Punjab Police: ਪੰਜਾਬ ਪੁਲਿਸ ਅਕਸਰ ਹੀ ਆਪਣੇ ਕਾਰਨਾਮਿਆਂ ਕਰਕੇ ਸੁਰਖੀਆਂ ‘ਚ ਰਹਿੰਦੀ ਹੈ। ਹੁਣ ਲੁਧਿਆਣਾ ‘ਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਇੱਕ ਅਣਗਹਿਲੀ ਸਾਹਮਣੇ ਆਈ ਹੈ, ਜਿੱਥੇ ਪੁਲਿਸ ਵਰਦੀ ਦੀ ਬੇਕਦਰੀ ਵੇਖਣ ਨੂੰ ਮਿਲੀ। ਦੱਸ ਦਈਏ ਕਿ ਇਸ ਦੌਰਾਨ ਪੁਲਿਸ ਦੀਆਂ ਦੋ ਤਿੰਨ ਟੋਪੀਆਂ ਕੂੜੇ ‘ਚ ਸੁੱਟੀਆਂ ਨਜ਼ਰ ਆਈਆਂ। ਇਹ ਟੋਪੀਆਂ ਪੁਲਿਸ ਕਮਿਸ਼ਨਰ ਦਫ਼ਤਰ ਦੇ ਡਸਟਬੀਨ ਚੋਂ ਮਿਲੀਆਂ ਹਨ।
ਲੁਧਿਆਣਾ ‘ਚ ਪੁਲਿਸ ਕਮਿਸ਼ਨਰ ਦਫ਼ਤਰ ਤੋਂ ਇਸ ਤਰ੍ਹਾਂ ਡਸਟਬੀਨ ਚੋਂ ਬਰਾਮਦ ਹੋਈਆਂ ਟੋਪੀਆਂ ਪੁਲਿਸ ਮੁਲਾਜ਼ਮਾਂ ਦਾ ਆਪਣੀ ਵਰਦੀ ਪ੍ਰਤੀ ਸਤਿਕਾਰ ਤੇ ਇੱਜ਼ਤ ‘ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਇਸ ਦੌਰਾਨ ਪੁਲਿਸ ਮੁਲਾਜ਼ਮ ਆਪਣੇ ਸਪਸ਼ਟੀਕਰਨ ‘ਚ ਸਫਾਈ ਕਰਮਚਾਰੀਆਂ ਨੂੰ ਦੋਸ਼ ਦਿੰਦੇ ਦਿਖਾਈ ਦਿੱਤੇ। ਮੀਡੀਆ ਪਹੁੰਚਣ ‘ਤੇ ਕੁੱਝ ਨੇ ਤਾਂ ਚੁੱਪੀ ਵੱਟ ਲਈ ਤੇ ਕਈ ਹੋਰ ਬਹਾਨੇ ਲਾਉਂਦੇ ਵਿਖਾਈ ਦਿੱਤੇ।
ਇਸ ਬਾਰੇ ਜਦੋਂ ਮੌਕੇ ‘ਤੇ ਮੌਜੂਦ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਤਾਂ ਉਹ ਬਹਾਨੇ ਲਾਉਂਦੇ ਵਿਖਾਈ ਦਿੱਤੇ। ਲੁਧਿਆਣਾ ਪੁਲਿਸ ਦੀ ਸਰਵਉੱਚ ਅਫ਼ਸਰ ਦੇ ਦਫ਼ਤਰ ਤੋਂ ਇਸ ਤਰ੍ਹਾਂ ਵਰਦੀ ਕੂੜੇ ਚੋਂ ਬਰਾਮਦ ਹੋਣ ਨਾਲ ਮੁੱਦਾ ਗੰਭੀਰ ਹੁੰਦਾ ਨਜ਼ਰ ਆ ਰਿਹਾ ਹੈ। ਇਸ ਬਾਰੇ ਲੋਕਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਵਚਨਬੱਧ ਪੁਲਿਸ ਆਪਣੀ ਵਰਦੀ ਦੀ ਰਾਖੀ ‘ਚ ਨਾਕਾਮ ਹੈ, ਹਾਲਾਂਕਿ ਪੁਲਿਸ ਮੁਲਾਜ਼ਮ ਇਸ ਨੂੰ ਸਫ਼ਾਈ ਵਾਲੇ ਦੀ ਗਲਤੀ ਦੱਸ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h