Punjab-Haryana Weather Update 28 November 2022: ਦੇਸ਼ ਦੇ ਨਾਲ ਉਤਰੀ ਭਾਰਤ ‘ਚ ਵੀ ਠੰਢ ਦਾ ਦਿਨੋ ਦਿਨ ਵਧਣਾ ਜਾਰੀ ਹੈ। ਇਸ ਦੇ ਨਾਲ ਹੀ ਉਤਰੀ ਭਾਰਤ ਦੇ ਪੰਜਾਬ ਅਤੇ ਹਰਿਆਣਾ ‘ਚ ਕੜਾਕੇ ਦੀ ਠੰਢ ਸ਼ੁਰੂ ਹੋ ਗਈ ਹੈ। ਸੋਮਵਾਰ ਨੂੰ ਪੰਜਾਬ ‘ਚ ਬਠਿੰਡਾ ਅਤੇ ਲੁਧਿਆਣਾ ਸਭ ਤੋਂ ਠੰਢੇ ਰਹੇ। ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 6.7 ਡਿਗਰੀ ਰਿਹਾ। ਦੋਵਾਂ ਸੂਬਿਆਂ ‘ਚ ਠੰਢ ਕਾਰਨ ਲੋਕ ਕੰਬਦੇ ਰਹਿ ਗਏ।
ਜਦੋਂ ਕਿ ਪੰਜਾਬ ਦੇ ਹੋਰਨਾ ਜ਼ਿਲ੍ਹਿਆਂ ਗੁਰਦਾਸਪੁਰ ਵਿੱਚ 7 ਡਿਗਰੀ, ਅੰਮ੍ਰਿਤਸਰ ਵਿੱਚ 7.2 ਡਿਗਰੀ, ਬਰਨਾਲਾ ਅਤੇ ਜਲੰਧਰ ਵਿੱਚ 7.4 ਡਿਗਰੀ, ਫਿਰੋਜ਼ਪੁਰ ਵਿੱਚ 7.5 ਡਿਗਰੀ, ਮੋਗਾ ਵਿੱਚ 7.7 ਡਿਗਰੀ, ਪਟਿਆਲਾ ਵਿੱਚ 8 ਡਿਗਰੀ ਅਤੇ ਚੰਡੀਗੜ੍ਹ ਵਿੱਚ 11 ਡਿਗਰੀ ਸੈਲਸੀਅਸ ਤਾਪਮਾਨ ਰਿਹਾ।
ਇਸ ਦੇ ਨਾਲ ਹੀ ਜੇਕਰ ਗੁਆਂਢੀ ਸੂਬੇ ਹਰਿਆਣਾ ਦੀ ਗੱਲ ਕਰੀਏ ਤਾਂ ਇੱਥੇ ਹਿਸਾਰ ਸਭ ਤੋਂ ਠੰਢਾ ਜ਼ਿਲ੍ਹਾ ਰਿਹਾ। ਜਿੱਥੇ ਦਾ ਘੱਟੋ ਘੱਟ ਤਾਪਮਾਨ 603 ਡਿਗਰੀ ਦਰਜ ਕੀਤਾ ਗਿਆ। ਨਾਲ ਹੀ ਕੈਥਲ ‘ਚ ਘੱਟੋ ਘੱਟ ਤਾਪਮਾਨ 7.3, ਨਾਰਨੌਰ 7.4, ਅੰਬਾਲਾ 11.03, ਰੋਹਤਕ 11.5 ਡਿਗਰੀ ਸੈਲਸੀਅਸ ਤੱਕ ਰਿਕਾਰਡ ਕੀਤਾ ਗਿਆ।
Observed #Minimum #Temperature over #Punjab, #Haryana & #Chandigarh dated 28 NOVEMBER 2022 pic.twitter.com/yCFF5AccWH
— IMD Chandigarh (@IMD_Chandigarh) November 28, 2022
15 ਦਸੰਬਰ ਤੋਂ ਬਾਅਦ ਬਦਲੇਗਾ ਮੌਸਮ
ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਮੌਨਸੂਨ ਸੀਜ਼ਨ ਤੋਂ ਬਾਅਦ ਉੱਤਰੀ ਭਾਰਤ ‘ਚ ਮੀਂਹ ਪੱਛਮੀ ਗੜਬੜੀ ਕਾਰਨ ਹੀ ਪੈਂਦਾ ਹੈ। ਪੱਛਮੀ ਗੜਬੜੀ ਅਕਤੂਬਰ ਅਤੇ ਨਵੰਬਰ ਵਿੱਚ ਉੱਤਰੀ ਭਾਰਤ ਵਿੱਚ ਘੱਟ ਸਰਗਰਮ ਰਹਿੰਦੀ ਹੈ। ਦਸੰਬਰ ਵਿੱਚ ਇਸਦੀ ਸਰਗਰਮੀ ਵੱਧ ਜਾਂਦੀ ਹੈ। ਜਿਸ ਕਾਰਨ ਮੀਂਹ ਪੈਂਦਾ ਹੈ। 15 ਦਸੰਬਰ ਤੋਂ ਬਾਅਦ ਇੱਕ ਵਾਰ ਫਿਰ ਪੱਛਮੀ ਗੜਬੜੀ ਸਰਗਰਮ ਹੋ ਜਾਵੇਗੀ, ਜਿਸ ਕਾਰਨ ਪੂਰੇ ਉੱਤਰ ਭਾਰਤ ਵਿਚ ਮੀਂਹ ਪਵੇਗਾ।
ਪੰਜਾਬ ‘ਚ 1 ਦਸੰਬਰ ਤੱਕ ਮੌਸਮ ਰਹੇਗਾ ਖੁਸ਼ਕ
ਇਸ ਸਾਲ ਨਵੰਬਰ ਵਿੱਚ ਘੱਟੋ-ਘੱਟ ਤਾਪਮਾਨ ਕਦੇ ਵੀ ਇੰਨਾ ਹੇਠਾਂ ਨਹੀਂ ਆਇਆ। ਮੌਸਮ ਵਿਭਾਗ ਮੁਤਾਬਕ 1 ਦਸੰਬਰ ਤੱਕ ਮੌਸਮ ਖੁਸ਼ਕ ਰਹੇਗਾ। ਇਸ ਦੌਰਾਨ ਦਿਨ ਅਤੇ ਰਾਤ ਦੇ ਤਾਪਮਾਨ ‘ਚ ਕੋਈ ਬਦਲਾਅ ਨਹੀਂ ਹੋਵੇਗਾ। ਹਾਲਾਂਕਿ ਇਸ ਤੋਂ ਬਾਅਦ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h