Punjab Health Budget 2023: ਪੰਜਾਬ ਵਿੱਤ ਮੰਤਰੀ ਹਰਪਾਲ ਚੀਮਾ ਨੇ ਸਾਲ 2023 ਲਈ ਸੂਬੇ ਦੇ ਬਜਟ ਦਾ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸੂਬੇ ਦੇ ਪਰਿਵਾਰ ਅਤੇ ਸਿਹਤ ਵਿਭਾਗ ਲਈ 4781 ਕਰੋੜ ਦਾ ਬਜਟ ਰੱਖਿਆ।
ਦੱਸ ਦਈਏ ਕਿ ਬਜਟ ਦੇ ਐਲਾਨ ਦੌਰਾਨ ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਲਈ ਜਲਦੀ ਨੂੰ 142 ਆਮ ਆਦਮੀ ਕਲੀਨਿਕ ਸ਼ੁਰੂ ਹੋਣਗੇ। ਆਮ ਆਦਮੀ ਕਲੀਨਿਕਾਂ ਤੋਂ 10 ਲੱਖ ਮਰੀਜ਼ਾਂ ਨੂੰ ਲਾਭ ਹੋਇਆ।
➡️ Against initial target of 117 #AamAadmiClinics, 504 already established
➡️ 142 more clinics to be functional soon
➡️ 80 medicines & 41 diagnostic tests for free, 10.50L+ patients availed OPD & 1L tests conducted so far
—@HarpalCheemaMLA#PunjabBudget2023 pic.twitter.com/tylT1aeNg8
— AAP Punjab (@AAPPunjab) March 10, 2023
ਇਸ ਦੇ ਨਾਲ ਹੀ ਸੈਕੰਡਰੀ ਹਸਪਤਾਲਾਂ ਲਈ ਨਵੇਂ ਪ੍ਰਾਜੈਕਟ ਲਈ 39 ਕਰੋੜ ਰੁਪਏ ਦਾ ਸ਼ੁਰੂਆਤੀ ਬਜਟ ਰੱਖਿਆ ਗਿਆ। ਹੁਸ਼ਿਆਰਪੁਰ ਤੇ ਕਪੂਰਥਲਾ ਵਿਚ ਦੋ ਨਵੇਂ ਮੈਡੀਕਲ ਕਾਲਜ ਖ਼ੋਲ੍ਹੇ ਜਾ ਰਹੇ ਹਨ। ਇਨ੍ਹਾਂ ਦੋਵਾਂ ਕਾਲਜਾਂ ਵਿਚ 100-100 ਐਮ.ਬੀ.ਬੀ.ਐਸ. ਸਰਕਾਰੀ ਸੀਟਾਂ ਅਤੇ ਦੋਵਾਂ ਮੈਡੀਕਲ ਕਾਲਜਾਂ ਲਈ ਕ੍ਰਮਵਾਰ 422 ਤੇ 412 ਕਰੋੜ ਰੁਪਏ ਰੱਖੇ ਗਏ ਹਨ।
ਆਮ ਆਦਮੀ ਕਲੀਨਿਕਾਂ ਲਈ ਬਜਟ ਵਿਚ ਕੁਝ ਨਹੀਂ ਹੈ। ਸਿਹਤ ਕੇਂਦਰਾਂ ਦੀ ਮਜ਼ਬੂਤੀ ਲਈ 39 ਕਰੋੜ ਰੁਪਏ ਰੱਖੇ ਗਏ ਹਨ ਅਤੇ ਹੋਮੀ ਭਾਭਾ ਕੈਂਸਰ ਸੈਂਟਰ ਲਈ 17 ਕਰੋੜ ਰੁਪਏ ਰੱਖੇ ਗਏ ਹਨ।
Healthcare Revolution in Punjab 🩺
➡️₹4,781 crores allocated for Health sector, 11% HIGHER than previous year 2022-23(RE)
➡️@BhagwantMann Govt is duty bound to ensure basic health facilities, medicines & diagnostics to each & every section
—@HarpalCheemaMLA#PunjabBudget2023 pic.twitter.com/fVC3oyULsq
— AAP Punjab (@AAPPunjab) March 10, 2023
ਇਸ ਦੇ ਨਾਲ ਹੀ ਸਿਹਤ ਖੇਤਰ ਵਿੱਚ ਕੀਤੇ ਵੱਡੇ ਐਲਾਨਾਂ ‘ਚ ਕੈਂਸਰ ਨਾਲ ਨਜਿੱਠਣ ਲਈ ਨਿਊ ਚੰਡੀਗੜ੍ਹ ਵਿੱਚ ਬਣਾਏ ਜਾਣ ਵਾਲੇ ਹਸਪਤਾਲ ਲਈ 17 ਕਰੋੜ ਦਾ ਬਜਟ ਰਖਿਆ ਗਿਆ। ਨਾਲ ਹੀ ਨਸ਼ਾ ਛੁਡਾਊ ਕੇਂਦਰ ਨੂੰ ਚਲਾਉਣ ਅਤੇ ਅਪਗ੍ਰੇਡ ਕਰਨ ਲਈ 40 ਕਰੋੜ ਦਾ ਬਜਟ।
ਜੱਚਾ ਅਤੇ ਬੱਚਾ ਸਿਹਤ ਲਈ 16 ਕਰੋੜ ਰੁਪਏ
ਚੀਮਾ ਨੇ ਬਜਟ ‘ਚ 24 ਐਮਰਜੈਂਸੀ ਸੇਵਾਵਾਂ ਲਈ 61 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਜੱਚਾ ਅਤੇ ਬੱਚਾ ਸਿਹਤ ਲਈ ਸਾਲ 2023-24 ਲਈ 16 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਆਯੂਸ਼ ਹਸਪਤਾਲ ਬਣਾਉਣ ਲਈ 18 ਕਰੋੜ ਰੁਪਏ
ਆਯੂਸ਼ ਹਸਪਤਾਲ ਬਣਾਉਣ ਦੇ ਲਈ ਸਾਲ 2023-24 ਲਈ 18 ਕਰੋੜ ਰੁਪਏ ਰਾਖਵੇਂ ਰੱਖੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h