ਪਿਛਲੇ ਕਈ ਦਿਨਾਂ ਤੋਂ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ।ਕਈ ਲੋਕ ਬੇਘਰ ਹੋ ਚੁੱਕੇ ਹਨ ਕਈ ਲੋਕਾਂ ਦੀ ਜਾਨਾਂ ਜਾ ਚੁੱਕੀਆਂ ਹਨ।ਪੰਜਾਬ ਦੇ ਹਾਲਾਤ ਇਹ ਬਣੇ ਹੋਏ ਕਿ ਕਈਆਂ ਨੇ ਆਪਣੇ ਵੀ ਗਵਾਏ ਤੇ ਆਰਥਿਕ ਪੱਖੋਂ ਵੀ ਮਾਰ ਪਈ।ਇਸਦੇ ਮੱਦੇਨਜ਼ਰ ਪੰਜਾਬ ਸਰਕਾਰ ਪੰਜਾਬ ਵਾਸੀਆਂ ਦੀ ਹਰ ਸੰਭਵ ਮਦਦ ਕਰ ਰਹੀ ਹੈ।ਜੇ ਗੱਲ ਕਰੀਏ ਸਿੱਖਿਆ ਦੀ ਤਾਂ ਪੰਜਾਬ ਦੇ ਸਕੂਲਾਂ ‘ਚ ਪਿਛਲੇ ਬੀਤੇ ਪੂਰਾ ਜੂਨ ਦਾ ਮਹੀਨਾ ਬੱਚਿਆਂ ਨੂੰ ਛੁੱਟੀਆਂ ਰਹੀਆਂ।
Education Minister @harjotbains released grant worth ₹27.77 crore to rain and flood affected government schools of the state for the repair work. Each school will receive an amount ranging from ₹5,000 to ₹30,000. pic.twitter.com/1Lt4iYP4Vg
— Government of Punjab (@PunjabGovtIndia) July 17, 2023
3 ਜੁਲਾਈ ਤੋਂ ਸਾਰੇ ਸਕੂਲ ਖੁੱਲ੍ਹੇ।ਫਿਰ ਕੁਝ ਦਿਨਾਂ ਬਾਅਦ ਹੀ ਪੰਜਾਬ ‘ਤੇ ਹੜ੍ਹਾਂ ਦੀ ਮਾਰ ਪਈ ਜਿਸ ਕਾਰਨ ਸਕੂਲ ਬੰਦ ਕਰਨੇ ਪਏ।ਫਿਰ 16 ਜੁਲਾਈ ਤੱਕ ਸਕੂਲ ਬੰਦ ਰਹੇ।ਹਜੇ ਵੀ ਜਿਨ੍ਹਾਂ ਸਕੂਲਾਂ ‘ਚ ਪਾਣੀ ਭਰਿਆ ਹੋਇਆ ਹੈ ਜਾਂ ਕਿਸੇ ਕਾਰਨ ਬਿਲਡਿੰਗ ਮੁਰੰਮਤ ਹੋਣਯੋਗ ਹੈ ਉਨ੍ਹਾਂ ਸਕੂਲਾਂ ‘ਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ।ਪੰਜਾਬ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਐਲਾਨ ਕੀਤਾ ਗਿਆ ਹੈ ਕਿ ਜਿਨ੍ਹਾਂ ਸਰਕਾਰੀ ਸਕੂਲਾਂ ‘ਤੇ ਹੜ੍ਹ ਦੇ ਕਾਰਨ ਪ੍ਰਭਾਵਿਤ ਹੋਏ ਹਨ ਉਨਾਂ੍ਹ ਦੀ ਮੁਰੰਮਤ ਦੇ ਕੰਮ ਲਈ 27.77 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ।ਹਰੇਕ ਸਕੂਲ ਨੂੰ 5000 ਤੋਂ 30,000 ਤੱਕ ਦੀ ਰਕਮ ਪ੍ਰਾਪਤ ਹੋਵੇਗੀ।