅ ਲਈ 10 ਫੀਸਦੀ ਹੋਰ ਫੰਡ ਅਦਾ ਕਰਨਾ ਹੋਵੇਗਾ।
ਸਿਹਤ ਕੇਂਦਰ- ਪ੍ਰਵਾਸੀ ਭਾਰਤੀ ਪੰਚਾਇਤ ਨੂੰ 15 ਲੱਖ ਰੁਪਏ ਦਾ ਯੋਗਦਾਨ ਦੇ ਸਕਦੇ ਹਨ। ਇਹ ਗ੍ਰਾਂਟ ਕੇਂਦਰ ਲਈ ਨਵੀਂ ਇਮਾਰਤ ਦੀ ਉਸਾਰੀ ਲਈ ਜਾਵੇਗੀ। ਪ੍ਰਵਾਸੀ ਭਾਰਤੀ ਆਪਣੇ ਪੁਰਖਿਆਂ ਦੇ ਨਾਂ ‘ਤੇ ਕੇਂਦਰ ਦਾ ਨਾਂ ਵੀ ਰੱਖ ਸਕਦੇ ਹਨ।
ਵੈਟਰਨਰੀ ਡਿਸਪੈਂਸਰੀ- 15 ਲੱਖ ਰੁਪਏ ਦਾ ਯੋਗਦਾਨ ਪਾ ਸਕਦੇ ਹਨ। ਨਵੀਂ ਇਮਾਰਤ ਦਾ ਨਾਂ ਵੀ ਇੱਛਤ ਰੱਖਿਆ ਜਾ ਸਕਦਾ ਹੈ। ਜੇਕਰ ਪ੍ਰਵਾਸੀ ਭਾਰਤੀ ਡਿਸਪੈਂਸਰੀ ਵਿੱਚ ਕਮਰਾ ਬਣਾਉਣ ਲਈ ਯੋਗਦਾਨ ਪਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪੰਚਾਇਤ ਨੂੰ 2 ਲੱਖ ਰੁਪਏ ਅਦਾ ਕਰਨੇ ਪੈਣਗੇ।
ਕਮਿਊਨਿਟੀ ਸੈਂਟਰ- ਪ੍ਰਵਾਸੀ ਭਾਰਤੀ 100 ਲੋਕਾਂ ਲਈ ਕਮਿਊਨਿਟੀ ਸੈਂਟਰ ਬਣਾਉਣ ਲਈ 30 ਲੱਖ ਰੁਪਏ ਦਾ ਯੋਗਦਾਨ ਦੇ ਸਕਦੇ ਹਨ। ਜੇਕਰ ਕੇਂਦਰ 300 ਲੋਕਾਂ ਦੇ ਸਮਾਗਮ ਲਈ ਬਣਾਇਆ ਜਾਣਾ ਹੈ ਤਾਂ ਪ੍ਰਵਾਸੀ ਭਾਰਤੀ 55 ਲੱਖ ਰੁਪਏ ਦੇ ਸਕਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h