Punjab Haryana Weather, 23 January, 2023: ਪੰਜਾਬ ‘ਚ ਐਤਵਾਰ ਨੂੰ ਦਿਨ ਭਰ ਧੁੱਪ ਖਿੜੀ ਰਹੀ। ਸੂਬੇ ‘ਚ ਐਤਵਾਰ ਨੂੰ ਦਿਨ ਦਾ ਪਾਰਾ 18 ਤੋਂ 24 ਤੱਕ ਦਰਜ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ 3 ਤੋਂ 4 ਡਿਗਰੀ ਤੱਕ ਵਧਿਆ ਹੈ। ਜਦੋਂਕਿ ਸੂਬੇ ‘ਚ ਘੱਟੋ-ਘੱਟ ਤਾਪਮਾਨ 3 ਤੋਂ 7 ਤੱਕ ਰਿਹਾ। ਨਾਲ ਹੀ ਸੂਬੇ ‘ਚ 23 ਤੋਂ 27 ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨਾਲ ਰਾਤ ਦਾ ਤਾਪਮਾਨ ਵਧਣ ਦੀ ਸੰਭਾਵਨਾ ਹੈ।
ਚੰਡੀਗੜ੍ਹ ‘ਚ ਦੂਜਾ ਗਰਮ ਦਿਨ ਰਿਹਾ
ਚੰਡੀਗੜ੍ਹ ‘ਚ ਐਤਵਾਰ ਨੂੰ ਧੁੱਪ ਨਿਕਲੀ, ਹਾਲਾਂਕਿ ਦਿਨ ਵੇਲੇ ਆਸਮਾਨ ‘ਚ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹੇ। ਇਹ ਲਗਾਤਾਰ ਦੂਜਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ 5 ਜਨਵਰੀ 2022 ਨੂੰ ਵੱਧ ਤੋਂ ਵੱਧ ਤਾਪਮਾਨ 25.2 ਡਿਗਰੀ ਦਰਜ ਕੀਤਾ ਗਿਆ ਸੀ।
ਦੱਸ ਦਈਏ ਕਿ ਐਤਵਾਰ ਨੂੰ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 23 ਅਤੇ ਘੱਟ ਤੋਂ ਘੱਟ 6.6 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਬੱਦਲ ਛਾਏ ਰਹਿਣਗੇ। ਇਸ ਕਾਰਨ ਰਾਤ ਦਾ ਤਾਪਮਾਨ ਵਧ ਸਕਦਾ ਹੈ ਜਦਕਿ ਦਿਨ ਦੇ ਤਾਪਮਾਨ ‘ਚ ਮਾਮੂਲੀ ਗਿਰਾਵਟ ਆ ਸਕਦੀ ਹੈ। 24 ਤੋਂ 27 ਜਨਵਰੀ ਦਰਮਿਆਨ ਮੀਂਹ ਪੈਣ ਦੀ ਸੰਭਾਵਨਾ ਹੈ।
24 ਤੋਂ 26 ਤੱਕ ਹਰਿਆਣਾ ‘ਚ ਬੂੰਦਾਬਾਂਦੀ ਦੀ ਸੰਭਾਵਨਾ
ਦੂਜੇ ਪਾਸੇ ਐਤਵਾਰ ਨੂੰ ਹਰਿਆਣਾ ਵਿੱਚ ਮੌਸਮ ਸਾਫ਼ ਰਿਹਾ। ਦਿਨ ਦਾ ਤਾਪਮਾਨ ਹਿਸਾਰ ਵਿੱਚ 19.6, ਅੰਬਾ ਵਿੱਚ 22.4 ਅਤੇ ਨਾਰਨੌਲ ਵਿੱਚ 22 ਡਿਗਰੀ ਦਰਜ ਕੀਤਾ ਗਿਆ। 24 ਤੋਂ 26 ਤੱਕ ਬੂੰਦਾ-ਬਾਂਦੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਤਾਪਮਾਨ ‘ਚ ਬਦਲਾਅ ਦੀ ਉਮੀਦ ਨਹੀਂ ਹੈ।
ਹਿਮਾਤਲ ‘ਚ ਬਰਫਬਾਰੀ ਤੇ ਮੀਂਹ ਦਾ ਯੈਲੋ ਅਲਰਟ
ਇਸ ਦੇ ਨਾਲ ਹੀ ਹਿਮਾਚਲ ਵਿੱਚ ਤਿੰਨ ਨੈਸ਼ਨਲ ਹਾਈਵੇਅ ਸਮੇਤ 252 ਸੜਕਾਂ ਅਜੇ ਵੀ ਬੰਦ ਹਨ। ਅਟਲ ਸੁਰੰਗ ਰੋਹਤਾਂਗ 3 ਦਿਨਾਂ ਬਾਅਦ ਵਾਹਨਾਂ ਲਈ ਖੋਲ੍ਹਿਆ ਗਿਆ ਹੈ। ਹਾਲਾਂਕਿ, ਫਿਲਹਾਲ ਸਿਰਫ ਚਾਰ ਬਾਈ ਚਾਰ ਵਾਹਨਾਂ ਨੂੰ ਹੀ ਚੱਲਣ ਦਿੱਤਾ ਜਾ ਰਿਹਾ ਹੈ। ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਨੇ ਬਰਫ਼ ਸਾਫ਼ ਕਰ ਦਿੱਤੀ ਹੈ ਅਤੇ ਕੇਲੋਂਗ-ਦਰਚਾ ਤੱਕ ਮਨਾਲੀ ਲੇਹ ਰਣਨੀਤਕ ਸੜਕ ਨੂੰ ਬਹਾਲ ਕਰ ਦਿੱਤਾ ਹੈ। ਮੌਸਮ ਵਿਭਾਗ ਨੇ 23 ਅਤੇ 24 ਨੂੰ ਬਰਫਬਾਰੀ ਅਤੇ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h