MP Canada Rachna Singh: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (British Columbia) ‘ਚ ਨਸਲਵਾਦ ਵਿਰੋਧੀ ਪਹਿਲਕਦਮੀ ਲਈ ਪੰਜਾਬ ਮੂਲ ਦੀ ਸੰਸਦੀ ਸਕੱਤਰ ਰਚਨਾ ਸਿੰਘ ਨੇ ਪੰਜਾਬੀ ‘ਚ ਵਿਧਾਨ ਸਭਾ (Canada Legislative Assembly) ਨੂੰ ਸੰਬੋਧਨ ਕੀਤਾ। ਅਜਿਹਾ ਕਰਕੇ ਰਚਨਾ ਨੇ ਇਤਿਹਾਸ ਰਚ ਦਿੱਤਾ। ਦੱਸ ਦਈਏ ਕਿ ਸਰੀ-ਗ੍ਰੀਨ ਟਿੰਬਰਜ਼ ਦੀ ਵਿਧਾਇਕ, ਜੋ ਕਿ ਪ੍ਰਸਿੱਧ ਪੰਜਾਬੀ ਵਿਦਵਾਨ ਰਘਬੀਰ ਸਿੰਘ ਸਿਰਜਣਾ ਦੀ ਬੇਟੀ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਆਪਣੀ ਮਾਂ-ਬੋਲੀ ਵਿੱਚ ਸਦਨ ਦੀ ਸੰਖੇਪ ਜਾਣ-ਪਛਾਣ ਕਰਵਾਈ।
ਰਚਨਾ ਸਿੰਘ ਨੇ ਆਪਣੇ ਸੰਬੋਧਨ ਵਿੱਚ ਭਾਰਤ ਵਿੱਚ ਪੰਜਾਬੀ ਬੋਲਦੇ ਇਲਾਕੇ ਦੇ ਸਮਰਥਕਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਮਾਨਤਾ ਦਿੱਤੀ। ਉਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਵਿਦੇਸ਼ੀ ਧਰਤੀ ‘ਤੇ ਵਿਕਸਤ ਕਰਨ ਦੇ ਮੌਕੇ ਦੇਣ ਲਈ ਨਾ ਸਿਰਫ਼ ਕੈਨੇਡਾ ਸਰਕਾਰ ਦਾ ਧੰਨਵਾਦ ਕੀਤਾ ਸਗੋਂ ਦੇਸੀ ਲੋਕਾਂ ਲਈ ਆਪਣਾ ਸਮਰਥਨ ਵੀ ਪ੍ਰਗਟ ਕੀਤਾ।
ਰਚਨਾ ਸਿੰਘ ਨੇ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਸਾਲ ਚੰਡੀਗੜ੍ਹ ਵਿੱਚ ਬਿਤਾਏ। ਇਸ ਦੇ ਨਾਲ ਹੀ ਦੱਸ ਦਈਏ ਕਿ ਉਹ ਇੱਕ ਉੱਘੇ ਪੰਜਾਬੀ ਨਾਟਕਕਾਰ ਮਰਹੂਮ ਤੇਰਾ ਸਿੰਘ ਚੰਨ ਦੀ ਪੋਤੀ ਹੈ।
ਇਹ ਵੀ ਪੜ੍ਹੋ: Sukhna Lake ਬਣਦਾ ਜਾ ਰਿਹਾ ਜ਼ੁਰਮ ਦਾ ਗੜ੍ਹ, ਹੁਣ ਤੈਰਦੀ ਮਿਲੀ ਬੱਚੇ ਦੀ ਲਾਸ਼, ਅਜੇ ਤੱਕ ਨਹੀਂ ਹੋਈ ਸ਼ਨਾਖ਼ਤ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h