ਪੰਜਾਬ ਵਲੋਂ ਨਵੀਂ ਕੈਬਨਿਟ ਚ ਅੱਜ ਵਿਸਥਾਰ ਕੀਤਾ ਗਿਆ ਹੈ । ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਮੌਜੂੂਦਗੀ ਚ ਸਹੁੰ ਚੁੱਕਾਈ ਗਈ । ਸਰਕਾਰ ਬਣਨ ਤੋਂ ਬਾਅਦ ਮਾਨ ਸਰਕਾਰ ਪਹਿਲੀ ਵਾਰ ਪੰਜ ਨਵੇਂ ਮੰਤਰੀ ਚਿਹਰਿਆਂ ਨੂੰ ਕੈਬਨਿਟ ਵਿੱਚ ਸ਼ਾਮਿਲ ਕੀਤਾ ਹੈ
ਅਮਨ ਅਰੋੜਾ
48 ਸਾਲਾ ਅਮਨ ਅਰੋੜਾ ਦੂਜੀ ਵਾਰ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਹਨ। 2017 ਵਿੱਚ ਉਹ ਪਹਿਲੀ ਵਾਰ ਵਿਧਾਇਕ ਚੁਣੇ ਗਏ ਸਨ। ਅਮਨ ਅਰੋੜਾ ਦੇ ਪਿਤਾ ਭਗਵਾਨ ਦਾਸ ਅਰੋੜਾ ਕਾਂਗਰਸ ਦੇ ਵਿਧਾਇਕ ਸਨ, ਜਿਨਾਂ ਨੇ 1997 ਵਿੱਚ ਇਹ ਸੀਟ ਜਿੱਤੀ ਸੀ। ਸੁਨਾਮ ਇਲਾਕਾ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਹੈ ਜਿੱਥੋਂ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਤੇ ਉਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਵਿਧਾਇਕ ਚੁਣੇ ਜਾਂਦੇ ਰਹੇ ਸਨ।
ਅਮਨ ਅਰੋੜਾ ਦਾ ਜੱਦੀ ਪਿੰਡ ਬਡਰੁੱਖਾਂ ਹੈ, ਮਿਲੀ ਜਾਣਕਾਰੀ ਮੁਤਾਬਕ 2022 ਵਿੱਚ ਉਨਾਂ ਵੱਲੋਂ ਚੋਣ ਕਮਿਸਨ ਨੂੰ ਦਾਇਰ ਹਲਫਨਾਮੇ ਮੁਤਾਬਕ ਉਨਾਂ ਦੀ ਕੁੱਲ ਜਾਇਦਾਦ 88 ਕਰੋੜ ਰੁਪਏ ਹੈ। ਪਿਛਲੀਆਂ ਚੋਣਾਂ ਮੁੱਖ ਮੰਤਰੀ ਭਗਵੰਤ ਮਾਨ ਨਾਲੋਂ 75 ਹਜ਼ਾਰ ਵੋਟਾਂ ਨਾਲ ਵੱਡੀ ਲੀਡ ਨਾਲ ਜਿੱਤੀਆਂ ਸਨ।
ਅਨਮੋਲ ਗਗਨ ਮਾਨ
ਉਨਾਂ ਨੇ ਸਾਲ 2020 ਵਿਚ ਪਾਰਟੀ ਜੁਆਇਨ ਕੀਤੀ ਸੀ ਜਿਸ ਤੋਂ ਬਾਅਦ ਪਾਰਟੀ ਹਾਈਕਮਾਂਡ ਨੇ ਉਨਾਂ ਨੂੰ ਪੰਜਾਬ ਯੂਥ ਵਿੰਗ ਦੇ ਪ੍ਰਧਾਨ ਦੀ ਦਿੱਤੀ ਸੀ।ਅਨਮੋਲ ਗਗਨ ਮਾਨ ਨੇ ਇਸ ਵਾਰ ਪਹਿਲੀ ਵਾਰ ਚੋਣ ਲੜੀ ਤੇ ਜਿੱਤੀ ਹੈ। ਅਨਮੋਲ ਗਗਨ ਪੰਜਾਬ ਗਾਇਕਾ ਹਨ ਤੇ ਉਨਾ ਦੇ ਗੀਤ ਲੋਕਾਂ ਚ ਕਾਫੀ ਮਕਬੂਲ ਵੀ ਹਨ ।
ਇੰਦਰਬੀਰ ਸਿੰਘ ਨਿੱਜਰ
ਅੰਮਿ੍ਤਸਰ ਦੱਖਣੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ। ਉਹ ਚੀਫ ਖਾਲਸਾ ਦੀਵਾਨ ਦੇ ਮੌਜੂਦਾ ਪ੍ਰਧਾਨ ਹਨ। ਉਨਾਂ ਨੂੰ 16ਵੀਂ ਪੰਜਾਬ ਵਿਧਾਨ ਸਭਾ ਦਾ ਪ੍ਰੋਟੈਮ ਸਪੀਕਰ ਨਿਯੁਕਤ ਕੀਤਾ ਗਿਆ ਸੀ। ਉਹ ਅੰਮਿ੍ਤਸਰ ਵਿਚ ਉਹ ਇੱਕ ਡਾਇਗਨਾਸਟਿਕ ਸੈਂਟਰ ਚਲਾਉਂਦੇ ਸਨ।ਡਾ ਨਿੱਜਰ ਨੇ ਪੰਜਾਬ ਵਿਧਾਨ ਸਭਾ 2017 ਵਿੱਚ ਉਹ ਅੰਮਿ੍ਤਸਰ ਦੱਖਣੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੇ ਸਨ ਲੇਕਿਨ ਉਸ ਵੇਲੇ ਉਹ ਜਿੱਤ ਨਹੀਂ ਸਕੇ ਸਨ।
ਚੇਤਨ ਸਿੰਘ ਜੌੜੇ ਮਾਜਰਾ
ਚੇਤਨ ਸਿੰਘ ਜੌੜੇ ਮਾਜਰਾ 2022 ਚੋਣਾਂ ਦੌਰਾਨ ਸਮਾਣਾ ਹਲਕੇ ਤੋਂ ਆਪ ਦੇ ਵਿਧਾਇਕ ਚੁਣੇ ਗਏ। ਉਨਾਂ ਨੇ 39,713 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ।ਬਾਰਵੀਂ ਪਾਸ ਹਨ ਅਤੇ ਉਨਾਂ ਦਾ ਜਨਮ 1967 ਵਿੱਚ ਹੋੲਆ ਸੀ। ਉਹ ਖੇਤੀਬਾੜੀ ਕਰਦੇ ਹਨ । ਇਹ ਜਿਕਰਯੋਗ ਹੈ ਕਿ 2019 ਵਿੱਚ ਇੱਕ ਲੜਕੀ ਨੂੰ ਅਗਵਾ ਹੋਣ ਤੋਂ ਬਚਾਉਂਦਿਆਂ ਚੇਤਨ ਸਿੰਘ ਨੂੰ ਗੋਲੀ ਵੀ ਵੱਜੀ ਸੀ।
ਫੌਜਾ ਸਿੰਘ ਸਰਾਰੀ
ਫੌਜਾ ਸਿੰਘ ਪੰਜਾਬ ਪੁਲਿਸ ਵਿੱਚੋਂ ਸਬ ਇੰਸਪੈਕਟਰ ਵਜੋਂ ਰਿਟਾਇਰ ਹੋਏ ਹਨ।ਰਿਟਾਇਰਮੈਂਟ ਤੋਂ ਬਾਅਦ ਫੌਜਾ ਸਿੰਘ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਏ ਸਨ।ਪਹਿਲੀ ਵਾਰ ਹਲਕਾ ਗੁਰੂਸਹਾਏ ਤੋਂ ਚੋਣ ਲੜ ਕੇ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਮਾਨ ਨੂੰ ਹਰਾ ਕੇ ਵਿਧਾਇਕ ਬਣੇ ਹਨ।