ਪੰਜਾਬ ਦੇ ਸਕੂਲਾਂ ਲਈ ਖੁਸ਼ਖਬਰੀ ਹੈ।ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ‘ਚ ਬਿਹਤਰ ਬਣਾਉਣ ਲਈ ਇੱਕ ਹੋਰ ਕਦਮ ਚੁੱਕਿਆ ਹੈ।ਦੱਸ ਦੇਈਏ ਕਿ ਸਰਕਾਰੀ ਸਕੂਲਾਂ ‘ਚ ਖਰਾਬ ਹੋ ਚੁੱਕੀਆਂ ਵਸਤੂਆਂ ਦੀ ਥਾਂ ਨਵੀਆਂ ਵਸਤਾਂ ਦੀ ਖ੍ਰੀਦ ਲਈ 45.66 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਸਕੂਲ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਇਹ ਰਾਸ਼ੀ ਸੂਬੇ ਦੇ ਸਰਕਾਰੀ ਐਲੀਮੈਂਟਰੀ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਜਾਰੀ ਕੀਤੀ ਗਈ ਹੈ।