Punjab Drug: ਪੰਜਾਬ ‘ਚ ਆਏ ਦਿਨ ਨਸ਼ੇ ਨਾਲ ਜੁੜਿਆਂ ਖ਼ਬਰਾਂ ਆਉਂਦੀਆ ਹਨ। ਇਸ ਦੌਰਾਨ ਕਈ ਥਾਂਵਾਂ ਤੋਂ ਨਸ਼ੇ ਕਰਕੇ ਕਿਸੇ ਦੇ ਘਰ ਉਜੜਣ ਦੀ ਖ਼ਬਰ ਮਿਲਦੀ ਤਾਂ ਕਦੇ ਕਿਸੇ ਪਿੰਡ ਵਲੋਂ ਨਸ਼ੇ ਤਸਕਰਾਂ ਖਿਲਾਫ ਵਿੱਡੀ ਜੰਗ ਨਾਲ ਸਬੰਧਤ ਜਾਣਕਾਰੀ ਮਿਲਦੀ।
ਦੱਸ ਦਈਏ ਕਿ ਤਾਜ਼ਾ ਮਾਮਲਾ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪਾਇਲ ਦਾ ਹੈ। ਜਿੱਥੇ ਕੁਝ ਲੋਕਾਂ ਨੇ ਨਸ਼ਾ ਵੇਚਣ ਵਾਲਿਆਂ ਨੂੰ ਅਜਿਹਾ ਸਬਕ ਸਿਖਾਇਆ ਕਿ ਵੇਖਣ ਵਾਲੇ ਦੇ ਰੌਂਗਟੇ ਖੜ੍ਹ ਹੋ ਜਾਣ। ਥਾਣਾ ਪਾਇਲ ਦੇ ਅਧੀਨ ਪੈਂਦੇ ਪਿੰਡ ਮਕਸੂਦੜਾ ਵਿਚ ਦਿਨ-ਦਿਹਾੜੇ ਕੁਝ ਹਮਲਾਵਰਾਂ ਨੇ ਨਸ਼ਾ ਵੇਚਣ ਵਾਲੇ ਦੀ ਗੱਡੀ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ। ਇਸ ਹਮਲੇ ‘ਚ ਲੋਕਾਂ ਨੇ ਗੱਡੀ ਬੁਰੀ ਤਰ੍ਹਾਂ ਚਕਨਾਚੂਰ ਕਰ ਦਿੱਤੀ।
ਵੇਖੋ ਇਸ ਘਟਨਾ ਦੀ ਵੀਡੀਓ
ਦੱਸ ਦਈਏ ਕਿ ਸੂਬੇ ‘ਚ ਹਰ ਰੋਜ਼ ਗੈਂਗਵਾਰ, ਨਸ਼ਾ, ਅਤੇ ਸੂਬੇ ਦੀ ਕਾਨੂੰਨ ਵਿਵਸਥਾ ਕਰਕੇ ਪੰਜਾਬ ਸਰਕਾਰ ਹਮੇਸ਼ਾਂ ਵਿਰੋਧੀਆਂ ਦੇ ਨਿਸ਼ਾਨੇ ‘ਤੇ ਰਹੀ ਹੈ। ਕਿਸੇ ਪਿੰਡ ਜਾਂ ਕਸਬੇ ਵਲੋਂ ਨਸ਼ਾ ਵੇਚਣ ਵਾਲਿਆਂ ਖਿਲਾਫ ਕੀਤੀ ਇਹ ਕਾਰਵਾਈ ਦੀ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਪਿੰਡ ਮਲੀਪੁਰ ਅਧੀਨ ਥਾਣਾ ਦੋਰਾਹਾ ਵਿਚ ਚਿੱਟੇ ਦੇ ਪੈਸੇ ਨੂੰ ਲੈ ਕੇ ਗੋਲੀ ਚੱਲੀ ਸੀ। ਜਿਸ ਕਰਕੇ ਇੱਕ ਬੰਦਾ ਜ਼ਖ਼ਮੀ ਹੋਇਆ ਸੀ।
ਹੁਣ ਵਿਧਾਨ ਸਭਾ ਹਲਕਾ ਪਾਇਲ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਬੁਰੀ ਤਰ੍ਹਾਂ ਬਿਗੜੀ ਥਾਣਾ ਪਾਇਲ ਦੇ ਅਧੀਨ ਪੈਂਦੇ ਪਿੰਡ ਮਕਸੂਦੜਾ ਵਿਚ ਦਿਨ-ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ। ਹਮਲਾਵਰਾਂ ਨੇ ਗੱਡੀ ਨੂੰ ਭੰਨ ਕੇ ਬੁਰੀ ਤਰ੍ਹਾਂ ਚਕਨਾਚੂਰ ਕੀਤਾ।
ਪਾਇਲ ਸ਼ਹਿਰ ਅੰਦਰ ਮਹਾਂਦੇਵ ਮੰਦਰ ਰੋਡ ‘ਤੇ ਪਹਿਲਾਂ ਵੀ ਇਸ ਤਰ੍ਹਾਂ ਦੀ ਵੱਡੀ ਘਟਨਾ ਹੋ ਚੁੱਕੀ ਹੈ। ਹਾਸਲ ਜਾਣਕਾਰੀ ਮੁਤਬਕ ਇਹ ਘਟਨਾ ਪੁਰਾਣੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਸੀ।