Covid 19 Positive Cases in Punjab and Haryana: ਪੰਜਾਬ ‘ਚ ਇੱਕ ਵਾਰ ਫਿਰ ਤੋਂ ਕਰੋਨਾ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ ਹੁਸ਼ਿਆਰਪੁਰ ਤੇ ਲੁਧਿਆਣਾ ‘ਚ ਦੋ ਮਰੀਜ਼ਾਂ ਦੀ ਮੌਤ ਹੋਣ ਨਾਲ ਸੂਬੇ ‘ਚ ਪਿਛਲੇ ਇੱਕ ਸਾਲ ਦੌਰਾਨ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 224 ਹੋ ਗਈ ਹੈ।
ਦੂਜੇ ਪਾਸੇ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਇੱਕ ਮਰੀਜ਼ ਦੀ ਮੌਤ ਹੋ ਗਈ ਹੈ। ਮੰਗਲਵਾਰ ਨੂੰ ਹਰਿਆਣਾ ਵਿੱਚ 595 ਮਾਮਲੇ ਸਾਹਮਣੇ ਆਏ ਹਨ। ਦੂਜੇ ਪਾਸੇ ਮੰਗਲਵਾਰ ਨੂੰ ਪੰਜਾਬ ਵਿੱਚ 3336 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਚੋਂ 187 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਸੂਬੇ ‘ਚ ਐਕਟਿਵ ਕੋਰੋਨਾ ਮਾਮਲਿਆਂ ਦੀ ਗਿਣਤੀ 786 ਹੋ ਗਈ ਹੈ।
ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਇਸ ਸਮੇਂ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ 15 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ, ਜਦਕਿ ਪੰਜ ਮਰੀਜ਼ਾਂ ਨੂੰ ਕ੍ਰੀਟੀਕਲ ਕੇਅਰ ਲੈਵਲ-3 ਦੀ ਸਹੂਲਤ ਦਿੱਤੀ ਗਈ ਹੈ। ਮੰਗਲਵਾਰ ਨੂੰ ਸਾਹਮਣੇ ਆਏ 187 ਨਵੇਂ ਕੇਸਾਂ ਵਿੱਚੋਂ ਜਲੰਧਰ ਦੇ ਪੰਜ ਮਰੀਜ਼ਾਂ ਨੂੰ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਕੋਰੋਨਾ ਦੇ ਨਵੇਂ ਕੇਸਾਂ ਦੇ ਮਾਮਲੇ ਵਿਚ ਮੰਗਲਵਾਰ ਨੂੰ ਵੀ ਮੋਹਾਲੀ ਸਭ ਤੋਂ ਵੱਧ 49 ਮਰੀਜ਼ਾਂ ਦੇ ਨਾਲ ਪਹਿਲੇ ਸਥਾਨ ‘ਤੇ ਰਿਹਾ, ਜਦਕਿ ਜਲੰਧਰ (22 ਮਰੀਜ਼) ਦੂਜੇ ਤੇ ਲੁਧਿਆਣਾ (17 ਮਰੀਜ਼) ਤੀਜੇ ਸਥਾਨ ‘ਤੇ ਹੈ। ਹੋਰ ਜ਼ਿਲ੍ਹਿਆਂ ਤੋਂ ਪ੍ਰਾਪਤ ਰਿਪੋਰਟਾਂ ਮੁਤਾਬਕ ਪਟਿਆਲਾ ਵਿੱਚ 17, ਗੁਰਦਾਸਪੁਰ ਵਿੱਚ 14, ਬਠਿੰਡਾ ਵਿੱਚ 12, ਅੰਮ੍ਰਿਤਸਰ ਵਿੱਚ 11, ਹੁਸ਼ਿਆਰਪੁਰ ਵਿੱਚ 9, ਫਿਰੋਜ਼ਪੁਰ ਵਿੱਚ 8, ਫਰੀਦਕੋਟ ਵਿੱਚ 6, ਮੁਕਤਸਰ ਅਤੇ ਨਵਾਂਸ਼ਹਿਰ ਵਿੱਚ 5-5, ਸੰਗਰੂਰ ਵਿੱਚ 4, ਪਠਾਨਕੋਟ ਵਿੱਚ 2 ਅਤੇ ਬਰਨਾਲਾ ਅਤੇ ਮੋਗਾ ਵਿੱਚ 1-1 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ।
ਹਰਿਆਣਾ ਵਿੱਚ 595 ਕੇਸ, ਐਕਟਿਵ ਮਰੀਜ਼ਾਂ ਦੀ ਗਿਣਤੀ 2126
ਹਰਿਆਣਾ ਵਿੱਚ ਪਿਛਲੇ 24 ਘੰਟਿਆਂ ਵਿੱਚ 595 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਸੂਬੇ ਵਿੱਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ 2126 ਹੋ ਗਈ ਹੈ। ਜਦੋਂ ਕਿ ਕੁਰੂਕਸ਼ੇਤਰ ਵਿੱਚ ਇੱਕ ਮਰੀਜ਼ ਦੀ ਮੌਤ ਹੋ ਗਈ। ਹੁਣ ਸੂਬੇ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 10719 ਹੋ ਗਈ ਹੈ। ਸੰਕਰਮਣ ਦਰ 7.95 ਹੈ, ਜਦੋਂ ਕਿ ਰਿਕਵਰੀ ਦਰ 98.79 ਅਤੇ ਮੌਤ ਦਰ 1.01 ਪ੍ਰਤੀਸ਼ਤ ਹੈ।
ਮੰਗਲਵਾਰ ਨੂੰ ਗੁਰੂਗ੍ਰਾਮ ਵਿੱਚ ਸਭ ਤੋਂ ਵੱਧ 256 ਅਤੇ ਪੰਚਕੂਲਾ ਵਿੱਚ 128 ਮਾਮਲੇ ਸਾਹਮਣੇ ਆਏ। ਫਰੀਦਾਬਾਦ 65, ਜੀਂਦ 27, ਹਿਸਾਰ 26, ਕਰਨਾਲ 15, ਸੋਨੀਪਤ 10, ਝੱਜਰ 14, ਪਾਣੀਪਤ-ਫਤੇਹਾਬਾਦ 5-5, ਕੈਥਲ 4, ਅੰਬਾਲਾ-ਯਮੁਨਾਨਗਰ-ਭਿਵਾਨੀ 2-2 ਅਤੇ ਸਿਰਸਾ-ਮਹੇਂਦਰਗੜ੍ਹ ਅਤੇ ਚਰਖੀ ਦਾਦਰੀ 1-1 ਨਵਾਂ ਮਰੀਜ਼ ਹੈ। ਦੂਜੇ ਪਾਸੇ ਰਾਹਤ ਦੀ ਗੱਲ ਇਹ ਹੈ ਕਿ ਗੰਭੀਰ ਮਰੀਜ਼ਾਂ ਦੀ ਗਿਣਤੀ ਸਿਰਫ਼ 23 ਹੈ। ਇਨ੍ਹਾਂ ਚੋਂ 12 ਮਰੀਜ਼ ਗੁਰੂਗ੍ਰਾਮ ਤੇ 11 ਪੰਚਕੂਲਾ ਦੇ ਹਸਪਤਾਲਾਂ ਵਿੱਚ ਦਾਖਲ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h