ਬੁੱਧਵਾਰ, ਜਨਵਰੀ 14, 2026 10:12 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

ਪੰਜਾਬ ਕਿੰਗਜ਼ ਨੇ IPL ‘ਚ ਰਚਿਆ ਇਤਿਹਾਸ, T-20 ਕ੍ਰਿਕਟ ‘ਚ ਸਭ ਤੋਂ ਵੱਡਾ ਟੀਚਾ ਹਾਸਲ ਕਰਕੇ ਤੋੜੇ ਕਈ ਰਿਕਾਰਡ

by Gurjeet Kaur
ਅਪ੍ਰੈਲ 27, 2024
in ਕ੍ਰਿਕਟ, ਖੇਡ
0

IPL 2024 ਦੇ 42ਵੇਂ ਮੈਚ ਵਿੱਚ ਪੰਜਾਬ ਕਿੰਗਜ਼ (Punjab Kings) ਨੇ ਇਤਿਹਾਸ ਰਚਿਆ ਅਤੇ ਟੀ-20 ਕ੍ਰਿਕਟ ਅਤੇ ਲੀਗ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਸਕੋਰ ਦਾ ਪਿੱਛਾ ਕੀਤਾ ਹੈ । ਕੋਲਕਾਤਾ ਨਾਈਟ ਰਾਈਡਰਜ਼ ਨੇ 262 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਪੰਜਾਬ ਨੇ ਅੱਠ ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। 262 ਦੌੜਾਂ ਦਾ ਪਿੱਛਾ ਕਰਦੇ ਹੋਏ ਪੰਜਾਬ ਨੇ ਟੀ-20 ਕ੍ਰਿਕਟ ‘ਚ ਸਭ ਤੋਂ ਵੱਡੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕਰਨ ਦਾ ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ।

ਪਿਛਲੇ ਸਾਲ ਦੱਖਣੀ ਅਫਰੀਕਾ ਨੇ ਸੈਂਚੁਰੀਅਨ ਵਿੱਚ ਵੈਸਟਇੰਡੀਜ਼ ਖ਼ਿਲਾਫ਼ 259 ਦੌੜਾਂ ਦਾ ਪਿੱਛਾ ਕੀਤਾ ਸੀ। ਇਸ ਦੇ ਨਾਲ ਹੀ ਪੰਜਾਬ ਨੇ ਆਈ.ਪੀ.ਐੱਲ. ‘ਚ ਸਭ ਤੋਂ ਵੱਡਾ ਪਿੱਛਾ ਕਰਨ ਦਾ ਚਾਰ ਸਾਲ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ। 2020 ਵਿੱਚ ਰਾਜਸਥਾਨ ਨੇ ਸ਼ਾਰਜਾਹ ਵਿੱਚ ਪੰਜਾਬ ਦੇ ਖਿਲਾਫ 224 ਦੌੜਾਂ ਦਾ ਸਫਲਤਾਪੂਰਵਕ ਪਿੱਛਾ ਕੀਤਾ ਸੀ।

ਇਸ ਮੈਚ ਵਿੱਚ ਕੁੱਲ 523 ਦੌੜਾਂ ਬਣਾਈਆਂ ਗਈਆਂ, ਜੋ ਕਿ ਕਿਸੇ ਵੀ ਆਈਪੀਐਲ ਮੈਚ ਵਿੱਚ ਦੂਜੀਆਂ ਸਭ ਤੋਂ ਵੱਡੀਆਂ (ਐਗਰੀਗੇਟ) ਦੌੜਾਂ ਹਨ। ਇਸੇ ਸੀਜ਼ਨ ‘ਚ ਚਿੰਨਾਸਵਾਮੀ ‘ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਮੈਚ ‘ਚ ਦੋਵਾਂ ਪਾਰੀਆਂ ‘ਚ 549 ਦੌੜਾਂ ਬਣਾਈਆਂ ਸਨ, ਜੋ ਕਿ ਸਭ ਤੋਂ ਜ਼ਿਆਦਾ ਸੀ। ਇਸ ਦੇ ਨਾਲ ਹੀ ਹੈਦਰਾਬਾਦ ‘ਚ ਸਨਰਾਈਜ਼ਰਸ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡੇ ਗਏ ਮੈਚ ‘ਚ ਦੋਵਾਂ ਪਾਰੀਆਂ ‘ਚ ਮਿਲਾ ਕੇ 523 ਦੌੜਾਂ ਬਣਾਈਆਂ ਗਈਆਂ ਸਨ।

ਆਈਪੀਐੱਲ ਮੈਚ ਦੀ ਇੱਕ ਪਾਰੀ ‘ਚ ਸਭ ਤੋਂ ਵੱਧ ਛੱਕੇ
ਇਸ ਮੈਚ ‘ਚ ਪੰਜਾਬ ਨੇ 24 ਛੱਕੇ ਲਗਾਏ, ਜੋ ਕਿ ਆਈਪੀਐੱਲ ਮੈਚ ਦੀ ਇੱਕ ਪਾਰੀ ‘ਚ ਕਿਸੇ ਵੀ ਟੀਮ ਵੱਲੋਂ ਲਗਾਏ ਗਏ ਸਭ ਤੋਂ ਵੱਧ ਛੱਕੇ ਹਨ। ਇਸ ਤੋਂ ਪਹਿਲਾਂ ਇਸੇ ਸੀਜ਼ਨ ‘ਚ ਸਨਰਾਈਜ਼ਰਜ਼ ਨੇ ਚਿੰਨਾਸਵਾਮੀ ਦੇ ਬੈਂਗਲੁਰੂ ਖ਼ਿਲਾਫ਼ 22 ਛੱਕੇ ਲਗਾਏ ਸਨ। ਇਸ ਦੇ ਨਾਲ ਹੀ ਟੀ-20 ਕ੍ਰਿਕੇਟ ਵਿੱਚ ਇੱਕ ਪਾਰੀ ਵਿੱਚ ਛੱਕੇ ਮਾਰਨ ਦਾ ਇਹ ਦੂਜਾ ਸਭ ਤੋਂ ਵੱਡਾ ਅੰਕੜਾ ਹੈ। ਸਿਰਫ਼ ਨੇਪਾਲ ਦੀ ਟੀਮ ਪੰਜਾਬ ਤੋਂ ਅੱਗੇ ਹੈ। ਉਨ੍ਹਾਂ ਨੇ 2023 ਵਿੱਚ ਏਸ਼ਿਆਈ ਖੇਡਾਂ ਦੌਰਾਨ ਮੰਗੋਲੀਆ ਖ਼ਿਲਾਫ਼ 26 ਛੱਕੇ ਲਾਏ ਸਨ।

ਇਸ ਮੈਚ ‘ਚ ਦੋਵੇਂ ਪਾਰੀਆਂ ਸਮੇਤ ਕੁੱਲ 42 ਛੱਕੇ ਲੱਗੇ। ਪੰਜਾਬ (Punjab Kings) ਵੱਲੋਂ 24 ਛੱਕਿਆਂ ਤੋਂ ਇਲਾਵਾ ਕੋਲਕਾਤਾ ਵੱਲੋਂ 18 ਛੱਕੇ ਲਾਏ ਗਏ। ਇੱਕ ਟੀ-20 ਮੈਚ ਵਿੱਚ ਸਭ ਤੋਂ ਵੱਧ ਛੱਕਿਆਂ ਦਾ ਰਿਕਾਰਡ 42 ਛੱਕਿਆਂ ਦਾ ਹੈ। ਇਸ ਮਾਮਲੇ ‘ਚ ਦੂਜੇ ਨੰਬਰ ‘ਤੇ ਵੀ ਆਈ.ਪੀ.ਐੱਲ. ਇਸੇ ਸੀਜ਼ਨ ‘ਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੈਦਰਾਬਾਦ ‘ਚ ਖੇਡੇ ਗਏ ਮੈਚ ‘ਚ 38 ਛੱਕੇ ਲੱਗੇ ਸਨ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਨੇ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 261 ਦੌੜਾਂ ਬਣਾਈਆਂ। ਫਿਲ ਸਾਲਟ ਨੇ 37 ਗੇਂਦਾਂ ਵਿੱਚ 75 ਅਤੇ ਸੁਨੀਲ ਨਰਾਇਣ ਨੇ 32 ਗੇਂਦਾਂ ਵਿੱਚ 71 ਦੌੜਾਂ ਬਣਾਈਆਂ। ਜਵਾਬ ‘ਚ ਪ੍ਰਭਸਿਮਰਨ ਸਿੰਘ ਨੇ 20 ਗੇਂਦਾਂ ‘ਚ 54 ਦੌੜਾਂ ਦੀ ਪਾਰੀ ਖੇਡ ਕੇ ਪੰਜਾਬ ਨੂੰ ਤੂਫਾਨੀ ਸ਼ੁਰੂਆਤ ਦਿਵਾਈ। ਇਸ ਤੋਂ ਬਾਅਦ ਜੌਨੀ ਬੇਅਰਸਟੋ ਨੇ 48 ਗੇਂਦਾਂ ਵਿੱਚ 108 ਦੌੜਾਂ ਅਤੇ ਸ਼ਸ਼ਾਂਕ ਸਿੰਘ ਨੇ 28 ਗੇਂਦਾਂ ਵਿੱਚ 68 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਪੰਜਾਬ ਨੂੰ ਜਿੱਤ ਵੱਲ ਤੋਰਿਆ।

 

Tags: cricketiplIPL 2024pro punjab tvPunjab Kings
Share691Tweet432Share173

Related Posts

ਸੀਐਮ ਮਾਨ ਦਾ ਖੇਡ ਵਿਜ਼ਨ: ਜੂਨ 2026 ਤੱਕ ਪੰਜਾਬ ਵਿੱਚ ਹੋਣਗੇ 3,100 ਸਟੇਡੀਅਮ

ਦਸੰਬਰ 27, 2025

T20 ਵਿਸ਼ਵ ਕੱਪ 2026 ਲਈ ਟੀਮ ਇੰਡੀਆ ਦਾ ਐਲਾਨ, ਸੂਰਿਆ ਅਤੇ ਹਾਰਦਿਕ ਸਮੇਤ ਇਨ੍ਹਾਂ 15 ਖਿਡਾਰੀਆਂ ਨੂੰ ਟੀਮ ‘ਚ ਮਿਲੀ ਜਗ੍ਹਾ

ਦਸੰਬਰ 20, 2025

ਧੁੰਦ ਕਾਰਨ ਰੱਦ ਹੋਇਆ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਚੌਥਾ ਟੀ-20 ਮੈਚ

ਦਸੰਬਰ 18, 2025

ਫਿਟ ਸੈਂਟਰਲ ਜਲੰਧਰ ਨੂੰ ਲੈ ਕੇ ਵੱਡੀ ਪਹਿਲ: ਸੈਂਟਰਲ ਹਲਕੇ ਵਿੱਚ 14 ਨਵੇਂ ਖੇਡ ਕੋਰਟ ਜਨਵਰੀ ਤੱਕ ਹੋਣਗੇ ਤਿਆਰ, ਮਾਰਚ ਵਿੱਚ ਇੰਟਰ-ਵਾਰਡ ਖੇਡ ਲੀਗ

ਦਸੰਬਰ 17, 2025

ਵੱਡੀ ਖ਼ਬਰ : ਮੋਹਾਲੀ ਦੇ ਸੋਹਣਾ ‘ਚ ਹੋ ਰਹੇ ਕਬੱਡੀ ਕੱਪ ‘ਚ ਫਾਇਰਿੰਗ, ਹਮਲੇ ਦੌਰਾਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ

ਦਸੰਬਰ 15, 2025

ਬਾਸਕਟਬਾਲ ਖੇਡਦੇ ਸਮੇਂ ਖਿਡਾਰੀ ਦੇ ਉੱਤੇ ਡਿੱਗਿਆ ਪੋਲ, ਹੋਈ ਮੌਤ

ਨਵੰਬਰ 26, 2025
Load More

Recent News

‘ਯੁੱਧ ਨਸ਼ਿਆਂ ਵਿਰੁੱਧ’: 318ਵੇਂ ਦਿਨ, ਪੰਜਾਬ ਪੁਲਿਸ ਨੇ 68 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

ਜਨਵਰੀ 14, 2026

ਐਡਵੋਕੇਟ ਦਿਲਜੋਤ ਸ਼ਰਮਾ ਨੂੰ ਇਨਸਾਫ਼ ਦਵਾਉਣ ਲਈ ਜ਼ਿਲ੍ਹਾ ਸਕੱਤਰੇਤ ਮਾਨਸਾ ਸਾਹਮਣੇ ਧਰਨਾ 22 ਜਨਵਰੀ ਨੂੰ

ਜਨਵਰੀ 14, 2026

ਭ੍ਰਿਸ਼ਟਾਚਾਰ ‘ਤੇ ਜ਼ੀਰੋ ਟਾਲਰੈਂਸ ; ਪਾਰਦਰਸ਼ੀ ਸ਼ਾਸਨ ਦੀ ਪਛਾਣ ਬਣੀ ਮਾਨ ਸਰਕਾਰ

ਜਨਵਰੀ 14, 2026

ਪੰਜਾਬ ਸਰਕਾਰ ਵੱਲੋਂ ਕੌਮਾਂਤਰੀ ਪੰਜਾਬੀ ਭਾਸ਼ਾ ਓਲੰਪੀਆਡ ਦੇ ਜੇਤੂਆਂ ਦਾ ਐਲਾਨ

ਜਨਵਰੀ 14, 2026

ਮਾਨ ਸਰਕਾਰ ਵੱਲੋਂ ਸਹਿਕਾਰੀ ਹਾਊਸਿੰਗ ਸੁਸਾਇਟੀਆਂ ਵਿੱਚ ਜਾਇਦਾਦ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਲਈ ਮਿਸਾਲੀ ਸੁਧਾਰ ਪੇਸ਼

ਜਨਵਰੀ 14, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.